ਮਾਲੇਰਕੋਟਲਾ: ਪੰਜਾਬ ਦੇ ਇਤਿਹਾਸਿਕ ਸ਼ਹਿਰ ਮਾਲੇਰਕੋਟਲਾ ‘ਚ ਸਥਿਤ ਵੱਡੀ ਈਦਗਾਹ (ਰਜਿ.) ਪ੍ਰਬੰਧਕ ਕਮੇਟੀ ਦੀ ਚੋਣ ਅੱਜ ਕਮੇਟੀ ਦੇ ਪ੍ਰਧਾਨ ਮੁਹੰਮਦ ਅਸਲਮ (ਬਾਚੀ) ਦੀ ਪ੍ਰਧਾਨਗੀ ਹੇਠ ਆਯੋਜਿਤ ਕੀਤੀ ਗਈ, ਜਿਸ ‘ਚ ਪ੍ਰਸਿੱਧ ਸਮਾਜ ਸੇਵੀ ਕੋਂਸਲਰ ਮੁਹੰਮਦ ਨਜ਼ੀਰ ਨੂੰ ਦੋ ਸਾਲ ਲਈ ਕਮੇਟੀ ਦਾ ਨਵਾਂ ਪ੍ਰਧਾਨ ਨਿਯੁਕਤ ਕਰਨ ਦਾ ਸਰਵਸੰਮਤੀ ਨਾਲ ਫੈਸਲਾ ਕੀਤਾ ਗਿਆ ਅਤੇ ਕਮੇਟੀ ਦੇ ਹੋਰ ਅਹੁਦੇਦਾਰ ਐਗਜੈਕਟਿਵ ਬਾਡੀ ਬਣਾਉਣ ਦੇ ਅਧਿਕਾਰ ਵੀ ਕਮੇਟੀ ਦੇ ਨਵੇਂ ਬਣੇ ਪ੍ਰਧਾਨ ਮੁਹੰਮਦ ਨਜ਼ੀਰ ਨੂੰ ਸੋਂਪੇ ਗਏ। ਕਮੇਟੀ ਦੇ ਮੈਂਬਰਾਂ ਨੇ ਮੁਹੰਮਦ ਨਜ਼ੀਰ ਨੂੰ ਈਦਗਾਹ ਕਮੇਟੀ ਦੇ ਅਧਿਕਾਰ ਸੋਂਪਦੇ ਹੋਏ ਆਸ ਪ੍ਰਗਟਾਈ ਕਿ ਕਮੇਟੀ ਨੂੰ ਉਨ੍ਹਾਂ ਦੇ ਪੁਰਾਣੇ ਤਜ਼ਰਬੇ ਅਤੇ ਮਨੁੱਖੀ ਸੇਵਾ ਦੇ ਜਜ਼ਬੇ ਤੋਂ ਕਾਫੀ ਮਦਦ ਮਿਲੇਗੀ ਅਤੇ ਕਮੇਟੀ ਤਰੱਕੀ ਦੀਆਂ ਹੋਰ ਮੰਜਿਲਾਂ ਤਹਿ ਕਰੇਗੀ। ਕੌਂਸਲਰ ਮੁਹੰਮਦ ਨਜ਼ੀਰ ਨੇ ਪ੍ਰਬੰਧਕ ਕਮੇਟੀ ਤੇ ਸਮੂਹ ਮੈਂਬਰਾਂ ਨੇ ਉਨ੍ਹਾਂ ਪ੍ਰਤੀ ਭਰੋਸਾ ਪ੍ਰਗਟ ਕਰਨ ਲਈ ਧੰਨਵਾਦ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਉਹ ਈਦਗਾਹ ਦੇ ਅਧੂਰੇ ਪਏ ਕੰਮਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਵਾਉਣ ਦੀ ਪੂਰੀ ਕੋਸ਼ਿਸ਼ ਕਰਨਗੇ ਅਤੇ ਈਦਗਾਹ ਕਮੇਟੀ ਦੇ ਵਿਕਾਸ, ਸੁੰਦਰਤਾ ਤੇ ਸਾਫ ਸਫਾਈ ਦੇ ਕੰਮਾਂ ਨੂੰ ਪੂਰਾ ਕਰਨਗੇ ਤਾਂ ਕਿ ਪੂਰੀ ਦੁਨੀਆਂ ‘ਚ ਈਦਗਾਹ ਆਪਣੀ ਵੱਖਰੀਆਂ ਖੂਬੀਆਂ ਕਰਕੇ ਵਿਸ਼ੇਸ਼ ਪਹਿਚਾਣ ਕਾਇਮ ਕਰੇ ਤੇ ਪੰਜਾਬ ਦੇ ਮੁਸਲਮਾਨਾਂ ਦੀ ਈਦ ਦੀ ਨਮਾਜ਼ ਦੀ ਅਦਾਇਗੀ ਚੰਗੇ ਤਰੀਕੇ ਨਾਲ ਹੋ ਸਕੇ। ਉਨ੍ਹਾਂ ਕਿਹਾ ਕਿ ਈਦਗਾਹ ਨੂੰ ਸਾਰੀਆਂ ਆਧੁਨਿਕ ਸਹੂਲਤਾਂ ਮੁਹੱਇਆ ਕਰਵਾਈਆਂ ਜਾਣਗੀਆਂ। ਇਸ ਮੌਕੇ ਪ੍ਰਧਾਨ ਕੌਂਸਲਰ ਮੁਹੰਮਦ ਨਜ਼ੀਰ ਤੋਂ ਇਲਾਵਾ ਮੁਹੰਮਦ ਅਸਲਮ (ਬਾਚੀ), ਉਸਮਾਨ ਸਿੱਦੀਕੀ, ਜ਼ਹੂਰ ਅਹਿਮਦ ਚੌਹਾਨ, ਪੱਪੂ ਪਹਿਲਵਾਨ, ਮੁਹੰਮਦ ਸ਼ਫੀਕ (ਭੋਲਾ), ਮੁਹੰਮਦ ਅਸ਼ਰਫ ਨੰਦਨ, ਮੁਹੰਮਦ ਨਜ਼ੀਰ ਵਸੀਕਾ ਨਵੀਸ, ਚੋਧਰੀ ਨਸੀਮ ਉਰ ਰਹਿਮਾਨ (ਘੁਕਲਾ), ਮੁਹੰਮਦ ਨਾਸਰ, ਮੁਹੰਮਦ ਸ਼ਕੀਲ, ਮੁਹੰਮਦ ਸ਼ਾਹਿਦ, ਕੌਂਸਲਰ ਫਾਰੂਕ ਅਨਸਾਰੀ, ਅਸ਼ਰਫ ਬੱਫਾ, ਮੁਹੰਮਦ ਸ਼ਮਸ਼ਾਦ ਸਾਦੂ, ਮੁਹੰਮਦ ਨਿਸਾਰ ਥਿੰਦ, ਚੌਧਰੀ ਮੁਹੰਮਦ ਅਰਸ਼ਦ ਥਿੰਦ, ਮੁਹੰਮਦ ਹੁਸੈਨ ਲਾਲੀ, ਮੁਹੰਮਦ ਇਮਤਿਆਜ਼ ਬਾਬੂ, ਮੁਹੰਮਦ ਹਲੀਮ (ਟਰਨਿੰਗ ਪੁਆਇੰਟ), ਸਿਰਾਜ ਅਹਿਮਦ, ਮੁਹੰਮਦ ਸ਼ਕੀਲ, ਨਈਅਰ ਜੁਬੈਰੀ, ਮੁਹੰਮਦ ਸ਼ੋਕਤ ਅਤੇ ਬੱਗਾ ਠੇਕੇਦਾਰ ਆਦਿ ਮੈਂਬਰ ਹਾਜ਼ਰ ਸਨ।
ਕੌਂਸਲਰ ਮੁਹੰਮਦ ਨਜ਼ੀਰ ਵੱਡੀ ਈਦਗਾਹ ਪ੍ਰਬੰਧਕ ਕਮੇਟੀ ਮਾਲੇਰਕੋਟਲਾ ਦੇ ਸਰਵਸੰਮਤੀ ਨਾਲ ਪ੍ਰਧਾਨ ਬਣੇ
‘ਨਿਊਜ਼ ਟਾਊਨ’ ਦੇ ਪੱਤਰਕਾਰ ਬਣਨ ਲਈ ਸੰਪਰਕ ਕਰੋ।
ਅਸੀਂ ਤੁਹਾਨੂੰ ਆਪਣੀ ਖ਼ਬਰ ਆਪ ਇਸ ਵੈਬਸਾਈਟ ’ਤੇ ਪਾਉਣ ਦੀ ਸਹੂਲਤ ਦੇਵਾਂਗੇ।
ਰੂਪ ਨਰੇਸ਼ (ਮੁੱਖ ਸੰਪਾਦਕ)
+91-80545-08200
ਅਸੀਂ ਤੁਹਾਨੂੰ ਆਪਣੀ ਖ਼ਬਰ ਆਪ ਇਸ ਵੈਬਸਾਈਟ ’ਤੇ ਪਾਉਣ ਦੀ ਸਹੂਲਤ ਦੇਵਾਂਗੇ।
ਰੂਪ ਨਰੇਸ਼ (ਮੁੱਖ ਸੰਪਾਦਕ)
+91-80545-08200
ਤਾਜ਼ਾ ਤਾਰੀਨ
- ਸ਼੍ਰੀਮਤੀ ਸਵਰਨ ਰਾਣੀ ਦੇ ਭੋਗ ਤੇ ਵਿਸ਼ੇਸ਼
- ਸਰਕਾਰੀ ਹਾਈ ਸਮਾਰਟ ਸਕੂਲ ਰੈਲੋਂ ਵਿਖੇ ਕਾਨੂੰਨੀ ਸੇਵਾਵਾਂ ਸਬੰਧੀ ਜਾਗਰੂਕਤਾ ਕੈਂਪ ਲਗਾਇਆ
- ਅਗਰਵਾਲ ਸਭਾ ਮੋਹਾਲੀ ਦਾ ਕੈਲੰਡਰ ਨੌਰੰਗ ਸਿੰਘ ਨੇ ਕੀਤਾ ਰਲੀਜ਼
- ਇੰਸਪੈਕਟਰ ਅਕਾਸ਼ ਦੱਤ ਵੱਲੋਂ ਅਹੁਦਾ ਸੰਭਾਲਣ ਤੇ ਕੀਤਾ ਸਨਮਾਨਿਤ
- ਸੂਬਾ ਪ੍ਰਧਾਨ ਸੰਜੀਵ ਕੁਮਾਰ ਦੀ ਮਾਤਾ ਸਵਰਨ ਰਾਣੀ ਦੀ ਮੌਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ- ਨੌਰੰਗ ਸਿੰਘ
- 9ਵੀਂ ਬੋਸ਼ੀਆ ਨੈਸ਼ਨਲ ਚੈਂਪੀਅਨਸ਼ਿਪ 8 ਜਨਵਰੀ ਤੋਂ 16 ਜਨਵਰੀ ਤੱਕ ਵਿਸਾਖਾਪਟਨਮ ਵਿਖੇ ਹੋਵੇਗੀ
- ਦ ਹਿਊਮਨ ਰਾਈਟਸ ਐਂਡ ਐਂਟੀ ਕਰਪਸ਼ਨ ਫ਼ਰੰਟ ਰਜਿ. ਪੰਜਾਬ ਦੀ ਮਹੀਨਾਵਾਰ ਮੀਟਿੰਗ ਹੋਈ
- ਗਊ ਮਾਤਾ ਦੀ ਸੇਵਾ ਸਭ ਤੋਂ ਉੱਤਮ ਸੇਵਾ ਹੈ- ਨਿਰਮਲ ਰਿਸ਼ੀ
- ਦਿੱਲੀ ਚੋਣਾਂ ਦਾ ਐਲਾਨ, ਚੋਣ ਜਾਬਤਾ ਲਾਗੂ
- ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਤੇ ਜੌੜੇ ਪੁਲ ਈਸਰਹੇਲ ਵਿਖੇ ਲਗਾਇਆ ਗਿਆ ਗੁਰੂ ਦਾ ਲੰਗਰ
- ਸਟੇਟ ਐਵਾਰਡੀ ਨੌਰੰਗ ਸਿੰਘ ਖਰੋਡ ਨੂੰ ਜਿਲ੍ਹਾ ਮੀਡੀਆ ਕੁਆਰਡੀਨੇਟਰ ਨਿਯੁਕਤ ਹੋਣ ਤੇ ਦਿੱਤੀ ਵਧਾਈ
- ਜਨਮਦਿਨ ਮੁਬਾਰਕ
- ਸਿੱਖਿਆ ਮੰਤਰੀ ਦੇ ਘਰ ਅੱਗੇ ਸੂਬੇ ਭਰ ਦੇ ਕੰਪਿਊਟਰ ਅਧਿਆਪਕਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਕੀਤਾ ਪੰਜਾਬ ਸਰਕਾਰ ਦਾ ਪਿੱਟ ਸਿਆਪਾ
- ਕੋਈ ਵੀ ਐਸਾ ਭਾਵ ਮਨ ਵਿਚ ਨਾ ਰੱਖੀਏ ਜੋ ਇਨਸਾਨੀਅਤ ਤੋਂ ਹਟ ਕੇ ਹੋਵੇ—ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ
- ਗੁਰਸਿੱਖ ਹਮੇਸ਼ਾ ਪ੍ਰਮਾਤਮਾ ਦੇ ਭਾਣੇ ਵਿੱਚ ਰਹਿੰਦਾ ਹੈ- ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ
- ਪੋਹ ਮਹੀਨੇ ਦੀ ਸੰਗਰਾਂਦ ਮੌਕੇ ਡੇਰਾ ਬਾਬਾ ਬੁੱਧਦਾਸ ਵਿਖੇ ਧਾਰਮਿਕ ਸਮਾਗਮ ਕਰਵਾਇਆ
- ਚੌਥੇ ਆਲ ਇੰਡੀਆ ਬਾਬਾ ਫ਼ਤਹਿ ਸਿੰਘ ਫੁੱਟਬਾਲ ਕੱਪ 2024 ’ਤੇ ਮਿਨਰਵਾ ਫੁੱਟਬਾਲ ਅਕੈਡਮੀ ਮੁਹਾਲੀ ਦਾ ਕਬਜਾ
- 166 ਸ਼ਰਧਾਲੂਆਂ ਨੇ ਕੀਤਾ ਖੂਨਦਾਨ, ਖੂਨਦਾਨ ਹੀ ਸਭ ਤੋਂ ਉੱਤਮ ਸੇਵਾ
- Happy Anniversary to Harish Sharma and Menakshi Sharma
- ਅਕਾਲੀ ਵਰਕਰਾਂ ਨੇ ਸ.ਪਰਮਿੰਦਰ ਸਿੰਘ ਢੀਂਡਸਾ ਨੂੰ ਜਨਮ ਦਿਨ ਦੀਆਂ ਦਿੱਤੀਆਂ ਮੁਬਾਰਕਾਂ
- ਭਾਰਤੀ ਜਨਤਾ ਪਾਰਟੀ ਵਿੱਚ ਪਿਛਲੇ ਲੰਬੇ ਸਮੇਂ ਤੋਂ ਹਲਕਾ ਬਸੀ ਪਠਾਣਾ ਦੇ ਅੰਦਰ ਸਰਗਰਮ ਆਗੂ-ਕੁਲਦੀਪ ਸਿੰਘ ਸਿੱਧੂਪੁਰ
- ਸ਼ਹਿਰ ਬੱਸੀ ਪਠਾਣਾਂ ਚ ਨਗਰ ਕੀਰਤਨ ਸਜਾਇਆ ਗਿਆ।
- ਭਾਰਤ ਵਿਕਾਸ ਪ੍ਰੀਸ਼ਦ ਸ਼ਾਖਾ ਬੱਸੀ ਪਠਾਣਾ ਮਹਿਲਾ ਵਿੰਗ ਦੀ ਹੋਈ ਮੀਟਿੰਗ।
- ਸਰਕਾਰੀ ਸਕੂਲਾਂ ਦੀ ਨੁਹਾਰ ਬਦਲੀ ਜਾਵੇਗੀ – ਐਮ ਐਲ ਏ ਰੁਪਿੰਦਰ ਹੈਪੀ
- ਖੂਨਦਾਨ ਕੈਂਪ ਲਗਾਇਆ ਗਿਆ