ਪ੍ਰਾਚੀਨ ਗੌਤਮ ਸਤੀ ਮਾਤਾ ਮੰਦਰ ਵਿਖੇ ਸਲਾਨਾ ਧਾਰਮਿਕ ਸਮਾਗਮ ਤੇ ਵਿਸ਼ਾਲ ਭੰਡਾਰਾ ਕਰਵਾਇਆ।

ਉਦੈ ਧੀਮਾਨ,ਬੱਸੀ ਪਠਾਣਾਂ: ਪ੍ਰਾਚੀਨ ਗੌਤਮ ਸਤੀ ਮਾਤਾ ਮੰਦਿਰ ਕਮੇਟੀ ਵੱਲੋ ਮੇਨ ਰੋਡ ‘ਤੇ ਸਥਿਤ ਗੌਤਮ ਸਤੀ ਮਾਤਾ ਮੰਦਰ ਵਿਖੇ ਸਲਾਨਾ ਧਾਰਮਿਕ ਸਮਾਗਮ ਤੇ ਵਿਸ਼ਾਲ ਭੰਡਾਰਾ ਕਰਵਾਇਆ। ਜਿਸ ‘ਚ ਗੌਤਮ ਪਰਿਵਾਰਾਂ ਨੇ ਮੱਥਾ ਟੇਕ ਕੇ ਸਤੀ ਮਾਤਾ ਤੋਂ ਅਸ਼ੀਰਵਾਦ ਲਿਆ। ਸਮਾਗਮ ਦੌਰਾਨ ਭਾਜਪਾ ਐਸੀ ਮੋਰਚਾ ਪੰਜਾਬ ਦੇ ਸੂਬਾ ਸਪੋਕਸਪਰਸਨ(ਬੁਲਾਰਾ) ਤੇ ਲੋਕ ਸਭਾ ਹਲਕਾ ਸ਼੍ਰੀ ਫ਼ਤਹਿਗੜ ਸਾਹਿਬ ਦੇ ਮੁੱਖ ਸੇਵਾਦਾਰ ਕੁਲਦੀਪ ਸਿੰਘ ਸਿੱਧੂਪੁਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਤੇ ਸਤੀ ਮਾਤਾ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਕੁਲਦੀਪ ਸਿੰਘ ਸਿੱਧੂਪੁਰ ਨੇ ਮੰਦਰ ਕਮੇਟੀ ਨੂੰ ਇਸ ਸਲਾਨਾ ਧਾਰਮਿਕ ਸਮਾਗਮ ਕਰਵਾਉਣ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੇ ਗੁਰੂ ਮਹਾਂਰਾਜ ਵੱਲੋਂ ਦੱਸੇ ਰਸਤੇ ‘ਤੇ ਚੱਲਣ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਧਾਰਮਿਕ ਸਮਾਗਮ ਕਰਵਾਉਣ ਨਾਲ ਆਉਣ ਵਾਲੀ ਪੀੜੀ ਨੂੰ ਆਪਣੇ ਧਰਮ ਅਤੇ ਅਮੀਰ ਵਿਰਸੇ ਨਾਲ ਜੁੜਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਮੰਦਰ ਕਮੇਟੀ ਮੈਂਬਰਾਂ ਵੱਲੋਂ ਕੁਲਦੀਪ ਸਿੰਘ ਸਿੱਧੂਪੁਰ ਦਾ ਮੰਦਰ ਵਿੱਖੇ ਪਹੁੰਚਣ ਤੇ ਵਿਸ਼ੇਸ਼ ਸਨਮਾਨ ਤੇ ਸਮਾਗਮ ਵਿੱਚ ਪਹੁੰਚਣ ਤੇ ਧੰਨਵਾਦ ਕੀਤਾ। ਇਸ ਮੌਕੇ ਓਮ ਪ੍ਰਕਾਸ਼ ਗੌਤਮ, ਸ਼ਾਮ ਗੌਤਮ, ਰਾਮੇਸ਼ ਗੌਤਮ, ਨਰੇਸ਼ ਗੌਤਮ, ਰਾਜੇਸ਼ ਗੌਤਮ, ਪੰਡਿਤ ਰਾਮ ਭਜਨ, ਰਾਜੀਵ ਮਲਹੌਤਰਾ,ਸਤਪਾਲ ਭਨੋਟ, ਰਮੇਸ਼ ਗੁਪਤਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਗੌਤਮ ਪਰਿਵਾਰ ਹਾਜ਼ਰ ਸਨ

‘ਨਿਊਜ਼ ਟਾਊਨ’ ਦੇ ਪੱਤਰਕਾਰ ਬਣਨ ਲਈ ਸੰਪਰਕ ਕਰੋ।
ਅਸੀਂ ਤੁਹਾਨੂੰ ਆਪਣੀ ਖ਼ਬਰ ਆਪ ਇਸ ਵੈਬਸਾਈਟ ’ਤੇ ਪਾਉਣ ਦੀ ਸਹੂਲਤ ਦੇਵਾਂਗੇ।
ਰੂਪ ਨਰੇਸ਼ (ਮੁੱਖ ਸੰਪਾਦਕ) 
+91-80545-08200

ਤਾਜ਼ਾ ਤਾਰੀਨ