ਪ੍ਰਸ਼ਾਸਨ ਸਹਿਕਾਰੀ ਸਭਾ ਦੀ ਗੈਰ-ਕਾਨੂੰਨੀ ਚੋਣ ਨੂੰ ਕਰੇ ਰੱਦ: ਨਾਗਰਾ
ਫ਼ਤਿਹਗੜ੍ਹ ਸਾਹਿਬ, ਰੂਪ ਨਰੇਸ਼:
ਸਹਿਕਾਰੀ ਸਭਾ ਚਨਾਥਲ ਕਲਾ ਦੀ ਗੈਰ-ਕਾਨੂੰਨੀ ਢੰਗ ਨਾਲ ਹੋਈ ਚੋਣ ਨੂੰ ਲੈ ਕੇ ਕਾਂਗਰਸ ਦੇ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਦੀ ਅਗਵਾਈ ਵਿੱਚ ਚਨਾਰਥਲ ਕਲਾਂ-ਰੁੜਕੀ ਰੋਡ ‘ਤੇ ਇਲਾਕਾ ਵਾਸੀਆ ਵੱਲੋਂ ਧਰਨਾ ਲਗਾਇਆ ਗਿਆ ਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ।ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਕਿਹਾ ਕਿ ਸਹਿਕਾਰੀ ਸਭਾ ਦੀ ਚੋਣ ਸਿਆਸੀ ਦਬਾਅ ਹੇਠਾਂ ਇੱਕ ਨਿਜੀ ਸ਼ੈਲਰ ਵਿੱਚ ਚੁੱਪ ਚੁਪੀਤੇ ਗੈਰ ਕਾਨੂੰਨੀ ਗੈਰ-ਕਾਨੂੰਨੀ ਢੰਗ ਨਾਲ ਕਰਵਾਈ ਗਈ ਸੀ ਜਿਸ ਕਾਰਨ ਦੋਵਾਂ ਪਿੰਡਾਂ ਦੇ ਵਿੱਚ ਰੋਸ ਸੀ ਅਤੇ ਇਸ ਸਬੰਧੀ ਪਿਛਲੇ ਦਿਨੀ ਪਹਿਲਾ ਪਿੰਡ ਚਨਾਰਥਲ ਕਲਾਂ ਅਤੇ ਰੁੜਕੀ ਵਿਖੇ ਦੋਵੇ ਪਿੰਡਾ ਨੇ ਮੀਟਿੰਗ ਕੀਤੀ ਉਸ ਤੋਂ ਬਾਅਦ ਡੀ.ਆਰ ਫ਼ਤਹਿਗੜ੍ਹ ਸਾਹਿਬ ਦੇ ਕੋਲ ਪਟੀਸ਼ਨ ਦਿੱਤੀ ਗਈ ਤੇ ਡਿਪਟੀ ਕਮਿਸ਼ਨਰ ਦੇ ਧਿਆਨ ਵਿੱਚ ਵੀ ਲਿਆਂਦਾ ਗਿਆ ਸੀ ਪ੍ਰੰਤੂ ਪਟੀਸ਼ਨ ਦਾ ਕੋਈ ਜਵਾਬ ਨਹੀਂ ਦਿੱਤਾ ਗਿਆ।
ਕੁਲਜੀਤ ਸਿੰਘ ਨਾਗਰਾ ਨੇ ਕਿਹਾ ਕਿ ਚੋਣ ਕਰਵਾਉਣ ਤੋਂ ਪਹਿਲਾਂ ਨੋਟੀਫਿਕੇਸ਼ਨ ਲਗਾਇਆ ਜਾਂਦਾ ਅਤੇ ਪਿੰਡਾਂ ਦੇ ਵਿੱਚ ਅਨਾਉਂਸਮੈਂਟ ਵੀ ਕਰਵਾਈ ਜਾਂਦੀ ਹੈ ਪ੍ਰੰਤੂ ਚੋਣ ਪ੍ਰਕਿਰਿਆ ਨੂੰ ਸਿੱਕੇ ਟੰਗ ਕੇ ਇਹ ਚੋਣ ਕਰਵਾਈ ਗਈ ਜਿਸ ਦੇ ਵਿਰੋਧ ਵਿੱਚ ਦੋਹੇ ਪਿੰਡਾਂ ਦੇ ਲੋਕਾਂ ਵੱਲੋਂ ਧਰਨਾ ਲਗਾਇਆ ਗਿਆ ਹੈ । ਉਹਨਾਂ ਕਿਹਾ ਕਿ ਜਿਨਾਂ ਮੈਂਬਰਾਂ ਦੀ ਚੋਣ ਕਰਵਾਈ ਗਈ ਉਹਨਾਂ ਵਿੱਚੋਂ ਇੱਕ ਮੈਂਬਰ ਕੋਲ ਜਮੀਨ ਵੀ ਨਹੀਂ ਹੈ । ਨਾਗਰਾ ਨੇ ਕਿਹਾ ਕਿ ਪ੍ਰਸ਼ਾਸਨ ਤੇ ਕਥਿਤ ਤੌਰ ਤੇ ਦੋਸ਼ ਲਗਾਇਆ ਕਿ ਇੱਕ ਦਿਨ ਪਹਿਲਾਂ ਪ੍ਰਸ਼ਾਸਨ ਵੱਲੋਂ ਧਰਨਾ ਲਾਉਣ ਵਾਲਿਆਂ ਨੂੰ ਡਰਾਇਆ ਗਿਆ ਕਿ ਜੇਕਰ ਧਰਨਾ ਲਗਾਇਆ ਗਿਆ ਤਾਂ ਉਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਪ੍ਰੰਤੂ ਧਰਨਾ ਵਿੱਚ ਪੁਲਿਸ ਪ੍ਰਸ਼ਾਸਨ ਵੱਲੋ ਸਪੀਕਰ ਵੀ ਖੋਇਆ ਗਿਆ ਤੇ ਧਰਨਾਕਾਰੀਆਂ ਨੂੰ ਡਰਾਇਆ ਗਿਆ ਪਰ ਉਹਨਾਂ ਵੱਲੋਂ ਕਿਹਾ ਗਿਆ ਕਿ ਉਹ ਪ੍ਰਸ਼ਾਸਨ ਦੀ ਇਸ ਧੱਕੇਸ਼ਾਹੀ ਦੇ ਖਿਲਾਫ ਲੋਕਾ ਦੀ ਲੜਾਈ ਲੜਦੇ ਰਹਿਣਗੇ।ਇਸ ਮੌਕੇ ਸਰਪੰਚ ਜਗਦੀਪ ਸਿੰਘ ਨੰਬਰਦਾਰ,ਸਾਬਕਾ ਚੇਅਰਮੈਨ ਬਲਜਿੰਦਰ ਸਿੰਘ ਅਤਾਪੁਰ,ਬਲਾਕ ਪ੍ਰਧਾਨ ਗੁਰਮੁੱਖ ਸਿੰਘ ਪੰਡਰਾਲੀ,ਮਾਰਕਫੈੱਡ ਪੰਜਾਬ ਦੇ ਡਾਇਰੈਕਟਰ ਦਵਿੰਦਰ ਸਿੰਘ ਜੱਲਾ,ਇੰਦਰਪਾਲ ਸਿੰਘ,ਲਖਵਿੰਦਰ ਸਿੰਘ ਲੱਖੀ,ਗੁਰਸੇਵਕ ਸਿੰਘ ਸੋਨੀ,ਪ੍ਰਦੀਪ ਸਿੰਘ ਠੇਕੇਦਾਰ,ਗੁਰਤੇਜ ਸਿੰਘ,ਹਰਵਿੰਦਰ ਸਿੰਘ ਲਟੋਰ,ਸ਼ਿੰਦਰਪਾਲ ਸਿੰਘ,ਰਣਜੀਤ ਸਿੰਘ ਰਾਣਾ,ਹਰਦੇਵ ਸਿੰਘ,ਕ੍ਰਿਸ਼ਨ ਲਾਲ,ਜਸਵਿੰਦਰ ਸਿੰਘ ਕੰਗ,ਮਲਵਿੰਦਰ ਸਿੰਘ,ਜਸਵਿੰਦਰ ਸਿੰਘ ਜੱਸ,ਸਵਰਨਦੀਪ ਸਿੰਘ,ਸਰਪੰਚ ਕੁਲਵਿੰਦਰ ਸਿੰਘ ਬਾਗੜੀਆ,ਸੁਖਵਿੰਦਰ ਸਿੰਘ ਕਾਲਾ,ਅਵਤਾਰ ਸਿੰਘ,ਅਮਰੀਕ ਸਿੰਘ ਨਲੀਨਾ,ਗੁਰਲਾਲ ਸਿੰਘ ਲਾਲੀ,ਫੱਮਣ ਸਿੰਘ,ਜਸਵਿੰਦਰ ਸਿੰਘ,ਜਤਿੰਦਰ ਸਿੰਘ,ਗੁਰਜੰਟ ਸਿੰਘ ਜੱਲਾ,ਸਿੱਮੂ ਟਿਵਾਣਾ,ਭਿੰਦਰ ਟਿਵਾਣਾ,ਲਾਡੀ ਟਿਵਾਣਾ,ਜੋਗਿੰਸ਼ਰ ਸਿੰਘ,ਸੰਜੂ ਰੁੜਕੀ,ਸੁਖਚੈਨ ਸਿੰਘ,ਲਖਵੀਰ ਸਿੰਘ,ਗੁਰਵੀਰ ਸਿੰਘ,ਹੈਰੀ ਰੁੜਕੀ,ਭੁਪਿੰਦਰ ਸਿੰਘ,ਉਪਕਾਰ ਸਿੰਘ,ਨਿਰਮਲ ਸਿੰਘ,ਕਾਕਾ ਸਿੰਘ,ਪਰਮਜੀਤ ਸਿੰਘ ਦੇ ਹੋਰ ਇਲਾਕਾ ਵਾਸੀ ਹਾਜ਼ਰ ਸਨ।