ਕਿਸਾਨ ਆਗੂਆਂ ਵੱਲੋਂ 16.2.2024 ਨੂੰ ਭਾਰਤ ਬੰਦ ਸਬੰਧੀ ਰੋਡ ਸ਼ੋਅ

ਬੱਸੀ ਪਠਾਣਾਂ (ਉਦੇ ਧੀਮਾਨ ) ਅੱਜ ਬੱਸੀ ਪਠਾਣਾਂ ਪੁਰਾਣੀ ਅਨਾਜ ਮੰਡੀ ਵਿਖੇ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਤੇ ਇਕੱਠ ਕਿੱਤਾ ਗਿਆ। ਜਿਸ ਵਿਚ ਭਾਰਤੀ ਕਿਸਾਨ ਯੂਨਿਯਨ ਲੱਖੋਵਾਲ ਜਿਲਾ ਪ੍ਰਧਾਨ ਹਰਮੇਲ ਸਿੰਘ ਭਤੇੜੀ, ਬਲਦੇਵ ਸਿੰਘ ਦਮਹੇੜੀ ਭਾਰਤੀ ਕਿਸਾਨ ਯੂਨਿਯਨ ਫਾਰਮਰ ਐੱਸੋਸੇਸ਼ਨ ਪੰਜਾਬ, ਲਖਵੀਰ ਸਿੰਘ ਲੱਛਮਨਗੜ੍ਹ ਭਾਰਤੀ ਕਿਸਾਨ ਯੂਨਿਯਨ ਕਾਦੀਆਂ, ਭਜਨ ਸਿੰਘ ਰੈਲੋਂ ਭਾਰਤੀ ਕਿਸਾਨ ਯੂਨਿਯਨ ਰਾਜੇਵਾਲ ਵਲੋਂ ਹਾਜਰੀ ਲਗਵਾਈ ਗਈ। ਜਿਸ ਵਿਚ 16-02-2024 ਨੂੰ ਭਾਰਤ ਬੰਦ ਦਾ ਸਮਰਥਨ ਕਿੱਤਾ ਗਿਆ ਅਤੇ ਰੋਡ ਸ਼ੋਅ ਕਰਦੇ ਸਮੇਂ ਹਰੇਕ ਵਰਗ ਦੀਆਂ ਯੂਨੀਅਨਾਂ ਨਾਲ ਗੱਲ ਬਾਤ ਕੀਤੀ ਗਈ ਜਿਸ ਵਿਚ ਹਰਜੀਤ ਸਿੰਘ ਚੀਮਾ ਆੜਤੀ ਐਸੋਸੀਏਸ਼ਨ ਬਸੀ ਪਠਾਣਾਂ ,ਜਸਪਾਲ ਸਿੰਘ ਆਟੋ ਯੂਨਿਯਨ ਬਸੀ ਪਠਾਣਾਂ, ਸੁਖਵਿੰਦਰ ਸਿੰਘ ਪੰਨੂੰ ਗੁਰੂ ਨਾਨਕ ਟੈਕਸੀ ਯੂਨਿਯਨ ਬਸੀ ਪਠਾਣਾਂ ,ਨਿਰੰਜਨ ਕੁਮਾਰ ਪ੍ਰਧਾਨ ਵਪਾਰ ਮੰਡਲ ਬੱਸੀ ਪਠਾਣਾਂ ,ਦਵਿੰਦਰ ਸਿੰਘ ਪ੍ਰਧਾਨ ਟਰੱਕ ਯੂਨਿਯਨ ਅਤੇ ਸਮੂਹ ਦੁਕਾਨਦਾਰ ,ਰਕਸ਼ਾ ਚਾਲਕ ਵੀਰਾਂ ਵੱਲੋਂ ਪੂਰਨ ਸਹਿਯੋਗ ਦਾ ਵਿਸ਼ਵਾਸ਼ ਦਵਾਈਆ ਗਿਆ| ਇਸ ਮੌਕੇ ਗੁਰਮੁੱਖ ਸਿੰਘ ਲਵਲੀ, ਸਤਨਾਮ ਸਿੰਘ ਨੋਗਾਵਾਂ, ਬੇਅੰਤ ਸਿੰਘ, ਬਲਜੀਤ ਸਿੰਘ, ਰਵਿੰਦਰ ਸਿੰਘ ਕਾਕਾ, ਜਸਵੀਰ ਸਿੰਘ ਚੀਮਾਂ, ਹਰਦੇਵ ਸਿੰਘ, ਬਿਰਪਾਲ ਸਿੰਘ, ਕੁਲਵੰਤ ਸਿੰਘ ਹਿੰਮਤਪੁਰਾ, ਰਣਜੀਤ ਸਿੰਘ ਕਰੋੜ, ਦਰਸ਼ਨ ਸਿੰਘ ਕਰੋੜ, ਦਲਵੀਰ ਸਿੰਘ ਬਹਿਰਾਮਪੁਰ, ਸੁਰਿੰਦਰ ਸਿੰਘ, ਅਮੀ ਚੰਦ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *