ਬੀਤੀ ਰਾਤ ਸ਼ਨੀ ਦੇਵ ਮੰਦਰ ਵਿੱਚ ਅਚਾਨਕ ਲੱਗੀ ਅੱਗ

ਸਰਹਿੰਦ, ਥਾਪਰ:

ਬੀਤੀ ਰਾਤ ਸਰਹਿੰਦ ਦੇ ਸ਼ਨੀ ਦੇਵ ਮੰਦਰ ਦੇ ਵਿੱਚ ਅਚਾਨਕ ਅੱਗ ਲੱਗਣ ਦੇ ਕਾਰਨ ਮੰਦਰ ਜਲ੍ਹ ਕੇ ਰਾਖ ਹੋ ਗਿਆ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਮੇਟੀ ਦੇ ਮੈਂਬਰ ਗੌਰਵ ਨੇ ਦੱਸਿਆ ਕਿ ਉਹਨਾਂ ਨੂੰ ਰਾਤ ਕਰੀਬ 3 ਵਜੇ ਫੋਨ ਆਇਆ ਸੀ ਕਿ ਮੰਦਰ ਦੇ ਵਿੱਚ ਅੱਗ ਲੱਗ ਗਈ ਹੈ,ਜਿਸ ਤੋਂ ਬਾਅਦ ਉਹ ਇੱਥੇ ਪਹੁੰਚੇ ਉਹਨਾਂ ਦੇ ਵੱਲੋਂ ਰੇਲਵੇ ਸਟੇਸ਼ਨ ਤੋਂ ਪਾਈਪ ਲੈ ਕੇ ਅੱਗ ਤੇ ਕਾਬੂ ਪਾਇਆ ਗਿਆ।

ਉਹਨਾਂ ਨੇ ਕਿਹਾ ਕਿ ਅੱਗ ਲੱਗਣ ਦਾ ਕਾਰਨ ਉਹ ਸ਼ਾਟ ਸਰਕਟ ਨੂੰ ਮੰਨਦੇ ਹਨ। ਅੱਗ ਲੱਗਣ ਦੇ ਕਾਰਨ ਮੰਦਰ ਦੇ ਵਿੱਚ ਸਥਾਪਿਤ ਮੂਰਤੀਆਂ, ਲੱਕੜ ਦੇ ਬਣੇ ਕੈਬਿਨ ਅਤੇ ਹੋਰ ਸਮਾਨ ਸੜ ਕੇ ਸੁਆਹ ਹੋ ਗਿਆ ਹੈ।

‘ਨਿਊਜ਼ ਟਾਊਨ’ ਦੇ ਪੱਤਰਕਾਰ ਬਣਨ ਲਈ ਸੰਪਰਕ ਕਰੋ।
ਅਸੀਂ ਤੁਹਾਨੂੰ ਆਪਣੀ ਖ਼ਬਰ ਆਪ ਇਸ ਵੈਬਸਾਈਟ ’ਤੇ ਪਾਉਣ ਦੀ ਸਹੂਲਤ ਦੇਵਾਂਗੇ।
ਰੂਪ ਨਰੇਸ਼ (ਮੁੱਖ ਸੰਪਾਦਕ) 
+91-80545-08200

ਤਾਜ਼ਾ ਤਾਰੀਨ