ਫਤਿਹਗੜ੍ਹ ਸਾਹਿਬ, ਰੂਪ ਨਰੇਸ਼:
ਜਿਲ੍ਹਾ ਫ਼ਤਿਹਗੜ੍ਹ ਸਾਹਿਬ ਦੀ ” ਸੀ ਐਸ ਡੀ ਕੰਟੀਨ ” ਵਿਖ਼ੇ ਇੱਕ ਸੰਖੇਪ ਜਿਹਾ ਸਨਮਾਨ ਸਮਾਰੋਹ, ਦ ਹਿਊਮਨ ਰਾਈਟਸ ਐਂਡ ਐਂਟੀ ਕਰਪਸ਼ਨ ਫ਼ਰੰਟ ਰਜਿ ਪੰਜਾਬ ਅਤੇ ਸਾਬਕਾ ਜੀ ਓ ਜੀ ਸੈਨਿਕ ਫਤਹਿਗੜ੍ਹ ਸਾਹਿਬ ਵੱਲੋਂ ਕਰਵਾਇਆ ਗਿਆ। ਜਿਸ ਵਿੱਚ ਸੀ ਐਸ ਡੀ ਕੰਟੀਨ ਦੇ ਚੀਫ਼ ਇੰਚਾਰਜ ਕਰਨਲ ਸਰਦਾਰ ਹਰਪ੍ਰੀਤ ਸਿੰਘ ਜੀ ਨੂੰ ਫ਼ਰੰਟ ਦੇ ਸੂਬਾ ਪ੍ਰਧਾਨ ਡਾ ਐਮ ਐਸ ਰੋਹਟਾ ਤੇ ਸਾਬਕਾ ਜੀ ਓ ਜੀ ਸੈਨਿਕ ਟੀਮ ਫਤਹਿਗੜ੍ਹ ਸਾਹਿਬ ਦੇ ਇੰਚਾਰਜ ਕੈਪਟਨ ਹਰਭਜਨ ਸਿੰਘ ਚੀਮਾ ਵੱਲੋਂ, ਸਤਿਕਾਰ ਵਜੋਂ, ਇੱਕ ਸਿਰੋਪਾਓ ਸਾਹਿਬ ਤੇ ਫੁੱਲਾਂ ਦੇ ਬੁੱਕੇ ਦੇ ਕੇ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਕਰਨਲ ਸਰਦਾਰ ਹਰਪ੍ਰੀਤ ਸਿੰਘ ਜੀ ਨੂੰ ਉਹਨਾਂ ਦੀਆਂ ਸਾਬਕਾ ਸੈਨਿਕਾਂ ਪ੍ਰਤੀ ਉਹਨਾਂ ਦੀਆਂ ਜੋ ਸ਼ਾਨਦਾਰ ਸ਼ਲਾਘਾਯੋਗ ਸੇਵਾਵਾਂ ਜਿਵੇੰ ਕਿ ਸਾਰੇ ਸਾਬਕਾ ਸੈਨਿਕ, ਵੀਰ ਨਾਰੀ, ਵਿੱਡੋ ਨਾਰੀ ਆਦਿ ਲਈ ਕੀਤਾ ਗਿਆ।
ਇਸ ਮੌਕੇ ਫ਼ਰੰਟ ਦੇ ਸੂਬਾ ਪ੍ਰਧਾਨ ਤੇ ਜੀ ਓ ਜੀ ਟੀਮ ਸਾਬਕਾ ਸੈਨਿਕ ਫਤਹਿਗੜ੍ਹ ਸਾਹਿਬ ਦੇ ਜਿਲ੍ਹਾ ਇੰਚਾਰਜ ਸੇਵਾ ਮੁਕਤ ਓਨਰੇਰੀ ਕੈਪਟਨ ਹਰਭਜਨ ਸਿੰਘ ਚੀਮਾ ਨੇ ਕਿਹਾ ਕਿ ਅਜਿਹੇ ਅਫਸਰਾਂ ਦਾ ਸਨਮਾਨ ਕਰਨਾ ਇਸ ਲਈ ਬਣਦਾ ਹੈ ਕਿ ਓਹ ਸਾਬਕਾ ਸੈਨਿਕਾਂ ਦੀਆਂ ਦੇਸ਼ ਪ੍ਰਤੀ ਸੇਵਾਵਾਂ ਬਦਲੇ ਉਹਨਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਨੂੰ ਬਰਕਰਾਰ ਰੱਖਣ ਚ ਹੁਣ ਵੀ ਸਲਾਘਾਯੋਗ ਯੋਗਦਾਨ ਦੇ ਰਹੇ ਹਨ। ਇਸ ਮੌਕੇ ਫ਼ਰੰਟ ਦੇ ਸੂਬਾ ਚੇਅਰਮੈਨ ਵੈਦ ਧਰਮ ਸਿੰਘ, ਸੂਬਾ ਸਕੱਤਰ ਡਾ ਕੁਲਦੀਪ ਸਿੰਘ, ਸਾਬਕਾ ਸੈਨਿਕ ਟੀਮ ਤੋਂ ਕੈਪਟਨ ਕੇਸਰ ਸਿੰਘ, ਕੈਪਟਨ ਅਮਰੀਕ ਸਿੰਘ, ਸੂਬੇਦਾਰ ਗੁਰਮੁਖ ਸਿੰਘ ਅਤੇ ਹੋਰ ਬਹੁਤ ਸਾਰੇ ਸਾਬਕਾ ਸੈਨਿਕ ਹਾਜ਼ਰ ਸਨ। ਡਾ ਰੋਹਟਾ ਨੇ ਦੱਸਿਆ ਕਿ ਓਹ ਫ਼ਰੰਟ ਦੇ ਸਾਲਾਨਾ ਸਥਾਪਨਾ ਦਿਵਸ ਮੌਕੇ ਨਵੰਬਰ ਚ ਫਤਹਿਗੜ੍ਹ ਸਾਹਿਬ ਦੇ ਸਾਰੇ ਸਾਬਕਾ ਸੈਨਿਕਾਂ ਨੂੰ ਓਹਨਾਂ ਦੀਆਂ ਦੇਸ਼ ਲਈ ਕੀਤੀਆਂ ਸੇਵਾਵਾਂ ਬਦਲੇ ਵਿਸੇਸ਼ ਸਨਮਾਨ ਦਿੱਤਾ ਜਾਵੇਗਾ।