
ਸਰਹਿੰਦ(ਥਾਪਰ): ਫੌਜੀ ਤੇ ਸਾਬਕਾ ਫੌਜੀਆਂ ਦੀ ਗੋਲਡਨ ਲਾਈਨ ਕੰਟੀਨ ਸਰਹਿੰਦ ਸਹੂਲਤਾਂ ਨਾਲ ਭਰਪੂਰ ਹੈ।ਫੌਜੀਆਂ ਲਈ ਆਰਾਮਦਾਇਕ ਵੇਟਿੰਗ ਰੂਮ (ਉਡੀਕ ਘਰ) ਬਣਾਇਆ ਗਿਆ ਹੈ।ਸਰਦੀਆਂ ਤੇ ਕੋਹਰੇ ਦੇ ਮੌਸਮ ਨੂੰ ਦੇਖਦੇ ਹੋਏ ਬਾਹਰ ਤੋਂ ਆਉਣ ਵਾਲੇ ਫੌਜੀ ਵੀਰਾਂ ਭੈਣਾਂ ਲਈ ਸਵੇਰ ਤੋਂ ਹੀ ਚਾਹ ਦਾ ਪ੍ਰਬੰਧ ਵੀ ਕੀਤਾ ਜਾਂਦਾ ਹੈ।ਸਾਬਕਾ ਫੌਜੀਆਂ ਬਲਵੀਰ ਸਿੰਘ ਵਜ਼ੀਦਪੁਰ,ਸਵਰਨ ਸਿੰਘ ਫੌਜਲਾਪੁਰ,ਜਗਪਾਲ ਸਿੰਘ ਫਤਿਹਗੜ੍ਹ ਸਾਹਿਬ,ਬਲਜਿੰਦਰ ਸਿੰਘ ਖਰੌੜੀ, ਗੁਰਮੀਤ ਸਿੰਘ ਬਲਾੜ੍ਹੀ,ਦਰਸ਼ਨ ਕੁਮਾਰ ਦੁੱਗਲ ਸੂਬੇਦਾਰ ਮੇਜਰ ਬਸੀ ਪਠਾਣਾਂ,ਮੁਕੰਦ ਸਿੰਘ ਨੇ ਦੱਸਿਆ ਕਿ ਮੌਜੂਦਾ ਸਮੇਂ ਵਿੱਚ ਉਹਨਾਂ ਨੂੰ ਜੋ ਸਹੂਲਤਾਂ ਮਿਲ ਰਹੀਆਂ ਹਨ ਉਹਨਾਂ ਲਈ ਅਸੀਂ ਮੈਨੇਜਰ ਸਾਹਿਬ ਤੇ ਉਹਨਾਂ ਦੀ ਪੂਰੀ ਟੀਮ ਦੇ ਧੰਨਵਾਦੀ ਹਾਂ।ਕੰਟੀਨ ਆਏ ਫੌਜੀਆਂ ਨਾਲ ਗੱਲਬਾਤ ਕਰਨ ਉਪਰੰਤ ਉਹਨਾਂ ਦਸਿਆ ਕਿ ਗਰੋਸਰੀ ਦਾ ਸਾਰਾ ਸਾਮਾਨ ਸਾਡੀ ਲੋੜ ਅਨੁਸਾਰ ਉਪਲੱਬਧ ਹੈ ਲੋਹੜੀ ਤੇ ਹੋਰ ਤਿਉਹਾਰਾਂ ਵਿੱਚ ਕੰਟੀਨ ਵਿੱਚ ਪੂਰਾ ਸਮਾਨ ਮਿਲਦਾ ਹੈ ਉਹਨਾਂ ਸਮੁੱਚੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਵਿੱਖ ਵਿੱਚ ਵੀ ਉਹਨਾਂ ਨੂੰ ਇਸੇ ਤਰ੍ਹਾਂ ਦੀਆਂ ਸਹੂਲਤਾਂ ਮਿਲਦੀਆਂ ਰਹਿਣ ਤਾਂ ਕਿ ਦੇਸ਼ ਦੀ ਸੇਵਾ ਕਰਨ ਵਾਲਿਆਂ ਨੂੰ ਕੋਈ ਮੁਸ਼ਕਿਲ ਨਾ ਆਵੇ।
——————————
This news is auto published from an agency/source and may be published as received.
