ਅਗਰਵਾਲ ਸਭਾ ਸਰਹੰਦ ਵੱਲੋਂ ਵਿਸਕਰਮਾ ਮੰਦਿਰ ਧਰਮਸਾਲਾ ਪ੍ਰੋਫੈਸਰ ਕਲੋਨੀ ਵਿਖੇ ਹਰ ਸਾਲ ਦੀ ਤਰਾਂ ਲੋੜਵੰਦ ਲੋਕਾਂ ਦੀ ਸਹਾਇਤਾ ਕੀਤੀ ਜਾਂਦੀ ਹੈ । ਸਮਾਜ ਅੰਦਰ ਇੱਕ ਵੱਖਰੀ ਪਹਿਚਾਣ ਵੱਜੋ ਇਹ ਸਭਾ ਜਾਣੀ ਜਾਂਦੀ ਹੈ , ਇਹ ਸਭਾ ਆਪਣੇ ਕੋਲੋ ਪੈਸੇ ਖ਼ਰਚ ਕਰਕੇ ਇਸ ਤਰਾਂ ਦੇ ਕਾਰਜ ਕਰਦੀ ਰਹਿੰਦੀ ਹੈ ।ਅਤੇ ਹਰ ਸਾਲ ਦੀ ਤਰਾਂ ਇਸ ਵਾਰ ਵੀ ਗਰੀਬ ਅਤੇ ਲੋੜਵੰਦ ਪਰਿਵਾਰਾਂ ਦੀਆਂ ਉਹਨਾਂ ਨੇ ਤਿੰਨ ਕੁੜੀਆਂ ਦੇ ਵਿਆਹ ਕਾਰਜ ਕਰਵਾਏ ਗਏ । ਜਿਸ ਵਿੱਚ ਮੁੱਖ ਮਹਿਮਾਨ ਵਜੋਂ ਲੋਕ ਸਭਾ ਹਲਕਾ ਸ੍ਰੀ ਫਤਹਿਗੜ ਸਾਹਿਬ ਦੇ ਸੇਵਾਦਾਰ ਸ.ਕੁਲਦੀਪ ਸਿੰਘ ਤੇ ਸਾਬਕਾ ਮੰਤਰੀ ਡਾ ਹਰਬੰਸ ਲਾਲ ਜੀ ਨੇ ਸ਼ਿਰਕਤ ਕੀਤੀ । ਇਹ ਗਰੀਬ ਲੜਕੀਆਂ ਦੇ ਵਿਆਹ ਦਾ ਸਮਾਗਮ ਅਗਰਵਾਲ ਸਭਾ ਦੇ ਪ੍ਰਧਾਨ ਸ਼੍ਰੀ ਅਜੈ ਮੋਦੀ ਅਤੇ ਉਨਾਂ ਦੀ ਟੀਮ ਦੀ ਅਗਵਾਈ ਵਿੱਚ ਹੋਇਆ ,ਜਿਸ ਵਿੱਚ ਲੋੜਵੰਦ ਪਰਿਵਾਰਾਂ ਨੂੰ ਦਹੇਜ ਦੇ ਰੂਪ ਵਿੱਚ ਸਾਜੋ ਸਮਾਨ ਅਤੇ ਭੋਜਨ ਪਾਣੀ ਦਾ ਖਾਸ ਤੇ ਚੰਗਾ ਪ੍ਰਬੰਧ ਕੀਤਾ ਗਿਆ , ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੁਲਦੀਪ ਸਿੰਘ ਸਿੱਧੂਪਰ ਤੇ ਡਾ. ਹਰਬੰਸ ਲਾਲ ਨੇ ਕਿਹਾ ਕਿ ਅਗਰਵਾਲ ਸਭਾ ਹਮੇਸ਼ਾ ਹੀ ਸਮਾਜ ਸੇਵੀ ਕੰਮ ਕਰ ਰਹੀ ਹੈ ਅਤੇ ਹਰ ਇੱਕ ਨੂੰ ਬਣਦਾ ਮਾਣ ਸਨਮਾਨ ਸਤਿਕਾਰ ਦਿੰਦੀ ਰਹੀ ਹੈ । ਅੱਗੇ ਉਹਨਾਂ ਨੇ ਕਿਹਾ ਕਿ ਧੀਆਂ ਸਭ ਦੀਆਂ ਸਾਂਝੀਆਂ ਹਨ ।ਅਤੇ ਸਾਨੂੰ ਹਮੇਸ਼ਾ ਧੀਆਂ ਦਾ ਹਮੇਸ਼ਾ ਸਤਿਕਾਰ ਕਰਨਾ ਚਾਹੀਦਾ ਹੈ ਤੇ ਉਹਨਾਂ ਨੂੰ ਕੁੱਖ ਵਿੱਚ ਮਾਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਉਹਨਾਂ ਨੇ ਕਿਹਾ ਕਿ ਧੀਆਂ ਸਾਡੀ ਸ਼ਾਨ ਹਨ । ਇਹ ਨਾਰਾ ਲੈ ਕੇ ਸਾਨੂੰ ਸਮਾਜ ਦੇ ਅੰਦਰ ਵਿਚਰਨਾ ਚਾਹੀਦਾ ਹੈ। ਤਾਂ ਜੋ ਧੀਆਂ ਦਾ ਸਤਿਕਾਰ ਹਮੇਸ਼ਾ ਹੁੰਦਾ ਰਹੇ । ਇਸ ਮੌਕੇ ਅਗਰਵਾਲ ਸਭਾ ਦੇ ਪ੍ਰਧਾਨ ਅਜੇ ਮੋਦੀ ,ਐਡਵੋਕੇਟ ਹਰਸ਼ਿਤ ਸਿੰਘਲਾ ,ਸਾਮੰਤ ਗੁਪਤਾ ,ਅਮਰੀਸ਼ ਜਿੰਦਲ , ਕਪਿਲ ਕਾਂਸਲ ,ਸ਼ਸ਼ੀ ਭੂਸ਼ਣ ਗੁਪਤਾ ,ਹਰੀਸ਼ ਸਿੰਘਲਾ ,ਸਤੀਸ਼ ਅਗਰਵਾਲ ,ਆਸ਼ੂ ਅਗਰਵਾਲ ,ਤੁਲਸੀ ਰਾਮਮੋਦੀ , ਐਡਵੋਕੇਟ ਅਨਿਲ ਗੁਪਤਾ ਸੁਰਿੰਦਰ ਗੁਪਤਾ ,ਅਤੇ ਹੋਰ ਸਮਾਜ ਦੀਆਂ ਉੱਗੀਆਂ ਸ਼ਖਸੀਅਤਾਂ ਇਹ ਸਮਾਗਮ ਵਿੱਚ ਮੌਜੂਦ ਸਨ।