ਸਰਹੰਦ, ਰੂਪ ਨਰੇਸ਼: ਲਹਿਰ ਕ੍ਰਾਂਤੀ ਹਿਊਮਨ ਵਿੰਗ ਪੰਜਾਬ ਵਲੋਂ ਮੁਸਲਿਮ ਕਬਰਸਤਾਨ ਬ੍ਰਾਹਮਣ ਮਾਜਰਾ ਸਰਹਿੰਦ ਦੇ ਅੰਦਰ ਬੁੱਟੇ ਲਗਾਏ ਗਏ I ਇਸ ਮੌਕੇ ਸੂਬਾ ਪ੍ਰਧਾਨ ਸਰਚੰਦ ਸਿੰਘ, ਵਾਇਸ ਪ੍ਰਧਾਨ ਤਰੁਣ ਕੁਮਾਰੀ, ਜਰਨਲ ਸਕੱਤਰ ਡਾ. ਭਗਵਾਨ ਅਤੇ ਟੀਮ ਮੈਂਬਰ ਹਕੀਮ ਅਬਦੁਲ ਕਯੂਮ ਅਤੇ ਇਕ਼ਬਾਲ ਮੋਜੂਦ ਸਨ।
ਇਸੇ ਲੜੀ ਨੂੰ ਅੱਗੇ ਵਧਾਉਂਦੇ ਹੋਏ ਲਹਿਰ ਕ੍ਰਾਂਤੀ ਹਿਊਮਨ ਵਿੰਗ ਪੰਜਾਬ ਵਲੋਂ ਕੁਰਾਲੀ ਵਿਖੇ ਵੀ ਸੂਬਾ ਪ੍ਰਧਾਨ ਸਰਚੰਦ ਸਿੰਘ ਵਲੋਂ ਬੂਟੇ ਲਗਾਣ ਦੀ ਮੁਹਿੰਮ ਸ਼ੁਰੂ ਕੀਤੀ ਗਈ। ਇਸ ਮੌਕੇ ਜਿਲ੍ਹਾ ਪ੍ਰਧਾਨ ਰੇਸ਼ਮ ਪਾਲ ਅਤੇ ਜਿਲ੍ਹਾ ਵਾਈਸ ਪ੍ਰਧਾਨ ਗੁਰਦੀਪ ਮਹਿਤੋ ਪੰਜਾਬੀ ਸਿੰਗਰ ਮੌਜੂਦ ਸਨ।
ਇਸ ਮੌਕੇ ਬੋਲਦਿਆਂ ਪ੍ਰਧਾਨ ਸਰਚੰਦ ਸਿੰਘ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਲਹਿਰ ਕ੍ਰਾਂਤੀ ਹਿਊਮਨ ਵਿੰਗ ਪੰਜਾਬ ਵਲੋਂ ਵੱਖ ਵੱਖ ਸ਼ਹਿਰਾਂ ਵਿੱਚ ਬੂਟੇ ਲਗਾਏ ਜਾਣਗੇ I