ਸਰਹਿੰਦ, ਰੂਪ ਨਰੇਸ਼: ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਅਤੇ ਪੂਜਯ ਨਿਰੰਕਾਰੀ ਰਾਜਪਿਤਾ ਜੀ ਦੇ ਮਾਰਗਦਰਸ਼ਨ ਅਤੇ ਪਾਵਨ ਅਸ਼ੀਰਵਾਦ ਨਾਲ, ਸੰਤ ਨਿਰੰਕਾਰੀ ਮਿਸ਼ਨ ਦੁਆਰਾ ਵਾਤਾਵਰਨ ਦੀ ਸੁਰੱਖਿਆ ਲਈ 2021 ਵਿੱਚ ‘ ਵਣਨੈੱਸ ਵਣ ‘ ਤਹਿਤ ਰੁੱਖ ਲਗਾਉਣ ਦਾ ਮੈਗਾ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਸੀ ਓਸੇ ਲੜੀ ਨੂੰ ਅੱਗੇ ਤੋਰਦੇ ਹੋਇਆਂ ਸੰਤ ਨਿਰੰਕਾਰੀ ਮਿਸ਼ਨ ਬ੍ਰਾਂਚ ਸਰਹਿੰਦ ਵੱਲੋਂ ਵੀ ਸਰਕਾਰੀ ਖੇਡ ਸਟੇਡੀਅਮ ਮਾਧੋਪੁਰ ਸਰਹਿੰਦ ਫਤਹਿਗੜ੍ਹ ਸਾਹਿਬ ਵਿਖ਼ੇ ਜਿਲ੍ਹਾ ਖੇਡ ਅਫਸਰ ਸ ਰਾਹੁਲਦੀਪ ਸਿੰਘ ਜੀ ਦੀ ਪ੍ਰਵਾਨਗੀ ਰਾਹੀਂ ਨਿੱਮ, ਅੰਬ ਤੇ ਤਾੜ੍ਹ ਦੇ ਬੂਟੇ ਲਗਾਏ।
ਇਸ ਮੌਕੇ ਸਥਾਨਕ ਮੁੱਖੀ ਸ ਰਣਧੀਰ ਸਿੰਘ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪੂਰੇ ਭਾਰਤ ਵਿੱਚ ਅੱਜ ਨਿਰੰਕਾਰੀ ਮਿਸ਼ਨ ਵੱਲੋਂ ਰੁੱਖ ਲਗਾਏ ਗਏ ਹਨ। ਨਿਰੰਕਾਰੀ ਸ਼ਰਧਾਲੂਆਂ ਵੱਲੋਂ ਜਿਸ ਉਤਸ਼ਾਹ ਨਾਲ ਇਨ੍ਹਾਂ ਰੁੱਖਾਂ ਨੂੰ ਲਾਇਆ ਗਿਆ। ਉਸੇ ਹੀ ਉਤਸ਼ਾਹ ਨਾਲ ਸਾਲ ਭਰ ਲਗਾਤਾਰ ਇਨ੍ਹਾਂ ਦਸਾਂਭ ਸੰਭਾਲ ਵੀ ਕੀਤੀ ਜਾਣੀ ਹੈ ਇਸ ਮੌਕੇ ਮਿਸ਼ਨ ਦੇ ਸੇਵਾਦਲ ਦੇ ਅਧਿਕਾਰੀ ਅਤੇ ਸੇਵਾਦਲ ਦੇ ਸੇਵਾਦਾਰਾਂ ਤੋਂ ਇਲਾਵਾ ਆਮ ਸੰਗਤ ਨੇ ਵੀ ਹਿੱਸਾ ਲਿਆ।
ਇਨ੍ਹਾਂ ਦਰੱਖਤਾਂ ਦੀ ਹੋਂਦ ਬੇਹੱਦ ਜ਼ਰੂਰੀ ਹੈ ਕਿਉਂਕਿ ਇਨ੍ਹਾਂ ਦਰੱਖਤਾਂ ਦੀ ਵੱਡੀ ਗਿਣਤੀ ਦੇ ਪ੍ਰਭਾਵ ਕਾਰਨ ਨਾ ਸਿਰਫ ਆਲੇ-ਦੁਆਲੇ ਦੇ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾਵੇਗਾ ਪਰ ਨਾਲ ਹੀ ਸਥਾਨਕ ਤਾਪਮਾਨ ਨੂੰ ਵੀ ਕੰਟਰੋਲ ਕੀਤਾ ਜਾਵੇਗਾ। ਨਿਰੰਕਾਰੀ ਮਿਸ਼ਨ ਸਮੇਂ-ਸਮੇਂ ਤੇ ਅਜਿਹੀਆਂ ਕਲਿਆਣਕਾਰੀ ਯੋਜਨਾਵਾਂ ਨੂੰ ਲਾਗੂ ਕਰਕੇ ‘ਵਾਤਾਵਰਣ ਸੁਰੱਖਿਆ’ ਅਤੇ ਧਰਤੀ ਦੇ ਸੁੰਦਰੀਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ।