ਉਦੇ ਧੀਮਾਨ, ਬੱਸੀ ਪਠਾਣਾ : ਭਾਰਤ ਵਿਕਾਸ ਪ੍ਰੀਸ਼ਦ, ਬੱਸੀ ਪਠਾਣਾ ਵੱਲੋਂ ਪ੍ਰਧਾਨ ਮਨੋਜ ਕੁਮਾਰ ਭੰਡਾਰੀ ਦੀ ਪ੍ਰਧਾਨਗੀ ਹੇਠ, ਸਰਵਿਸ ਹੈੱਡ ਵਿਨੋਦ ਸ਼ਰਮਾ ਅਤੇ ਪ੍ਰੋਜੈਕਟ ਹੈੱਡ ਸ੍ਰੀ ਰਵਿੰਦਰ ਕੁਮਾਰ ਰਿੰਕੂ ਅਤੇ ਸ੍ਰੀ ਰਣਧੀਰ ਕੁਮਾਰ ਦੀ ਦੇਖ-ਰੇਖ ਹੇਠ, ਇਸ ਦੇ ਦੋ ਸਾਬਕਾ ਪ੍ਰਧਾਨਾਂ ਅਤੇ ਮਿਹਨਤੀ ਵਰਕਰਾਂ ਸ. ਵੀਰਭਾਨ ਹਸੀਜਾ ਜੀ ਅਤੇ ਸ਼੍ਰੀ ਤਿਲਕ ਰਾਜ ਸ਼ਰਮਾ ਜੀ ਦੀ ਯਾਦ ਵਿੱਚ ਸੰਤ ਸ਼੍ਰੀ ਨਾਮਦੇਵ ਮੰਦਿਰ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਰੋਟਰੀ ਬਲੱਡ ਬੈਂਕ ਚੰਡੀਗੜ੍ਹ ਦੀ ਟੀਮ ਨੇ 136 ਯੂਨਿਟ ਖੂਨ ਇਕੱਤਰ ਕੀਤਾ। ਸਟੇਟ ਬਲੱਡ ਕਨਵੀਨਰ ਸ਼੍ਰੀ ਪੁਨੀਤ ਮਹਾਵਰ ਜੀ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਅਤੇ ਬ੍ਰਾਂਚ ਦੀ ਹੌਸਲਾ ਅਫਜਾਈ ਕੀਤੀ। ਰੋਟਰੀ ਬਲੱਡ ਬੈਂਕ ਵੱਲੋਂ ਖੂਨਦਾਨ ਕੈਂਪ ਦਾ ਉਦਘਾਟਨ ਚੰਡੀਗੜ੍ਹ ਤੋਂ ਆਈ ਟੀਮ ਸ਼੍ਰੀ ਪੁਨੀਤ ਮਹਾਵਰ ਅਤੇ ਮਦਨ ਲਾਲ ਜੀ ਨੂੰ ਸਨਮਾਨਿਤ ਕੀਤਾ ਗਿਆ।ਐਡਵੋਕੇਟ ਘੁੰਮਣ ਬ੍ਰਦਰਜ਼ ਅਤੇ ਸ਼੍ਰੀ ਪੁਨੀਤ ਮਹਾਵਰ ਨੇ ਸਾਂਝੇ ਤੌਰ ‘ਤੇ ਕਿਹਾ ਕਿ ਸਮੇਂ-ਸਮੇਂ ‘ਤੇ ਖੂਨਦਾਨ ਕੈਂਪ ਲਗਾਉਣਾ ਕੌਂਸਲ ਦਾ ਸ਼ਲਾਘਾਯੋਗ ਕੰਮ ਹੈ। ਅੱਜ ਦੇ ਸਮੇਂ ਵਿੱਚ ਖੂਨਦਾਨ ਕਰਨਾ ਇੱਕ ਪੁੰਨ ਦਾ ਕੰਮ ਹੈ ਅਤੇ ਖੂਨਦਾਨ ਕਰਨ ਨਾਲ ਤਿੰਨ ਵਿਅਕਤੀਆਂ ਦੀ ਜਾਨ ਬਚਾਈ ਜਾ ਸਕਦੀ ਹੈ ਅਤੇ ਸਾਨੂੰ ਸਾਰਿਆਂ ਨੂੰ ਖੂਨਦਾਨ ਕਰਨਾ ਚਾਹੀਦਾ ਹੈ।
ਪ੍ਰਧਾਨ ਵੱਲੋਂ ਦੋਵਾਂ ਮਹਿਮਾਨਾਂ ਨੂੰ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸੂਬਾ ਸੰਗਠਨ ਮੰਤਰੀ ਸ਼੍ਰੀ ਰਮੇਸ਼ ਮਲਹੋਤਰਾ, ਪ੍ਰਧਾਨ ਮਨੋਜ ਕੁਮਾਰ ਭੰਡਾਰੀ, ਪ੍ਰੋਜੈਕਟ ਹੈੱਡ ਸ਼੍ਰੀ ਰਵਿੰਦਰ ਰਿੰਕੂ ਅਤੇ ਰਣਧੀਰ ਕੁਮਾਰ ਨੇ ਸਾਂਝੇ ਤੌਰ ‘ਤੇ ਦੱਸਿਆ ਕਿ ਪ੍ਰੀਸ਼ਦ ਵੱਲੋਂ ਆਪਣੇ ਸਾਬਕਾ ਪ੍ਰਧਾਨ ਅਤੇ ਮਿਹਨਤੀ ਵਰਕਰ ਦੀ ਮਿੱਠੀ ਯਾਦ ਵਿੱਚ ਖੂਨਦਾਨ ਕੈਂਪ ਲਗਾਇਆ ਜਾਂਦਾ ਹੈ ਜੋ ਖੁਦ 80 ਤੋਂ ਵੱਧ ਵਾਰ ਖੂਨਦਾਨ ਕਰ ਚੁੱਕੇ ਹਨ| ਸਮਾਜ ਦੀ ਭਲਾਈ ਲਈ ਕੰਮ ਕਰਨਾ ਪ੍ਰੀਸ਼ਦ ਦਾ ਮੁੱਖ ਉਦੇਸ਼ ਹੈ ਜੋ ਭਵਿੱਖ ਵਿੱਚ ਵੀ ਜਾਰੀ ਰਹੇਗਾ। ਇਸ ਖੂਨਦਾਨ ਕੈਂਪ ਵਿੱਚ ਨੌਜਵਾਨ ਪੀਡੀ ਨੇ ਉਤਸ਼ਾਹ ਨਾਲ ਖੂਨਦਾਨ ਕੀਤਾ। ਇਸ ਮੌਕੇ ਮੁੱਖ ਮਹਿਮਾਨ, ਸਮੂਹ ਦਾਨੀ ਸੱਜਣਾਂ, ਸੰਤ ਸ਼੍ਰੀ ਨਾਮਦੇਵ ਮੰਦਰ ਪ੍ਰਬੰਧਕ ਕਮੇਟੀ, ਰੋਟਰੀ ਬਲੱਡ ਬੈਂਕ ਅਤੇ ਸਮੂਹ ਸ਼ਹਿਰ ਵਾਸੀਆਂ ਦਾ ਧੰਨਵਾਦ ਕੀਤਾ | ਇਸ ਮੌਕੇ ਸਕੱਤਰ ਭਾਰਤ ਭੂਸ਼ਣ ਸਚਦੇਵਾ, ਖਜ਼ਾਨਚੀ ਸੰਜੀਵ ਸੋਨੀ, ਨੀਰਜ ਮਲਹੋਤਰਾ, ਨੀਰਜ ਗੁਪਤਾ, ਬਬਲਜੀਤ ਪਨੇਸਰ , ਰੋਹਿਤ ਹਸੀਜਾ, ਰਾਕੇਸ਼ ਸੋਨੀ, ਅਨਿਲ ਲੂੰਬਾ, ਅਜੈ ਮਲਹੋਤਰਾ, ਪ੍ਰੀਤਮ ਰਬਾਰ, ਰਚਿਤ ਖੁੱਲਰ, ਰਾਜ ਕੁਮਾਰ ਵਧਵਾ, ਜੈ ਕ੍ਰਿਸ਼ਨ ਕਸ਼ਯਪ, ਬਲਦੇਵ ਕ੍ਰਿਸ਼ਨ, ਪ੍ਰੀਤਮ ਰਬਾਰ, ਹੇਮ ਰਾਜ ਥਰੇਜਾ, ਰੁਪਿੰਦਰ ਸੁਰਜਨ, ਰਵੀਸ਼ ਅਰੋੜਾ, ਭਾਰਤ ਭੂਸ਼ਣ ਸ਼ਰਮਾ, ਧਰਮਿੰਦਰ ਬIਦਾ , ਕੁਲਦੀਪ ਗੁਪਤਾ, ਰਾਜਨ ਸਿਆਲ, ਕ੍ਰਿਸ਼ਨ ਲਾਲ, ਪੰਡਿਤ ਨੀਲਮ ਸ਼ਰਮਾ, ਇੰਦਰਜੀਤ ਭੋਲਾ, ਸਾਹਿਲ ਰਬਾੜ, ਪ੍ਰਦੀਪ ਮਲਹੋਤਰਾ, ਮਨਪ੍ਰੀਤ ਹੈਪੀ, ਸੁਰਜੀਤ ਸਿੰਗਲਾ, ਡਾ: ਦੀਵਾਨ ਧੀਰ, ਹੇਮੰਤ ਦਲਾਲ, ਸਤਪਾਲ ਭਨੋਟ, ਅਜੇ ਸਿੰਗਲਾ, ਨਰਵੀਰ ਧੀਮਾਨ ਅਤੇ ਸ਼੍ਰੀ ਬਾਲਾ ਜੀ ਸ਼ਿਆਮ ਪਰਿਵਾਰ ਦੇ ਮੈਂਬਰ ਹਾਜ਼ਰ ਸਨ।