ਬੱਸੀ ਪਠਾਣਾਂ,ਉਦੇ ਧੀਮਾਨ: ਸਾਉਣ ਦੇ ਨਵਰਾਤਿਆਂ ਦੇ ਸ਼ੁੱਭ ਦਿਹਾੜੇ ’ਤੇ ਹਰੇਕ ਸਾਲ ਦੀ ਤਰ੍ਹਾਂ ਮਾਤਾ ਸ਼੍ਰੀ ਨੈਣਾ ਦੇਵੀ ਦੇ ਦਰਸ਼ਨਾਂ ਨੂੰ ਜਾਂਦੇ ਸ਼ਰਧਾਲੂਆਂ ਲਈ ਪਿੰਡ ਤਲਾਣੀਆ ਦੇ ਸਮੂਹ ਨਗਰ ਵਾਸੀਆ ਵੱਲੋਂ ਗਿਆਨ ਸਿੰਘ ਦੀ ਅਗਵਾਈ ਹੇਠ ਪਿੰਡ ਵਿੱਖੇ ਸਲਾਨਾ ਲੰਗਰ ਲਗਾਇਆ ਜਾ ਰਿਹਾ ਹੈ। ਇਸ ਦੌਰਾਨ ਡੇਰਾ ਬਾਬਾ ਬੁੱਧ ਦੇ ਡੇਰਾ ਮਹੰਤ ਡਾ.ਸਿਕੰਦਰ ਸਿੰਘ ਵੱਲੋ ਮੁੱਖ ਮਹਿਮਾਨ ਵਜੋਂ ਤੇ ਫੈਡਰੇਸ਼ਨ ਆਫ ਆੜਤੀ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਰਾਜੇਸ਼ ਸਿੰਗਲਾ ਵੱਲੋ ਵਿਸ਼ੇਸ਼ ਮਹਿਮਾਨ ਵਜੋਂ ਹਾਜਰੀ ਲਗਵਾਈ ਗਈ। ਲੰਗਰ ਚ ਹਾਜਰੀ ਲਗਵਾਉਣ ਉਪਰੰਤ ਪਿੰਡ ਵਾਸੀਆਂ ਵੱਲੋਂ ਡਾ.ਸਿਕੰਦਰ ਤੇ ਰਾਜੇਸ਼ ਸਿੰਗਲਾ ਦਾ ਸਿਰਪਾਓ ਪਾਕੇ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ। ਇਸ ਮੌਕੇ ਡਾ.ਸਿਕੰਦਰ ਸਿੰਘ ਤੇ ਰਾਜੇਸ਼ ਸਿੰਗਲਾ ਨੇ ਪਿੰਡ ਵਾਸੀਆਂ ਵੱਲੋਂ ਲਗਾਏ ਗਏ ਲੰਗਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸੇਵਾ ਵੀ ਇੱਕ ਤਰ੍ਹਾਂ ਦੀ ਉੱਤਮ ਭਗਤੀ ਵਿਚ ਗਿਣੀ ਜਾਂਦੀ ਹੈ ਜਿਸਦੇ ਲਈ ਪਿੰਡ ਵਾਸੀ ਤੇ ਸੇਵਕ ਵਧਾਈ ਦੇ ਪਾਤਰ ਹਨ। ਇਸ ਮੌਕੇ ਕੌਂਸਲਰ ਵਿਸਾਖੀ ਰਾਮ, ਸਤਪਾਲ, ਬਲਕਾਰ ਚੰਦ, ਓਮ ਪ੍ਰਕਾਸ਼, ਚਮਨ ਲਾਲ, ਬਾਬੁਰਾਮ, ਕੁਲਦੀਪ ਸਿੰਘ,ਅਕਸ਼ਯ ਕੁਮਾਰ,ਟੋਨੀ,ਰਾਜੂ,ਦੁੱਲਾ ਤੋਂ ਇਲਾਵਾ ਸਮੂਹ ਪਿੰਡ ਵਾਸੀ ਹਾਜ਼ਰ ਸਨ।