ਸਾਨੂੰ ਗੁਰੂ ਦੇ ਦਿਖਾਏ ਮਾਰਗ ਤੇ ਚੱਲਣਾ ਚਾਹੀਦਾ ਹੈ: ਆਗੂ

 ਬਾਬਾ ਬੁੱਧ ਦਾਸ ਜੀ ਦੀ 57 ਵੀਂ ਬਰਸੀ ਤੇ ਡਾ ਅਮਰ ਸਿੰਘ, ਕੁਲਜੀਤ ਸਿੰਘ ਨਾਗਰਾ, ਰਾਣਾ ਕੇ ਪੀ, ਕਾਕਾ ਰਣਦੀਪ ਸਿੰਘ, ਵਿਧਾਇਕ ਹੈਪੀ, ਡਾ ਚਰਨਜੀਤ, ਜੀ ਪੀ, ਦੀਦਾਰ ਸਿੰਘ ਭੱਟੀ ਨੇ ਹਾਜਰੀ ਲਗਵਾਈ 

ਸਰਹਿੰਦ, ਥਾਪਰ: ਸਾਨੂੰ ਗੁਰੂ ਦੇ ਦਿਖਾਏ ਮਾਰਗ ਤੇ ਚੱਲਣਾ ਚਾਹੀਦਾ ਹੈ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਡਾ. ਅਮਰ ਸਿੰਘ ਐਮ ਪੀ, ਰਾਣਾ ਕੇ ਪੀ ਸਾਬਕਾ ਸਪੀਕਰ, ਕੁਲਜੀਤ ਸਿੰਘ ਨਾਗਰਾ ਸਾਬਕਾ ਵਿਧਾਇਕ, ਰੁਪਿੰਦਰ ਸਿੰਘ ਹੈਪੀ ਵਿਧਾਇਕ ਹਲਕਾ ਬਸੀ ਪਠਾਣਾ, ਚਰਨਜੀਤ ਸਿੰਘ ਵਿਧਾਇਕ, ਗੁਰਪ੍ਰੀਤ ਸਿੰਘ ਜੀ ਪੀ ਸਾਬਕਾ ਵਿਧਾਇਕ, ਡਾ. ਮਨੋਹਰ ਸਿੰਘ, ਬਾਬਾ ਬੁੱਧ ਦਾਸ ਦੀ 57ਵੀਂ ਬਰਸੀ ਦੇ ਮੌਕੇ ਤੇ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਬਾਬਾ ਬੁੱਧ ਦਾਸ ਜੀ ਨੇ ਮਾਨਵਤਾ ਦੀ ਸੇਵਾ ਲਈ ਸਾਰਾ ਜੀਵਨ ਬਤੀਤ ਕੀਤਾ ਹੈ। ਇਸ ਮੌਕੇ ਤੇ ਡੇਰੇ ਦੇ ਮਹੰਤ ਡਾ. ਸਿਕੰਦਰ ਦਾਸ ਨੇ ਆਏ ਹੋਏ ਮਹਿਮਾਨਾਂ ਅਤੇ ਸੰਗਤਾ ਦਾ ਸਨਮਾਨ ਅਤੇ ਧੰਨਵਾਦ ਕੀਤਾ। ਡਾਕਟਰ ਸਿਕੰਦਰ ਸਿੰਘ ਜੋ ਕਿ ਸੁਤੰਤਰਤਾ ਸੁਨਾਨੀ ਵੈਦ ਪ੍ਰਕਾਸ ਦੇ ਪੁੱਤਰ ਨੇ ਬਾਬਾ ਬੁੱਧ ਦਾਸ ਜੀ ਦੇ ਦੁਆਰਾ ਦਿਖਾਏ ਗਏ ਮਾਰਗ ਨੂੰ ਅੱਗੇ ਤੋਰ ਰਹੇ ਹਨ। ਜਿਸ ਦੇ ਲਈ ਉਹ ਪ੍ਰਸ਼ੰਸਾ ਦੇ ਪਾਤਰ ਹਨ। ਇਸ ਮੌਕੇ ਤੇ ਬਾਬਾ ਬਲਵਿੰਦਰ ਦਾਸ ਜੀ ਵੱਲੋਂ ਰਸ ਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ । ਸਹਿਰ ਵਿੱਚ ਵੱਖ ਵੱਖ ਸੰਸਥਾਵਾ ਵਲੋ ਥਾ ਥਾ ਤੇ ਸੰਗਤ ਲਈ ਲੰਗਰ ਵੀ ਲਗਾਏ ਗਏ ਇਸ ਮੋਕੇ ਤੇ ਬਾਬਾ ਬਲਵੀਰ ਦਾਸ ,ਮਹੰਤ ਗੋਪਾਲ ,ਮਹੰਤ ਪੂਰਨ ਦਾਸ, ਦਰਸਨ ਦਾਸ, ਕਰਨੈਲ ਸਿੰਘ ਅਤੇ ਵੱਖ ਵੱਖ ਥਾਵਾ ਤੋ ਆਏ ਸਾਧੂ ਸੰਤਾ ਨੇ ਹਾਜਰੀ ਲਗਵਾਈ। ਇਸ ਮੌਕੇ ਬੋਲਦਿਆਂ ਡਾ ਅਮਰ ਸਿੰਘ ਮੈਂਬਰ ਪਾਰਲੀਮੈਂਟ ਅਤੇ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਇਸ ਸਥਾਨ ਤੇ ਆ ਕੇ ਧੰਨ ਹੋ ਜਾਂਦੇ ਹਨ ਅਤੇ ਸਾਧੂੁ ਸੰਤਾ ਅਤੇ ਸੰਗਤਾ ਦੇ ਦਰਸ਼ਨ ਕਰਕੇ ਆਪਣੇ ਆਪ ਨੂੰ ਧੰਨ ਮਹਿਸੂਸ ਕਰਦੇ ਹਨ। ਉਨ੍ਹਾਂ ਮਹੰਤ ਡਾ ਸਿਕੰਦਰ ਸਿੰਘ ਦੀ ਸਲਾਘਾ ਕਰਦਿਆਂ ਕਿਹਾ ਕਿ ਉਹ ਸਾਧੂ ਪ੍ਰਵਿ੍ਰਤੀ ਦੇ ਹਨ ਤੇ ਲੋੜਵੰਦ ਸਮਾਜ ਦੀ ਸੇਵਾ ਕਰਦੇ ਹਨ, ਬਲਕਿ ਲੋਕਾਂ ਨੂੰ ਧਰਮ ਨਾਲ ਵੀ ਜੋੜਦੇ ਹਨ। ਉਨ੍ਹਾਂ ਨੂੰ ਖੁਸ਼ੀ ਹੈ ਕਿ ਉਨ੍ਹਾ ਦਾ ਰੇਨੂ ਹੈਪੀ ਸਾਬਕਾ ਕੌਂਸਲਰ, ਡਾ ਮੌਸਮ ਅਤੇ ਡਾ ਆਫਤਾਬ ਸਿੰਘ ਜਰੂਰਤਮੰਦਾ ਦੀ ਸੇਵਾ ਨੂੰ ਸਮਰਪਿਤ ਹਨ।

ਫੋਟੋ ਕੈਪਸ਼ਨ- ਬਾਬਾ ਬੁੱਧਦਾਸ ਜੀ ਦੇ ਬਰਸੀ ਸਮਾਗਮ ਮੌਕੇ ਵੱਖ ਵੱਖ ਆਗੂ ਸ਼ਰਧਾਂਜਲੀ ਭੇਟ ਕਰਦੇ ਹੋਏ।

ਇਸ ਮੌਕੇ ਰਾਜੇਸ਼ ਸਿੰਗਲਾ, ਪ੍ਰੋ. ਈਸ਼ਰ ਸਿੰਘ, ਡਾ ਮੌਸਮ, ਡਾ. ਸੁਸ਼ਾਂਤ ਸ਼ਰਮਾ, ਬਲਵੰਤ ਰਾਏ ਖੰਨਾ, ਨਗਰ ਕੌਂਸਲ ਪ੍ਰਧਾਨ ਰਵਿੰਦਰ ਰਿੰਕੂ, ਅਮੀਂ ਚੰਦ ਭਟੇੜੀ, ਬਲਵੀਰ ਸਿੰਘ ਚੇਅਰਮੈਨ, ਕੁਲਵੰਤ ਸਿੰਘ ਢਿਲੋਂ, ਸਰਬਜੀਤ ਸਿੰਘ ਜੀਤੀ ਖਮਾਣੋਂ, ਸੁਰਿੰਦਰ ਸਿੰਘ ਰਾਮਗੜ੍ਹ, ਨਾਜਰ ਸਿੰਘ, ਸੰਦੀਪ ਮੈਂਗੀ, ਸੁਖਵਿੰਦਰ ਸਿੰਘ, ਅਸ਼ੋਕ ਧੀਮਾਨ, ਕੌਂਸਲਰ ਰਾਜ ਪੁਰੀ, ਸਤਵੀਰ ਸਿੰਘ ਨੌਗਾਵਾਂ, ਰਜਿੰਦਰ ਸਿੰਘ ਬਿੱਟੂ, ਕਿਸ਼ੋਰੀ ਲਾਲ, ਪ੍ਰੇਮ ਸਿੰਘ ਖਾਬੜਾ, ਅਸ਼ੋਕ ਗੌਤਮ, ਹਰਚੰਦ ਸਿੰਘ ਡੂਮਛੇੜੀ, ਕਰਨੈਲ ਸਿੰਘ, ਦੀਦਾਰ ਸਿੰਘ ਦਾਰੀ, ਸਮੀਰ ਸਿੰਗਲਾ, ਅਸ਼ੋਕ ਟੁਲਾਨੀ, ਨੌਰੰਗ ਸਿੰਘ, ਰਾਮ ਨਾਥ ਸ਼ਰਮਾ, ਅਜੀਤ ਸਿੰਘ ਮਕੱੜ, ਨੈਬ ਸਿੰਘ, ਅਨਿਲ ਗੁਪਤਾ, ਪ੍ਰਭਦੀਪ ਸਿੰਘ ਪੀ ਏ, ਰਾਜੀਵ ਵਾਲਮੀਕਿ, ਗੁਰਸ਼ਰਨ ਬਿੱਟੂ, ਡਾ. ਹਰਪਾਲ ਸਲਾਨਾ, ਸੰਜੀਵ ਦੱਤਾ, ਨਿਰਮਲ ਸਿੰਘ ਨੇਤਾ, ਹਰਨੇਕ ਸਿੰਘ ਦੀਵਾਨਾ, ਰਵਿੰਦਰ ਸੁਹਾਵੀ, ਨਿਰਮਲ ਸਿੰਘ ਨਿੰਮਾ, ਦਵਿੰਦਰ ਸਿੰਘ ਸ਼ਹੀਦਗੜ੍ਹ, ਹੈਪੀ ਦੁੱਗਲ, ਅਮਰਜੀਤ ਦੁੱਗ, ਸਿੰਗਾਰਾ ਸਿੰਘ ਸਲਾਨਾ, ਵਿਮਲ ਗਰਗ, ਡਾ ਵਿਜੇ ਜਿੰਦਲ, ਗੁਰਮੀਤ ਗੁਰਾਇਆ, ਬਲਵੀਰ ਸਿੰਘ ਰੋਪੜ, ਰਮੇਸ਼ ਕੁਮਾਰ, ਰਾਜੇਸ਼ ਸ਼ਰਮਾ, ਰਾਮ ਕੇਵਲ ਯਾਦਵ, ਜੋਗਿੰਦਰ ਸਿੰਘ ਮੈਣੀ, ਰੁਪਿੰਦਰ ਸੁਰਜਨ, ਗੁਰਸ਼ੇਰ ਸਿੰਘ, ਖੁਸ਼ਵੰਤ ਰਾਏ, ਹਰਜੀਤ ਸਿੰਘ ਦਫੇੜਾ, ਰਿੰਕੂ ਬਾਜਵਾ, ਤਰਲੋਕ ਸਿੰਘ ਬਾਜਵਾ, ਜਸਵੀਰ ਸਿੰਘ ਭਾਦਲਾ, ਪਵੇਲ ਹਾਂਡਾ, ਸਤਪਾਲ ਸ਼ਰਮਾ, ਜਸਪ੍ਰੀਤ ਸਿੰਘ, ਹਰਦੀਪ ਭੁੱਲਰ, ਥਾਣਾ ਮੁਖੀ ਇੰਸਪੈਕਟਰ ਹਰਵਿੰਦਰ ਸਿੰਘ, ਏ ਐਸ ਆਈ ਕਮਲਜੀਤ ਸਿੰਘ, ਕਸ਼ਿਸ ਥਾਪਰ, ਮਧੂ ਬਾਲਾ, ਹਰਿੰਦਰ ਭੁੱਲਰ, ਹਰਮਿੰਦਰ ਸਿੰਘ ਡਿੰਪੀ, ਸ਼ਿੰਗਾਰਾ ਸਿੰਘ ਸਲਾਣਾ, ਡਾ. ਵਿਜੈ ਜਿੰਦਲ, ਵਿਮਲ ਗਰਗ ਨਾਲ ਵੱਡੀ ਗਿਣਤੀ ਵਿਚ ਹੋਰ ਸ਼ਰਧਾਲੂ ਵੀ ਮੌਜੂਦ ਸਨ।

Leave a Reply

Your email address will not be published. Required fields are marked *