ਬੱਸੀ ਪਠਾਣਾਂ, ਉਦੇ ਧੀਮਾਨ: ਬਹਾਵਲਪੁਰ ਬਰਾਦਰੀ ਮਹਾਸੰਘ ਮਹਿਲਾਂ ਵਿੰਗ ਵੱਲੋ ਬਹਾਵਲਪੁਰ ਬਰਾਦਰੀ ਮਹਾਸੰਘ ਦੇ ਪ੍ਰਧਾਨ ਓਮ ਪ੍ਰਕਾਸ਼ ਮੁਖੇਜਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਮਹਿਲਾਂ ਵਿੰਗ ਦੀ ਆਗੂ ਨੀਲਮ ਮੁਖੇਜਾ ਦੀ ਅਗਵਾਈ ਹੇਠ ਬਹਾਵਲਪੁਰੀ ਫਰੀ ਸਿਲਾਈ ਸੈਂਟਰ ਵਿੱਖੇ ਪੰਜਾਬੀ ਸਭਿਆਚਾਰ ਨੂੰ ਸਮਰਪਿਤ ਤੀਆਂ ਦਾ ਤਿਉਹਾਰ ਬੜੇ ਚਾਵਾਂ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਅਲੜ ਮੁਟਿਆਰਾਂ ਅਤੇ ਔਰਤਾਂ ਨੇ ਗਿੱਧਾ, ਭਗੜਾਂ ਪਾਕੇ ਤਿਉਹਾਰ ਵਿੱਚ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਨੀਲਮ ਮੁਖੇਜਾ ਨੇ ਦੱਸਿਆ ਸਿਲਾਈ ਸੈਂਟਰ ਦੀਆਂ ਔਰਤਾਂ ਦੇ ਸਹਿਯੋਗ ਨਾਲ ਤੀਆਂ ਦਾ ਤਿਉਹਾਰ ਮਨਾਇਆ ਗਿਆ। ਉਨ੍ਹਾਂ ਕਿਹਾ ਕਿ ਪੰਜਾਬੀ ਸੱਭਿਆਚਾਰ ਨੂੰ ਬਚਾਉਣ ਲਈ ਅਜਿਹੇ ਪ੍ਰੋਗਰਾਮ ਹਰੇਕ ਸ਼ਹਿਰ ਪੱਧਰ ਤੇ ਕਰਵਾਉਣ ਦੀ ਜਰੂਰਤ ਹੈ ਤਾਂਕਿ ਪੰਜਾਬੀ ਵਿਰਸੇ ਨੂੰ ਸੰਭਾਲਿਆ ਜਾ ਸਕੇ। ਬਹਾਵਲਪੁਰ ਬਰਾਦਰੀ ਮਹਾਸੰਘ ਦੇ ਪ੍ਰਧਾਨ ਓਮ ਪ੍ਰਕਾਸ਼ ਮੁਖੇਜਾ ਨੇ ਕਿਹਾ ਕਿ ਪੰਜਾਬੀ ਵਿਰਾਸਤ ਨੂੰ ਸੰਭਾਲਣ ਦੇ ਲਈ “ਤੀਆਂ ਦਾ ਤਿਉਹਾਰ”-ਮਨਾਏ ਜਾਣਾ ਬੇਹੱਦ ਜ਼ਰੂਰੀ ਹੈ | ਅੱਜ ਤੀਆਂ ਦੇ ਇਸ ਪ੍ਰਭਾਵਸ਼ਾਲੀ ਸਮਾਗਮ ਦੇ ਵਿੱਚ ਪਹੁੰਚ ਕੇ ਔਰਤਾਂ ਵੱਲੋਂ ਪੰਜਾਬੀ ਵਿਰਾਸਤ ਨਾਲ ਸੰਬੰਧਿਤ ਜੋ ਵੰਨਗੀਆਂ ਅਤੇ ਪੇਸ਼ਕਾਰੀਆਂ ਪੇਸ਼ ਕੀਤੀਆਂ ਗਈਆਂ ਹਨ, ਉਹ ਸ਼ਲਾਘਾਯੋਗ ਹਨ। ਇਸ ਮੌਕੇ ਸ਼ਕੁੰਤਲਾ ਕਟਾਰਿਆ ਸਿਲਾਈ ਟੀਚਰ, ਸੁਨੀਤਾ ਸੇਤੀਆ, ਸ਼ਸ਼ੀ ਬਾਲਾ ਗਰੋਵਰ, ਦੀਕਸ਼ਾ ਹਸੀਜਾ, ਕਲਾ ਨੰਦਾ, ਪ੍ਰੀਤ, ਨੰਦਨੀ, ਰੂਬੀ, ਗੀਤਾਂਜਲੀ ਤੋਂ ਇਲਾਵਾ ਸਮੂਹ ਸੈਂਟਰ ਦੀਆਂ ਔਰਤਾਂ ਹਾਜ਼ਰ ਸਨ।