ਡਾ. ਸਿਕੰਦਰ ਸਿੰਘ ਨੂੰ ਕਾਂਗਰਸ ਦਾ ਜਿਲਾ ਪ੍ਧਾਨ ਥਾਪੇ ਜਾਣ ਤੇ ਹਾਈਕਮਾਂਡ ਦਾ ਧੰਨਵਾਦ

ਡਾ. ਸਿਕੰਦਰ ਸਿੰਘ ਦੀ ਅਗਵਾਈ ‘ਚ ਪਾਰਟੀ ਮਜਬੂਤ ਹੋਵੇਗੀ – ਡਾ. ਸਲਾਣਾ

ਫਤਿਹਗੜ੍ਹ ਸਾਹਿਬ, ਰੂਪ ਨਰੇਸ਼: ਕਾਂਗਰਸ ਹਾਈ ਕਮਾਂਡ ਵੱਲੋਂ ਡਾ. ਸਿਕੰਦਰ ਸਿੰਘ ਬਸੀ ਪਠਾਣਾ ਨੂੰ ਜਿਲਾ ਕਾਂਗਰਸ ਕਮੇਟੀ ਫਤਿਹਗੜ੍ਹ ਸਾਹਿਬ ਦਾ ਮੁੜ ਪ੍ਰਧਾਨ ਥਾਪੇ ਜਾਣ ਤੇ ਜਿਲਾ ਕਾਂਗਰਸ ਕਮੇਟੀ ਫਤਹਿਗੜ ਸਾਹਿਬ ਦੇ ਸਾਬਕਾ ਜਿਲਾ ਜਨਰਲ ਸਕੱਤਰ ਡਾ. ਹਰਪਾਲ ਸਿੰਘ ਸਲਾਣਾ ਵੱਲੋਂ ਸ਼੍ਰੀਮਤੀ ਸੋਨੀਆ ਗਾਂਧੀ, ਪ੍ਰਿਅੰਕਾ ਗਾਂਧੀ, ਰਾਹੁਲ ਗਾਂਧੀ, ਮਲਿਕਾ ਅਰਜਨ ਖੜਗੇ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗ, ਪੰਜਾਬ ਕਾਂਗਰਸ ਦੇ ਇੰਚਾਰਜ ਦਵਿੰਦਰ ਯਾਦਵ, ਸੰਸਦ ਮੈਂਬਰ ਡਾ. ਅਮਰ ਸਿੰਘ ,ਸਾਬਕਾ ਕੈਬਨਟ ਮੰਤਰੀ ਰਣਦੀਪ ਸਿੰਘ ਨਾਭਾ, ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਸਮੇਤ ਸਮੁੱਚੀ ਕਾਂਗਰਸ ਹਾਈ ਕਮਾਂਡ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਡਾ. ਸਲਾਣਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਡਾ. ਸਿਕੰਦਰ ਸਿੰਘ ਦੀ ਅਗਵਾਈ ਹੇਠ ਜ਼ਿਲ੍ਹਾ ਕਾਂਗਰਸ ਕਮੇਟੀ ਹੋਰ ਮਜਬੂਤ ਹੋਵੇਗੀ ਕਿਉਕਿ ਡਾ. ਸਿਕੰਦਰ ਸਿੰਘ ਨੂੰ ਸੰਗਠਨ ਚਲਾਉਣ ਦਾ ਲੰਬਾ ਤਜਰਬਾ ਹੈ। ਉਨਾਂ ਦਾਾਆਵਾ ਕੀਤਾ ਕਿ ਲੋਕ ਸਭਾ ਚੋਣਾ ਚ ਪਾਰਟੀ ਉਮੀਦਵਾਰ ਵੱਡੇ ਬਹੁਮਤ ਨਾਲ ਜੇਤੂ ਹੋਵੇਗਾ।

Leave a Reply

Your email address will not be published. Required fields are marked *