ਸ਼੍ਰੀਮਦ ਭਾਗਵਤ ਕਥਾ ਸਬੰਧੀ ਕੱਢੀ ਵਿਸ਼ਾਲ ਕਲਸ਼ ਯਾਤਰਾ

ਉਦੇ ਧੀਮਾਨ, ਬੱਸੀ ਪਠਾਣਾ : ਸ਼੍ਰੀ ਰਾਧਾ ਮਾਧਵ ਮੰਦਰ ਪ੍ਰਬਧੰਕ ਕਮੇਟੀ ਵੱਲੋ ਕਥਾ ਵਾਚਕ ਸ਼੍ਰੀ ਵਿਮਲ ਕ੍ਰਿਸ਼ਨ ਮਹਾਰਾਜ ਜੀ ਦੀ ਅਗਵਾਈ ਹੇਠ ਸ੍ਰੀਮਦ ਭਾਗਵਤ ਕਥਾ ਦੇ ਸਬੰਧ ਵਿੱਚ ਕਲਸ਼ ਯਾਤਰਾ ਕੱਢੀ ਗਈ। ਕਲਸ਼ ਯਾਤਰਾ ਦੌਰਾਨ ਡੇਰਾ ਬਾਬਾ ਬੁੱਧ ਦਾਸ ਦੇ ਡੇਰਾ ਮਹੰਤ ਡਾ.ਸਿਕੰਦਰ ਸਿੰਘ ਜੀ ਦੀ ਧਰਮਪਤਨੀ ਸਾਬਕਾ ਕੌਂਸਲਰ ਸ਼੍ਰੀਮਤੀ ਰੇਨੂੰ ਹੈਪੀ ਤੇ ਬੇਟੀ ਡਾ.ਮੂਸਮ ਕਪਿਲ ਵੱਲੋ ਵਿਸ਼ੇਸ਼ ਤੌਰ ਤੇ ਹਾਜਰੀ ਲਗਵਾਈ ਗਈ। ਇਸ ਮੌਕੇ ਮਨੀਸ਼ ਸ਼ਰਮਾਂ, ਆਸ਼ੂ ਮੋਦਗਿਲ, ਰੂਬੀ, ਵਿਜੇ ਕੁਮਾਰ, ਉਦੇ ਧੀਮਾਨ ਵੱਲੋ ਭਗਵਾਨ ਸ਼੍ਰੀ ਕ੍ਰਿਸ਼ਨ ਤੇ ਰਾਧਾ ਰਾਣੀ ਦੇ ਭਜਨਾਂ ਦਾ ਗੁਣਗਾਨ ਕੀਤਾ ਗਿਆ।ਇਹ ਕਲਸ਼ ਯਾਤਰਾ ਸ਼੍ਰੀ ਰਾਧਾ ਮਾਧਵ ਮੰਦਰ ਤੋਂ ਸ਼ੁਰੂ ਹੋ ਮੋਟੇ ਵਾਲਾ ਚੌਕ, ਮੁਹੱਲਾ ਕਟਹਿਰਾ, ਮੇਨ ਬਾਜ਼ਾਰ ਤੂੰ ਹੁੰਦੀ ਹੋਈ ਕਥਾ ਸਥਾਨ ਅਗਰਵਾਲ ਧਰਮਸ਼ਾਲਾ ਵਿਖੇ ਸੰਪੰਨ ਹੋਈ। ਕਲਸ਼ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਕਥਾ ਵਾਚਕ ਸ਼੍ਰੀ ਵਿਮਲ ਕ੍ਰਿਸ਼ਨ ਮਹਾਰਾਜ ਤੇ ਕਮੇਟੀ ਪ੍ਰਧਾਨ ਰਜਿੰਦਰ ਭਨੋਟ ਅਤੇ ਸਮਾਜ ਸੇਵੀ ਰਜਿੰਦਰ ਸ਼ਰਮਾਂ ਤੇ ਉਨ੍ਹਾਂ ਦੀ ਧਰਮਪਤਨੀ ਸ੍ਰੀਮਤੀ ਅਸ਼ਾ ਸ਼ਰਮਾਂ ਮੋਹਾਲੀ ਵੱਲੋ ਰਸਮੀ ਪੂਜਾ ਕੀਤੀ ਗਈ।ਕਲਸ਼ ਯਾਤਰਾ ਦੀ ਮਹੱਤਤਾ ਬਾਰੇ ਦੱਸਦਿਆਂ ਸ਼੍ਰੀ ਵਿਮਲ ਕ੍ਰਿਸ਼ਨ ਮਹਾਂਰਾਜ ਜੀ ਨੇ ਕਿਹਾ ਕਿ ਕਲਸ਼ ਦੇ ਅਗਲੇ ਹਿੱਸੇ ਵਿੱਚ ਦੇਵਤੇ ਨਿਵਾਸ ਕਰਦੇ ਹਨ ਅਤੇ ਦੂਜਾ ਇਹ ਸਾਡੇ ਮਨੁੱਖੀ ਦਿਮਾਗ ਦਾ ਪ੍ਰਤੀਕ ਵੀ ਹੈ ਜਿਸ ਵਿੱਚ ਅੰਮਿ੍ਤ ਦਾ ਸਰੋਵਰ ਮੌਜੂਦ ਹੈ। ਕਲਸ਼ ਯਾਤਰਾ ਸਾਨੂੰ ਇਹ ਸੰਦੇਸ਼ ਦਿੰਦੀ ਹੈ ਕਿ ਸਾਨੂੰ ਆਪਣੇ ਮਨੁੱਖਾ ਸਰੀਰ ਵਿੱਚ ਬ੍ਹਮ ਦੇ ਦਰਸ਼ਨ ਕਰਕੇ ਆਪਣਾ ਜੀਵਨ ਸਫਲ ਕਰਨਾ ਚਾਹੀਦਾ ਹੈ। ਇਹ ਸਾਡੇ ਜੀਵਨ ਦਾ ਮੂਲ ਉਦੇਸ਼ ਹੈ।ਕਲਸ਼ ਯਾਤਰਾ ਵਿੱਚ ਸੈਂਕੜੇ ਔਰਤਾਂ ਨੇ ਸ਼ਮੂਲੀਅਤ ਕੀਤੀ ਅਤੇ ਸਿਰ ‘ਤੇ ਕਲਸ਼ ਲੈ ਕੇ ਪ੍ਰਭੂ ਦਾ ਆਸ਼ੀਰਵਾਦ ਪ੍ਰਰਾਪਤ ਕੀਤਾ। ਇਸ ਯਾਤਰਾ ਦਾ ਸ਼ਹਿਰ ਵਾਸੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ ਅਤੇ ਸਮੂਹ ਸ਼ਰਧਾਲੂਆਂ ਲਈ ਪ੍ਰਸ਼ਾਦ ਦਾ ਵੀ ਪ੍ਰਬੰਧ ਕੀਤਾ ਗਿਆ। ਕਲਸ਼ ਯਾਤਰਾ ਦੇ ਅੰਤ ਵਿੱਚ ਸਮੂਹ ਸ਼ਰਧਾਲੂਆਂ ਲਈ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ। ਇਸ ਮੌਕੇ ਮੋਹਿਤ ਝਜੀ, ਵਿਜੈ ਸ਼ਰਮਾ,  ਸੁਰਿੰਦਰ ਕੁਮਾਰ ਰਿੰਕੂ, ਸੁਧੀਰ ਖੰਨਾ, ਸੰਜੂ ਸ਼ਰਮਾਂ, ਸਤਪਾਲ ਭਨੋਟ, ਨਰਵੀਰ ਧੀਮਾਨ ਜੋਨੀ,ਤਿਲਕ ਰਾਜ ਸ਼ਰਮਾ, ਸੁੰਦਰ ਲਾਲ,ਸੋਨੂੰ ਬਾਜਵਾ,ਪੰਡਿਤ ਕ੍ਰਿਸ਼ਨ ਗੋਪਾਲ ਮੋਦਗਿਲ,ਗੁਲਸ਼ਨ ਕੁਮਾਰ, ਰਾਜਨ ਭੱਲਾ, ਸੰਦੀਪ ਧੀਰ ਬਿੱਲਾ,ਹੀਨਾ, ਗੋਬਿੰਦ ਮੋਦਗਿਲ, ਸੰਜੂ ਸ਼ਰਮਾਂ, ਪ੍ਰਦੀਪ ਕੁਮਾਰ ਸੱਪਲ,ਵਿਕੀ ਸ਼ਰਮਾਂ,ਨੰਨੂ ਧੀਮਾਨ, ਜੱਸੀ ਧੀਮਾਨ, ਮਾਧਵ ਸ਼ਰਮਾ, ਪ੍ਰਥਮ ਧੀਮਾਨ, ਰਿਧਵ ਸ਼ਰਮਾਂ, ਵਿਸ਼ਵ ਗਾਬਾ,ਰਿਧਵ ਸੱਪਲ, ਵਿਕਰਾਂਤ, ਵਿਸ਼ਨੂੰ, ਤਮਨਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਹਾਜ਼ਰ ਸਨ।

Leave a Reply

Your email address will not be published. Required fields are marked *