ਭਾਜਪਾ ਉਮੀਦਵਾਰ ਗੇਜਾ ਰਾਮ ਵਾਲਮੀਕੀ ਨੇ ਖੋਲਿਆ ਦਫ਼ਤਰ

ਉਦੇ ਧੀਮਾਨ,ਬਸੀ ਪਠਾਣਾਂ: ਲੋਕ ਸਭਾ ਹਲਕਾ ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਗੇਜਾ ਰਾਮ ਵਾਲਮੀਕੀ ਨੇ ਬਸੀ ਪਠਾਣਾਂ ਵਿਖੇ ਆਪਣੇ ਚੋਣ ਦਫ਼ੱਤਰ ਦਾ ੳਦਘਾਟਨ ਕਰਦੇ ਹੋਏ ਕੇਂਦਰ ਸਰਕਾਰ ਵੱਲੋਂ ਦੇਸ਼ ਦੇ ਵਿਕਾਸ ਲਈ ਕੀਤੇ ਗਏ ਕੰਮਾਂ ਦਾ ਰਿਪੋਰਟ ਕਾਰਡ ਸਾਂਝਾ ਕੀਤਾ। ਬਸੀ ਪਠਾਣਾਂ-ਸਰਹਿੰਦ ਰੋਡ ‘ਤੇ ਵਿਰੋਧੀ ਸਿਆਸੀ ਪਾਰਟੀਆਂ ਖਾਸ ਕਰਕੇ ਕਾਂਗਰਸ ਅਤੇ ਆਮ ਆਦਮੀ ਪਾਰਟੀ ‘ਤੇ ਸਿਆਸੀ ਹਮਲੇ ਕਰਦੇ ਹੋਏ ਗੇਜਾ ਰਾਮ ਵਾਲਮੀਕੀ ਨੇ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਆਪਸ ਵਿੱਚ ਮਿਲੇ ਹੋਏ ਹਨ ਪੰਜਾਬ ਵਿੱਚ ਤਾਂ ਇੱਕ ਦੁੱਜੇ ਦਾ ਵਿਰੋਧ ਕਰਦੇ ਹਨ ਤੇ ਦੋਹੇ ਪਾਰਟੀਆਂ ‘ਇੰਡੀ’ ਗੱਠਜੋੜ ਦਾ ਹਿੱਸਾ ਹਨ।ਇਸ ਕਰਕੇ ਦੋਹੇ ਪਾਰਟੀਆਂ ਨੂੰ ਵੋਟ ਪਾਉਣ ਦਾ ਮਤਲਬ ਆਪਣੀ ਵੋਟ ਖਰਾਬ ਕਰਨਾ ਹੈ, ਕਿਉਂਕਿ ਆਉਣ ਵਾਲੀ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀੇ ਭਿ੍ਸ਼ਟਾਚਾਰ ਵਿੱਚ ਡੁੱਬੀਆਂ ਹੋਈਆਂ ਹਨ ਅਤੇ ਦੋਹੇ ਪਾਰਟੀਆਂ ਦੇ ਸੀਨੀਅਰ ਆੱਗੂ ਅੱਜ ਭਿ੍ਸ਼ਟਾਚਾਰ ਦੇ ਮੁਕੱਦਮਿਆਂ ‘ਚ ਜਮਾਨਤ ਤੇ ਬਾਹਰ ਹਨ। ਇਸ ਮੌਕੇ ਭਾਜਪਾ ਬੱਸੀ ਮੰਡਲ ਪ੍ਰਧਾਨ ਰਾਜੀਵ ਮਲਹੌਤਰਾ , ਮੰਡਲ ਜਨਰਲ ਸਕੱਤਰ ਓਮ ਪ੍ਰਕਾਸ਼ ਗੌਤਮ, ਯੁਵਾ ਮੋਰਚਾ ਜਿਲ੍ਹਾ ਜਨਰਲ ਸਕੱਤਰ ਹਰਸ਼ ਗਰਗ,ਧਰਮਿੰਦਰ ਬਾਂਡਾ,ਸੁਰਿੰਦਰ ਬੱਬਾ, ਮਾਰੂਤ ਮਲਹੋਤਰਾ, ਕ੍ਰਿਸ਼ਨ ਵਰਮਾ, ਰਾਜੇਸ਼ ਗੌਤਮ, ਡਾ.ਹਰਬੰਸ ਲਾਲ, ਕੁਲਦੀਪ ਸਿੰਘ ਸਿੱਧੂਪੁਰ, ਡਾ.ਨਰੇਸ਼ ਚੌਹਾਨ,ਕੁਲਦੀਪ ਸਹੋਤਾ, ਮਨੋਜ ਬਾਂਡਾ, ਅਜੇ ਸਿੰਗਲਾ ਆਦਿ ਹਾਜਰ ਸਨ।

Leave a Reply

Your email address will not be published. Required fields are marked *