ਸਰਹਿੰਦ,(ਰੂਪ ਨਰੇਸ਼/ਥਾਪਰ):
ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਡਾ. ਸਿਕੰਦਰ ਸਿੰਘ ਵਲੋ ਪਿੰਡ ਗੁਣੀਆਂ ਮਾਜਰਾ ਵਿਖੇ ਬਲਵਿੰਦਰ ਸਿੰਘ ਕਾਂਗਰਸ ਵਰਕਰ ਦੇ ਘਰ ਸ਼ਿਰਕਤ ਕੀਤੀ ਅਤੇ ਵੋਟ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ। ਉਹਨਾ ਕਿਹਾ ਕਿ ਲੋਕ ਸਭਾ ਚੋਣ ਤਿਉਹਾਰ ਮੌਕੇ ਵੱਧ ਤੋਂ ਵੱਧ ਗਿਣਤੀ ਵਿੱਚ ਵੋਟਾਂ ਪਾ ਕੇ ਲੋਕਤੰਤਰ ਨੂੰ ਮਜ਼ਬੂਤ ਕਰੋ। ਇਸ ਮੌਕੇ ਅਜੈਬ ਸਿੰਘ,ਗੁਰਨਾਮ ਸਿੰਘ,ਸੁਰਜੀਤ ਸਿੰਘ, ਤਰਨਜੀਤ ਸਿੰਘ, ਪਰਮਿੰਦਰ ਸਿੰਘ, ਸੰਦੀਪ ਸਿੰਘ,ਬਿਕਰਮ ਸਿੰਘ, ਦਲਜੀਤ ਸਿੰਘ ਹਾਜ਼ਰ ਸਨ।