ਡਾ. ਮਨੋਹਰ ਸਿੰਘ ਨੇ ਕਾਂਗਰਸ ਉਮੀਦਵਾਰ ਡਾ.ਅਮਰ ਸਿੰਘ ਦੇ ਹੱਕ ਵਿੱਚ ਕੀਤੀ ਚੋਣ ਮੀਟਿੰਗ

ਉਦੇ ਧੀਮਾਨ, ਬਸੀ ਪਠਾਣਾਂ: ਪਿਛਲੇ ਦਿਨੀ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਛੋਟੇ ਭਰਾ ਡਾ. ਮਨੋਹਰ ਸਿੰਘ ਵੱਲੋਂ ਅੱਜ ਆਪਣੇ ਸਮਰਥਕਾਂ ਅਤੇ ਟਕਸਾਲੀ ਕਾਂਗਰਸੀਆਂ ਨੂੰ ਨਾਲ ਲੈ ਕੇ ਬਸੀ ਪਠਾਣਾਂ ਵਿੱਚ ਇੱਕ ਵੱਡੀ ਚੋਣ ਮੀਟਿੰਗ ਕੀਤੀ ਗਈ ਜਿਸ ਨੇ ਰੈਲੀ ਦਾ ਰੂਪ ਧਾਰ ਲਿਆ | ਚੋਣ ਮੀਟਿੰਗ ਤੋਂ ਪਹਿਲਾਂ ਡਾ.ਮਨੋਹਰ ਸਿੰਘ ਆਪਣੇ ਸਮਰਥਕਾਂ ਓਮ ਪ੍ਰਕਾਸ਼ ਤਾਂਗੜੀ, ਨਿਰਮਲ ਸਿੰਘ ਨੇਤਾ, ਕਰਮਜੀਤ ਸਿੰਘ ਢੀਂੜਸਾ, ਵਰਿੰਦਰ ਸਿੰਘ ਵਿੰਕੀ ਆਦਿ ਨੂੰ ਨਾਲ ਲੈ ਕੇ ਡੇਰਾ ਬਾਬਾ ਬੁੱਧ ਦਾਸ ਵਿਖੇ ਨਤਮਸਤਕ ਹੋਏ ਜਿੱਥੇ ਉਨਾਂ ਦਾ ਡੇਰੇ ਦੇ ਮਹੰਤ ਅਤੇ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਡਾ.ਸ਼ਕੰਦਰ ਸਿੰਘ ਵੱਲੋਂ ਸਿਰੋਪਾਓ ਪਾਕੇ ਸਨਮਾਨ ਕੀਤਾ ਗਿਆ | ਸਥਾਨਕ ਲਾਇਨਜ ਭਵਨ ਵਿਖੇ ਕੀਤੀ ਗਈ ਇਸ ਚੋਣ ਮੀਟਿੰਗ ਦੌਰਾਨ ਡਾ.ਮਨੋਹਰ ਸਿੰਘ ਨੇ ਕਿਹਾ ਕਿ ਮੈਨੂੰ ਪਹਿਲਾਂ ਹੀ ਪਤਾ ਸੀ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੀ.ਪੀ. ਕਾਂਗਰਸ ਪਾਰਟੀ ਨੂੰ ਛੱਡ ਕੇ ਕਿਸੇ ਦੁੱਜੀ ਪਾਰਟੀ ਵਿੱਚ ਜਾਣਗੇ ਕਿਉਂਕਿ ਉਹ ਮੌਕਾ ਪ੍ਰਸਤ ਵਿਅਕਤੀ ਹਨ | ਡਾ.ਅਮਰ ਸਿੰਘ ਦੇ ਸਪੁੱਤਰ ਕਾਮਿਲ ਅਮਰ ਸਿੰਘ ਨੇ ਵੀ ਆਪਣੇ ਪਿਤਾ ਡਾ.ਅਮਰ ਸਿੰਘ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕੀਤੀ | ਬੁਲਾਰਿਆਂ ਨੇ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਅਤੇ ਮੌਜੂਦਾ ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਉਮੀਦਵਾਰ ਗੁਰਪ੍ਰੀਤ ਸਿੰਘ ਜੀ.ਪੀ. ਤੇ ਕਾਂਗਰਸ ਪਾਰਟੀ ਨਾਲ ਬੇਵਫਾਈ ਕਰਨ ਦੇ ਦੋਸ਼ ਲਗਾਏ | ਬੁਲਾਰਿਆਂ ਨੇ ਕਿਹਾ ਕਿ ਗੁਰਪ੍ਰੀਤ ਸਿੰਘ ਜੀ.ਪੀ. ਨੇ ਜਾਨਬੁੱਝ ਕੇ ਕਾਂਗਰਸ ਪਾਰਟੀ ਦਾ ਇਸ ਇਲਾਕੇ ਵਿੱਚ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ ਤਾਂ ਜੋ ਉਹ ਲੋਕ ਸਭਾ ਦੀ ਚੋਣ ਲੜ ਸਕਣ | ਜ਼ਿਲ੍ਹਾ ਪ੍ਰਧਾਨ ਡਾ.ਸ਼ਕੰਦਰ ਸਿੰਘ ਨੇ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਡਾ.ਅਮਰ ਸਿੰਘ ਦੇ ਹੱਕ ਵਿੱਚ ਦਿਨ-ਰਾਤ ਇੱਕ ਕਰਨ ਦੀ ਅਪੀਲ ਕਰਦੇ ਹੋਏ ਕਿਹਾ ਕਿ ਡਾ.ਅਮਰ ਸਿੰਘ ਦੁੱਜੀ ਵਾਰ ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਐਮ.ਪੀ. ਬਣਕੇ ਇਲਾਕੇ ਦੀ ਅਵਾਜ ਦੇਸ਼ ਦੀ ਸੰਸਦ ਵਿੱਚ ਉਠਾਉਣਗੇ |

 

Leave a Reply

Your email address will not be published. Required fields are marked *