ਚੰਡੀਗੜ੍ਹ, ਰੂਪ ਨਰੇਸ਼: ਪੰਜਾਬ ਸਰਕਾਰ ਦੀ 24 ਜਨਵਰੀ 2024 ਨੂੰ ਹੋਈ ਕੈਬਿਨੇਟ ਬੈਠਕ ‘ਚ ਲੋਕ ਹਿੱਤਾਂ ਲਈ ਕਈ ਅਹਿਮ ਫ਼ੈਸਲੇ ਕੀਤੇ ਗਏ । ਇਸ ਮੌਕੇ ਬੋਲਦੇ ਹੋਏ ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ 15 ਹੋਰ ਸ਼ਹਿਰਾਂ ਵਿੱਚ ਸ਼ੁਰੂ ਹੋਵੇਗੀ ਸੀਐਮ ਦੀ ਯੋਗਸ਼ਾਲਾ ਅਤੇ ਯੋਗਾ ਅਧਿਆਪਕ ਅਤੇ ਹੋਰ ਸਟਾਫ਼ ਦੀ ਵੀ ਕੀਤੀ ਜਾਵੇਗੀ ਭਰਤੀ।
ਇਸੇ ਤਰ੍ਹਾਂ ਦੇਸ਼ ਦੇ ਰਾਖੇ ਸੈਨਿਕਾਂ ਦੇ ਪਰਿਵਾਰਾਂ ਨੂੰ ਵੱਡਾ ਸਨਮਾਨ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਾਬਕਾ ਸੈਨਿਕਾਂ ਦੀਆਂ ਵਿਧਵਾਵਾਂ ਦੀ ਪੈਨਸ਼ਨ 6 ਹਜ਼ਾਰ ਤੋਂ ਵਧਾ ਕੇ ਕੀਤੀ 10 ਹਜ਼ਾਰ ਰੁਪਏ ਕੀਤੀ ਜਾਏਗੀ।
ਉਨ੍ਹਾਂ ਦੱਸਿਆ ਕਿ 27 ਜਨਵਰੀ ਨੂੰ ਫ਼ਰਿਸ਼ਤੇ ਸਕੀਮ ਅਤੇ ਸੜਕ ਸੁਰੱਖਿਆ ਫ਼ੋਰਸ ਦੀ ਹੋਵੇਗੀ ਸ਼ੁਰੂਆਤ।
▶️ ਫ਼ਰਿਸ਼ਤੇ ਸਕੀਮ ਤਹਿਤ ਸੜਕ ਹਾਦਸਿਆਂ ਦੇ ਪੀੜਤਾਂ ਨੂੰ ਹਸਪਤਾਲ਼ ਪਹੁੰਚਾਉਣ ਵਾਲਿਆਂ ਨੂੰ ਮਿਲੇਗਾ ਇਨਾਮ
▶️ ਪੀੜਤਾਂ ਨੂੰ ਨਿਜੀ ਹਸਪਤਾਲ਼ਾਂ ਵਿੱਚ ਵੀ ਮਿਲੇਗੀ ਮੁਫ਼ਤ ਇਲਾਜ ਦੀ ਸੁਵਿਧਾ
▶️ ਸੁਰੱਖਿਅਤ ਆਵਾਜਾਈ ਯਕੀਨੀ ਬਣਾਉਣ ਲਈ ਹਰ 30 ਕਿਲੋਮੀਟਰ ਦੇ ਘੇਰੇ ‘ਚ ਤਾਇਨਾਤ ਹੋਵੇਗੀ ਸੜਕ ਸੁਰੱਖਿਆ ਫ਼ੋਰਸ ਦੀ ਇੱਕ ਗੱਡੀ।
ਇਸੇ ਤਰ੍ਹਾਂ ਹੀ ਕੈਬਿਨੇਟ ਬੈਠਕ ‘ਚ ਲੋਕ ਹਿੱਤਾਂ ਲਈ ਕਈ ਹੋਰ ਅਹਿਮ ਫ਼ੈਸਲੇ ਕੀਤੇ ਗਏ।
▶️ ਸਰਕਾਰੀ ਅਧਿਆਪਕਾਂ ਦੀ ਬਦਲੀ ਪ੍ਰਕਿਰਿਆ ਬਣਾਈ ਸੌਖੀ।▶️
ਸਿਹਤ ਸੰਬੰਧੀ ਗੰਭੀਰ ਮਾਮਲਿਆਂ ਵਿੱਚ ਬਦਲੀ ਵਾਸਤੇ ਸਾਰਾ ਸਾਲ ਕਿਸੇ ਵੀ ਵੇਲ਼ੇ ਦਿੱਤਾ ਜਾ ਸਕੇਗਾ ਬੇਨਤੀ ਪੱਤਰ।