ਡਾ.ਮਨੋਹਰ ਸਿੰਘ ਵੱਲੋਂ ਡੋਰ-ਟੂ-ਡੋਰ ਕੀਤਾ ਚੋਣ ਪ੍ਰਚਾਰ

ਬੱਸੀ ਪਠਾਣਾ, ਉਦੇ ਧੀਮਾਨ: ਲੋਕ ਸਭਾ ਹਲਕਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਡਾ.ਅਮਰ ਸਿੰਘ ਦੇ ਹੱਕ ਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਰਾ ਤੇ ਹਲਕਾ ਬੱਸੀ ਪਠਾਣਾਂ ਤੋਂ ਕਾਗਰਸ ਪਾਰਟੀ ਦੇ ਮੁੱਖ ਸੇਵਾਦਾਰ ਡਾ.ਮਨੋਹਰ ਸਿੰਘ ਵੱਲੋਂ ਸ਼ਹਿਰ ਬੱਸੀ ਪਠਾਣਾਂ ‘ਚ ਡੋਰ ਟੂ ਡੋਰ ਚੋਣ ਪ੍ਰਚਾਰ ਕੀਤਾ ਗਿਆ ਅਤੇ ਕਾਂਗਰਸ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਡੋਰ ਟੂ ਡੋਰ ਪ੍ਰਚਾਰ ਦੌਰਾਨ ਸ਼ਹਿਰ ਵਾਸੀਆਂ ਵੱਲੋਂ ਡਾ.ਮਨੋਹਰ ਸਿੰਘ ਦਾ ਬਹੁਤ ਹੀ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਡਾ. ਮਨੋਹਰ ਸਿੰਘ ਵੱਲੋਂ ਸ਼ਹਿਰ ਵਾਸੀਆਂ ਨੂੰ ਕਾਂਗਰਸ ਪਾਰਟੀ ਦੇ ਉਮੀਦਵਾਰ ਡਾ.ਅਮਰ ਸਿੰਘ ਨੂੰ ਆਪਣਾ ਇੱਕ ਇੱਕ ਕੀਮਤੀ ਵੋਟ ਪਾਉਣ ਦੀ ਅਪੀਲ ਕੀਤੀ ਗਈ।ਇਸ ਮੌਕੇ ਸੀਨੀਅਰ ਕਾਗਰਸੀ ਆਗੂ ਓਮ ਪ੍ਰਕਾਸ਼ ਤਾਂਗੜੀ, ਕਾਗਰਸ ਕਮੇਟੀ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਕਿਸ਼ੋਰੀ ਲਾਲ ਚੁੱਘ,ਵਰਿੰਦਰਪਾਲ ਸਿੰਘ ਵਿੰਕੀ,ਸੀਨੀਅਰ ਕਾਗਰਸੀ ਆਗੂ ਓਮ ਪ੍ਰਕਾਸ਼ ਮੁਖੇਜਾ, ਲੱਕੀ ਧੀਮਾਨ ਬੱਸੀ, ਹੈਪੀ ਕਲੋਂਦੀ, ਮਨਜੀਤ ਸਿੰਘ ਮੰਗਾ ਪਿੰਡ ਨੰਦਪੁਰ, ਜਗਤਾਰ ਸਿੰਘ ਪਿੰਡ ਮੈੜਾ,ਸਮਾਜ ਸੇਵੀ ਕਰਮਜੀਤ ਸਿੰਘ ਢੀਂਡਸਾ,ਯੂਥ ਆਗੂ ਈਸ਼ਰ ਸਿੰਘ ਘੁੰਮਣ, ਦਲਵਾਰਾ ਸਿੰਘ ਪਿੰਡ ਕਲੌਂਦੀ, ਮਹਿਲਾ ਆਗੂ ਜਸਪਾਲ ਕੌਰ, ਜਸਵੀਰ ਸਿੰਘ ਪਿੰਡ ਕੱਜਲ ਮਾਜਰਾ, ਰਮੇਸ਼ ਗੌਤਮ, ਨਗਰ ਕੌਸਲ ਸਾਬਕਾ ਪ੍ਰਧਾਨ ਰਮੇਸ਼ ਗੁਪਤਾ, ਪਵਨ ਸ਼ਰਮਾ, ਸੁਰਿੰਦਰ ਸ਼ਰਮਾ,ਰਾਜ ਕੁਮਾਰ ਵਧਵਾ, ਪ੍ਰੇਮ ਮਲਹੌਤਰਾ, ਪਰਮੋਦ ਕਪਿਲਾ, ਕੇਸ਼ਵ ਕਪਿਲਾ, ਭੁਪਿੰਦਰ ਸਿੰਘ ਪਿੰਡ ਹੁਸੈਨਪੁਰ,ਪਰਵੀਨ ਰਾਣਾ ਮਹਿਲਾਂ ਵਿੰਗ ਜਿਲ੍ਹਾ ਪ੍ਰਧਾਨ, ਪਰਮਿੰਦਰ ਸਿੰਘ ਮਨੈਲਾ,ਪਿਆਰਾ ਸਿੰਘ ਹੈਪੀ ਆੜਤੀ ਬੱਸੀ, ਹੈਰੀ ਕੰਗ ਪਿੰਡ ਮਾਰਵਾ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *