ਉਦੇ ਧੀਮਾਨ, ਬੱਸੀ ਪਠਾਣਾ : ਐਸ ਐੱਚ ਓ ਨਰਪਿੰਦਰਪਾਲ ਸਿੰਘ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਾਨਯੋਗ ਡਾ:ਰਵਜੋਤ ਕੌਰ ਗਰੇਵਾਲ ਐਸ.ਐਸ.ਪੀ. ਫਤਹਿਗੜ੍ਹ ਸਾਹਿਬ ਦੇ ਦਿਸ਼ਾ ਨਿਰਦੇਸਾ ਅਨੁਸਾਰ ਤੇ ਰਾਕੇਸ ਕੁਮਾਰ ਯਾਦਵ ਕਪਤਾਨ ਪੁਲਿਸ (ਇੰਨਵੈਸਟੀਗੇਸਨ) ਫਤਿਹਗੜ ਸਾਹਿਬ ਰਹਿਨੁਮਾਈ ਹੇਠ ਅਤੇ ਮੋਹਿਤ ਕੁਮਾਰ ਸਿੰਗਲਾ ਉਪ ਕਪਤਾਨ ਪੁਲਿਸ ਸਰਕਲ ਬਸੀ ਪਠਾਣਾ ਦੀ ਯੋਗ ਅਗਵਾਈ ਹੇਠ ਨਸ਼ਿਆ ਖਿਲਾਫ ਚਲਾਈ ਮੁਹਿੰਮ ਨੂੰ ਉਸ ਸਮੇ ਵੱਡੀ ਕਾਮਯਾਬੀ ਮਿਲੀ ਜਦੋ ਸ:ਬ ਸਤਨਾਮ ਸਿੰਘ ਪੁਲਿਸ ਪਾਰਟੀ ਸਮੇਤ ਮੋਰਿੰਡਾ ਰੋਡ ਉਸਾ ਮਾਤਾ ਮੰਦਿਰ ਬਸੀ ਪਠਾਣਾ ਮੌਜੂਦ ਸੀ ਦੋਰਾਨੇ ਨਾਕਾਬੰਦੀ ਪਰਮੋਦ ਕੁਮਾਰ ਪੁੱਤਰ ਮਹੇਸ ਪਰਸਾਦ ਦਾਗੀ ਵਾਸੀ ਰਾਜਪੁਰ ਜਿਲਾ ਚਤਰਾ ਝਾਰਖੰਡ, ਟਿੰਕੂ ਰਾਣਾ ਪੁੱਤਰ ਗੰਦੋਰੀ ਰਾਣਾ ਵਾਸੀ ਪਿੰਡ ਤੀਤਰੀਆ ਜਿਲਾ ਚਤਰਾ ਝਾਰਖੰਡ ਤੋ ਆਪਣੇ ਟਰਾਲੇ ਵਿੱਚ ਲੋਹਾ ਲੋਡ ਕਰਕੇ ਗੋਬਿੰਦਗੜ ਲੈ ਕੇ ਆਏ ਸੀ। ਜੋ ਨਾਲ ਆਪਣੇ ਗਹਾਕਾ ਲਈ 02 ਕਿਲੋ ਅਫੀਮ ਵੀ ਲੈ ਕੇ ਆਏ ਸੀ। ਜਿਹਨਾ ਪਾਸੋ 02 ਕਿਲੋ ਅਫੀਮ ਬਰਾਮਦ ਕੀਤੀ ਗਈ ਹੈ। ਜਿਹਨਾ ਅੱਜ ਪੇਸ ਅਦਾਲਤ ਕਰਕੇ ਮਿਤੀ 05.03.2024 ਤੱਕ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਚੁੱਕਾ ਹੈ । ਮੁਕੱਦਮਾ ਦੀ ਤਫਤੀਸ ਜਾਰੀ ਹੈ।