ਭਾਰਤ ਵਿਕਾਸ ਪ੍ਰੀਸ਼ਦ ਵੱਲੋ ਬਿਕ੍ਰਮੀ ਸੰਮਤ ਮੌਕੇ ਹਵਨ-ਯੱਗ ਕਰਵਾਇਆ ਗਿਆ।

ਉਦੈ ਧੀਮਾਨ, ਬੱਸੀ ਪਠਾਣਾਂ: ਭਾਰਤ ਵਿਕਾਸ ਪ੍ਰੀਸ਼ਦ ਸ਼ਾਖਾ ਬੱਸੀ ਪਠਾਣਾ ਵੱਲੋਂ ਸ਼ਾਖਾ ਪ੍ਰਧਾਨ ਮਨੋਜ ਕੁਮਾਰ ਭੰਡਾਰੀ ਦੀ ਪ੍ਰਧਾਨਗੀ ਹੇਠ ਅਤੇ ਪ੍ਰੋਜੈਕਟ ਹੈੱਡ ਭਾਰਤ ਸ਼ਰਮਾ ਦੀ ਦੇਖ-ਰੇਖ ਹੇਠ ਸੰਤ ਨਾਮਦੇਵ ਮੰਦਿਰ ਵਿਖੇ ਵਿਸ਼ਵ ਭਲਾਈ ਲਈ ਹਵਨ-ਯੱਗ ਕਰਵਾਇਆ ਗਿਆ, ਜਿਸ ਵਿਚ ਸਤਿਕਾਰਯੋਗ ਪੰਡਿਤ ਨੀਲਮ ਸ਼ਰਮਾ ਵੱਲੋਂ ਪੂਰੀਆਂ ਰਸਮਾਂ ਨਾਲ ਮੰਤਰਾਂ ਦਾ ਜਾਪ ਕਰਕੇ ਹਵਨ ਯੱਗ ਕਰਵਾਇਆ। ਪ੍ਰਧਾਨ ਮਨੋਜ ਕੁਮਾਰ ਭੰਡਾਰੀ ਅਤੇ ਪ੍ਰੋਜੈਕਟ ਹੈੱਡ ਭਾਰਤ ਭੂਸ਼ਨ ਸ਼ਰਮਾ ਨੇ ਗੱਲਬਾਤ ਦੌਰਾਨ ਦੱਸਿਆ ਕਿ ਪ੍ਰੀਸ਼ਦ ਦੇ ਨਵੇਂ ਸੈਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਪਰੰਪਰਾ ਅਨੁਸਾਰ ਅੱਜ ਵਿਸ਼ਵ ਦੀ ਭਲਾਈ ਅਤੇ ਸਰਬੱਤ ਦੇ ਭਲੇ ਲਈ ਹਵਨ-ਯੱਗ ਕਰਵਾਇਆ ਗਿਆ। ਜਿਸ ਵਿੱਚ ਸਭਾ ਦੇ ਸਮੂਹ ਪਰਿਵਾਰਕ ਮੈਂਬਰਾਂ ਨੇ ਮਿਲ ਕੇ ਇਸ ਪੁੰਨ ਕਾਰਜ ਨੂੰ ਨੇਪਰੇ ਚਾੜ੍ਹਿਆ ਅਤੇ ਸਮਾਜ ਦੀ ਭਲਾਈ ਲਈ ਅਰਦਾਸ ਕੀਤੀ ਗਈ। ਉਨ੍ਹਾਂ ਕਿਹਾ ਕਿ ਭਾਰਤ ਵਿਕਾਸ ਪ੍ਰੀਸ਼ਦ ਇੱਕ ਸਮਾਜ ਸੇਵੀ ਸੰਸਥਾ ਹੈ ਜੋ ਸਮਾਜ ਦੀ ਭਲਾਈ ਲਈ ਨਿਰੰਤਰ ਕਾਰਜ ਕਰਦੀ ਹੈ ਅਤੇ ਭਵਿੱਖ ਵਿੱਚ ਵੀ ਕਰਦੀ ਰਹੇਗੀ। ਇਸ ਮੌਕੇ ਸ਼ਾਖਾ ਦੇ ਸਕੱਤਰ ਭਾਰਤ ਭੂਸ਼ਣ ਸਚਦੇਵਾ, ਸੀਨੀਅਰ ਮੀਤ ਪ੍ਰਧਾਨ ਨੀਰਜ ਮਲਹੋਤਰਾ, ਮੀਤ ਪ੍ਰਧਾਨ ਨੀਰਜ ਗੁਪਤਾ, ਸਹਿ ਸਕੱਤਰ ਰੋਹਿਤ ਹਸੀਜਾ, ਰਵਿੰਦਰ ਕੁਮਾਰ ਰਿੰਕੂ, ਸਮਾਜ ਸੇਵੀ ਕਰਮਜੀਤ ਸਿੰਘ ਢੀਂਡਸਾ, ਵਿਨੋਦ ਸ਼ਰਮਾ, ਪ੍ਰੀਤਮ ਰਬੜ, ਰੁਪਿੰਦਰ ਸੁਰਜਨ ਜੇਈ, ਜੈ ਕ੍ਰਿਸ਼ਨ ਕਸ਼ਯਵ,ਸਚਿਨ ਧੀਮਾਨ ਤੋਂ ਇਲਾਵਾ ਸ਼ਾਖਾ ਦੇ ਸਮੂਹ ਮੈਂਬਰ ਹਾਜ਼ਰ ਸਨ।

Leave a Reply

Your email address will not be published. Required fields are marked *