ਦੇਸ਼ ਅੰਦਰ ਭਾਜਪਾ ਵਰਕਰਾਂ ਦੇ ਸਹਿਯੋਗ ਨਾਲ ਤੀਜੀ ਵਾਰ ਮੋਦੀ ਜੀ ਦੀ ਅਗਵਾਈ ਵਾਲੀ ਸਰਕਾਰ ਬਨਾਉਣ ਜਾ ਰਹੀ ਹੈ- ਕੁਲਦੀਪ ਸਿੰਘ ਸਿੱਧੂਪੁਰ

ਬੱਸੀ ਪਠਾਣਾ (ਉਦੇ ਧੀਮਾਨ): ਵਿਧਾਨ ਸਭਾ ਰਿਜਰਵ ਹਲਕਾ ਬਸੀ ਪਠਾਣਾ ਵਿਖੇ ਭਾਰਤੀ ਜਨਤਾ ਪਾਰਟੀ ਦੀ ਇੱਕ ਵਿਸ਼ੇਸ਼ ਬੈਠਕ ਲੋਕ ਸਭਾ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਸੇਵਾਦਾਰ ਤੇ ਪੰਜਾਬ ਭਾਜਪਾ ਐਸੀ ਮੋਰਚਾ ਦੇ ਪੰਜਾਬ ਦੇ ਬੁਲਾਰੇ ਸ.ਕੁਲਦੀਪ ਸਿੰਘ ਸਿੱਧੂਪੁਰ ਜੀ ਦੀ ਅਗਵਾਈ ਵਿੱਚ ਹੋਈ । ਜਿਸ ਵਿੱਚ ਮੁੱਖ ਮਹਿਮਾਨ ਵਜੋਂ ਲੋਕ ਸਭਾ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਕਨਵੀਨਰ ਪ੍ਰਦੀਪ ਗਰਗ ਅਤੇ ਹਲਕਾ ਬਸੀ ਪਠਾਣਾ ਦੇ ਇਨਚਾਰਜ ਤੇ ਸਾਬਕਾ ਮੰਤਰੀ ਡਾ. ਹਰਬੰਸ ਲਾਲ ਪਹੁੰਚੇ ।ਮੀਟਿੰਗ ਦੀ ਸ਼ੁਰੂਆਤ ਮੌਕੇ ਭਾਰਤੀ ਜਨਤਾ ਪਾਰਟੀ ਬਸੀ ਪਠਾਣਾ ਦੇ ਚਾਰੋਂ ਸਰਕਲ ਪ੍ਰਧਾਨ ਅਤੇ ਉਹਨਾਂ ਦੀ ਟੀਮ ਵੱਲੋਂ ਪਿੰਡਾਂ ਅੰਦਰ ਹੋਏ ਭਾਰਤੀ ਜਨਤਾ ਪਾਰਟੀ ਦੇ ਨਵੇਂ ਬਣੇ ਅਹੁਦੇਦਾਰਾਂ ਦੀ ਸਮੀਖਿਆ ਕਰਕੇ ਪ੍ਰਦੀਪ ਗਰਗ ਜੀ ਦੀ ਅਗਵਾਈ ਵਿੱਚ ਉੱਨਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਅਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੀ ਪ੍ਰਦੀਪ ਗਰਗ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਗਰਾਉਂਡ ਤੇ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣ ਰਹੀ ਹੈ । ਅਤੇ ਉਹਨਾਂ ਨੂੰ ਹੱਲ ਕਰਵਾਉਣ ਦਾ ਪੂਰਾ ਯਤਨ ਕਰ ਰਹੀ ਹੈ । ਇਸ ਤੋਂ ਇਲਾਵਾ ਜੋ ਕੇਂਦਰ ਦੀਆਂ ਸਕੀਮਾਂ ਤੋਂ ਹਜ਼ਾਰਾਂ ਲੋਕਾਂ ਨੇ ਫਾਇਦਾ ਲਿਆ ਹੈ ।ਉਸ ਦੇ ਲਈ ਵੀ ਉਹ ਲੋਕ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਸਲਾਂਘਾ ਕਰ ਰਹੇ ਹਨ ਅਤੇ ਇੱਕੋ ਮੰਗ ਕਰ ਰਹੇ ਹਨ । ਕਿ ਇਸ ਵਾਰ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਸਿਰਫ ਮੋਦੀ ਜੀ ਨੂੰ ਹੀ ਪ੍ਰਧਾਨ ਮੰਤਰੀ ਦੇਖਣਾ ਚਾਹੁੰਦੇ ਹਨ । ਇਸ ਤੋਂ ਅੱਗੇ ਸਾਬਕਾ ਮੰਤਰੀ ਡਾਕਟਰ ਹਰਬੰਸ ਲਾਲ ਜੀ ਨੇ ਕਿਹਾ ਕਿ ਦੇਸ਼ ਮੋਦੀ ਜੀ ਦੀ ਅਗਵਾਈ ਵਿੱਚ ਤਰੱਕੀ ਕਰ ਰਿਹਾ ਹੈ ਭਾਵੇਂ ਉਹ ਸ਼ਹਿਰਾਂ ਦੀ ਗੱਲ ਹੋਵੇ ਭਾਵੇਂ ਉਹ ਪਿੰਡਾਂ ਦੀ ਗੱਲ ਹੋਵੇ ਬਿਨਾਂ ਕਿਸੇ ਭੇਤ ਭਾਵ ਤੋਂ ਬਿਨਾ ਦੇਸ਼ ਤਰੱਕੀ ਦੀਆਂ ਰਾਹਾਂ ਤੇ ਦੌੜ ਰਿਹਾ ਹੈ ।ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਕੁਲਦੀਪ ਸਿੰਘ ਸਿੱਧੂਪੁਰ ਨੇ ਕਿਹਾ ਕੀ ਪ੍ਰਧਾਨ ਮੰਤਰੀ ਜੀ ਵੱਲੋਂ ਦਿੱਤੀ ਜਾ ਰਹੀ ਕਣਕ ਦਾ ਨਾਮ ਬਦਲ ਕੇ ਪੰਜਾਬ ਸਰਕਾਰ ਫੋਕੀ ਵਾਹੋ ਵਾਹਵਾਹੀ ਖੱਟਣ ਲਈ ਹੱਥਕੰਡੇ ਅਪਣਾ ਰਹੀ ਹੈ । ਜੋ ਕਿ ਪਿੰਡਾਂ ਅੰਦਰ ਅਸਫਲ ਹੁੰਦੇ ਜਾਪ ਰਹੇ ਹਨ । ਉਹਨਾਂ ਅੱਗੇ ਕਿਹਾ ਕਿ ਪਿੰਡਾਂ ਵਿੱਚ ਬੂਥ ਕਮੇਟੀਆਂ ਬਣਾਉਣ ਲਈ ਸਰਕਲ ਪ੍ਰਧਾਨਾਂ ਦਾ ਅਹਿਮ ਰੋਲ ਹੈ ।ਇਸ ਦੇ ਲਈ ਉਹ ਜਦੋਂ ਵੀ ਉਹਨਾਂ ਨੂੰ ਕਿਸੇ ਸਹਿਯੋਗ ਦੇ ਲਈ ਯਾਦ ਕਰਨਗੇ ਤਾਂ ਉਹ ਹਮੇਸ਼ਾ ਉਹਨਾਂ ਦੇ ਨਾਲ ਖੜਨਗੇ ।ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਸਥਾਰਕ ਬੱਸੀ ਪਠਾਣਾ ਹਰਮਨ ,ਡਾ. ਦੀਪਕ ਜੋਤੀ ,ਡਾ.ਨਰੇਸ਼ ਚੌਹਾਨ ,ਮੰਡਲ ਬਸੀ ਪਠਾਣਾ ਦੇ ਪ੍ਰਧਾਨ ਰਜੀਵ ਮਲਹੋਤਰਾ ,ਮੰਡਲ ਸੰਘੋਲ ਦੇ ਪ੍ਰਧਾਨ ਸ਼ਾਮ ਲਾਲ ਨਰੂਲਾ ,ਮੰਡਲ ਚੂਨੀ ਦੇ ਪ੍ਰਧਾਨ ਕੁਲਵੰਤ ਸਿੰਘ ,ਅਤੇ ਮੰਡਲਾਂ ਦੇ ਜਰਨਲ ਸੈਕਟਰੀ ਓਮ ਗੋਤਮ ,ਸੋਹਣ ਲਾਲ ਨੰਦਪੁਰ , ਜਸਵੀਰ ਸਿੰਘ ,ਨਛੱਤਰ ਸਿੰਘ , ਕੁਲਦੀਪ ਪਾਠਕ , ਕੇ,ਕੇ ਵਰਮਾ,ਐਡਵੋਕੇਟ ਗੋਰਵ ਗੋਇਲ,ਪਤਵੰਤ ਸਿੰਘ , ਰਾਜੇਸ ਗੋਤਮ , ਬਲਜਿੰਦਰ ਸਿੰਘ ,ਅਤੇ ਉਹਨਾਂ ਦੀ ਲਾਭਪਾਤਰੀ ਟੀਮ ਦੇ ਇੰਚਾਰਜ ਅਤੇ ਹੋਰ ਦਰਜਾ ਬਦਰਜਾ ਅਹੁਦੇਦਾਰ ਸ਼ਾਮਿਲ ਸਨ ।

‘ਨਿਊਜ਼ ਟਾਊਨ’ ਦੇ ਪੱਤਰਕਾਰ ਬਣਨ ਲਈ ਸੰਪਰਕ ਕਰੋ।
ਅਸੀਂ ਤੁਹਾਨੂੰ ਆਪਣੀ ਖ਼ਬਰ ਆਪ ਇਸ ਵੈਬਸਾਈਟ ’ਤੇ ਪਾਉਣ ਦੀ ਸਹੂਲਤ ਦੇਵਾਂਗੇ।
ਰੂਪ ਨਰੇਸ਼ (ਮੁੱਖ ਸੰਪਾਦਕ) 
+91-80545-08200

ਤਾਜ਼ਾ ਤਾਰੀਨ