ਸੁਖਦੇਵ ਸਿੰਘ ਨੂੰ ਮਿਲੀ ਤਰੱਕੀ, ਬਣੇ ਲੇਖਾਕਾਰ

ਬੱਸੀ ਪਠਾਣਾਂ (ਉਦੇ ਧੀਮਾਨ ) ਮਾਰਕੀਟ ਕਮੇਟੀ ਬੱਸੀ ਪਠਾਣਾਂ ਦੇ ਮੰਡੀ ਸੁਪਰਵਾਈਜ਼ਰ ਸੁਖਦੇਵ ਸਿੰਘ ਨੂੰ ਮਿਲੀ ਵਿਭਾਗੀ ਤਰੱਕੀ ਤਹਿਤ ਲੇਖਾਕਾਰ ਬਣਾਇਆ ਗਿਆ। ਸੁਖਦੇਵ ਸਿੰਘ ਦੀ ਪਦ-ਉੱਨਤੀ ‘ਤੇ ਫੈਡਰੇਸ਼ਨ ਆਫ ਆੜਤੀ ਐਸੋਸੀਏਸ਼ਨ ਦੇ ਸੂਬਾ ਪ੍ਰੈਸ ਸਕੱਤਰ ਰਾਜੇਸ਼ ਸਿੰਗਲਾ ਤੇ ਸਮੂਹ ਆੜ੍ਹਤੀਆ ਸਮੇਤ ਸਟਾਫ ਮੈਂਬਰਾਂ ਨੇ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ। ਰਾਜੇਸ਼ ਸਿੰਗਲਾ ਵਲੋਂ ਸੁਖਦੇਵ ਸਿੰਘ ਨੂੰ ਮਾਰਕਿਟ ਕਮੇਟੀ ਬੱਸੀ ਦਾ ਲੇਖਾਕਾਰ ਬਣਨ ਤੇ ਸਿਰਪਾਓ ਪਾਕੇ ਵਿਸ਼ੇਸ਼ ਸਨਮਾਨ ਕੀਤਾ। ਇਸ ਮੌਕੇ ਰਾਜੇਸ਼ ਸਿੰਗਲਾ ਨੇ ਕਿਹਾ ਕਿ ਸੁਖਦੇਵ ਸਿੰਘ ਮਾਰਕਿਟ ਕਮੇਟੀ ਬੱਸੀ ਪਠਾਣਾਂ ਵਿਖੇ ਮੰਡੀ ਸੁਪਰਵਾਈਜਰ ਦੀਆਂ ਵਧੀਆ ਸੇਵਾਵਾਂ ਨੂੰ ਦੇਖਦੇ ਹੋਏ ਮੰਡੀ ਬੋਰਡ ਵਲੋਂ ਸੁਖਦੇਵ ਸਿੰਘ ਨੂੰ ਮੰਡੀ ਦਾ ਲੇਖਾਕਾਰ ਨਿਯੁਕਤ ਕੀਤਾ ਹੈ।ਅਹੁਦਾ ਸੰਭਾਲਣ ਉਪਰੰਤ ਗੱਲਬਾਤ ਕਰਦਿਆਂ ਸੁਖਦੇਵ ਸਿੰਘ ਨੇ ਕਿਹਾ ਕਿ ਉਹ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਕਿਸੇ ਵੀ ਪ੍ਰਕਾਰ ਮੁਸ਼ਕਿਲ ਨਹੀਂ ਆਉਣ ਦੇਣਗੇ| ਇਸ ਮੌਕੇ ਕਮਲਜੀਤ ਸਿੰਘ ਸੈਕਟਰੀ ਬੱਸੀ ਮੰਡੀ ਗੁਰਜੀਤ ਸਿੰਘ ਸੈਕਟਰੀ ਖਮਾਣੋਂ ਮੰਡੀ, ਹਰਿੰਦਰ ਸਿੰਘ ਸੈਕਟਰੀ ਚਰਨਾਥਲ ਮੰਡੀ, ਤਜਿੰਦਰ ਸਿੰਘ ਭੰਗੂ ਜਿਲ੍ਹਾ ਪ੍ਰਧਾਨ ਮੰਡੀ, ਓਪਿੰਦਰ ਸਿੰਘ ਲੇਖਾਕਾਰ, ਵਿਜੇ ਕੁਮਾਰ,ਰਾਜੀਵ ਮਲਹੌਤਰਾ ਆੜਤੀ, ਨਿਰਮਲ ਨੇਤਾ,ਬਲਦੇਵ ਸਿੰਘ ਕਿਸਾਨ ਆਗੂ, ਹਰਜੀਤ ਸਿੰਘ, ਵਿਕਾਸ ਗੁਪਤਾ, ਹੇਮਰਾਜ ਨੰਦਾ, ਹਰਿੰਦਰ ਸਿੰਘ ਧਾਲੀਵਾਲ,ਬੌਬੀ ਆਦਿ ਹਾਜ਼ਰ ਸਨ|

Leave a Reply

Your email address will not be published. Required fields are marked *