
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਫ਼ਤਹਿਗੜ੍ਹ ਸਾਹਿਬ
ਸ਼ਹੀਦੀ ਸਭਾ ਦੌਰਾਨ ਸੰਗਤਾਂ ਦੀ ਸਹੂਲਤ ਲਈ ਕੀਤੇ ਜਾਣਗੇ ਆਵਾਜਾਈ ਦੇ ਬਦਲਵੇਂ ਪ੍ਰਬੰਧ-ਜ਼ਿਲ੍ਹਾ ਪੁਲਿਸ ਮੁਖੀ
ਫ਼ਤਹਿਗੜ੍ਹ ਸਾਹਿਬ, 11 ਦਸੰਬਰ:
ਸਰਬੰਸਦਾਨੀ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਦੀ ਯਾਦ ਵਿੱਚ 25 ਦਸੰਬਰ ਤੋਂ 27 ਦਸੰਬਰ ਤੱਕ ਆਯੋਜਿਤ ਕੀਤੀ ਜਾਣ ਵਾਲੀ ਸ਼ਹੀਦੀ ਸਭਾ ਦੌਰਾਨ ਦੇਸ਼ ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਵਿੱਚ ਆਉਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਆਵਾਜਾਈ ਦੇ ਬਦਲਵੇਂ ਪ੍ਰਬੰਧ ਕੀਤੇ ਜਾਣਗੇ ਤਾਂ ਜੋ ਟਰੈਫਿਕ ਵਿਵਸਥਾ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾ ਸਕੇ। ਇਹ ਜਾਣਕਾਰੀ ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਸੁਭਮ ਅਗਰਵਾਲ ਨੇ ਸ਼ਹੀਦੀ ਸਭਾ ਦੇ ਪ੍ਰਬੰਧਾਂ ਸਬੰਧੀ ਗੱਲਬਾਤ ਕਰਦਿਆਂ ਦਿੱਤੀ।
ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਪਟਿਆਲਾ ਸਾਈਡ ਤੋਂ ਮਾਧੋਪੁਰ ਚੌਂਕ ਰਾਹੀਂ ਆਉਣ ਵਾਲੀ ਟ੍ਰੈਫਿਕ ਵਾਇਆ ਰੇਲਵੇ ਅੰਡਰ ਬ੍ਰਿਜ਼ ਰਾਹੀ ਸ਼ਮਸੇਰ ਨਗਰ ਚੌਕ ਤੋਂ ਵਿਕਟੋਰੀਆਂ ਸਟਰੀਟ ਪਰਕਿੰਗ ( ਸਰਹਿੰਦ ਚੰਡੀਗੜ੍ਹ ਰੋਡ) ਜਾਵੇਗੀ ਅਤੇ ਵਿਕਟੋਰੀਆਂ ਸਟਰੀਟ ਤੋਂ ਵਾਪਸ ਪਟਿਆਲਾ-ਨਾਭਾ-ਖੰਨਾ ਅਤੇ ਜੀ.ਟੀ.ਰੋਡ ਸਾਇਡ ਨੂੰ ਜਾਣ ਵਾਲੀ ਟ੍ਰੈਫਿਕ ਸਮਸ਼ੇਰ ਨਗਰ ਚੌਕ ਤੋਂ ਬਾਈਪਾਸ ਓਵਰ ਬ੍ਰਿਜ਼, ਗੋਲ ਚੌਕ ਰਾਹੀਂ ਚਾਵਲਾ ਚੌਂਕ ਜੀ.ਟੀ.ਰੋਡ ਜਾਵੇਗੀ। ਇਸੇ ਤਰ੍ਹਾਂ ਵਿਕਟੋਰੀਆਂ ਸਟਰੀਟ ਪਾਰਕਿੰਗ ਬਾਈਪਾਸ ਰੋਡ ਤੋਂ ਮਿੰਨੀ ਬੱਸ ਸੇਵਾ ਪਿੰਡ ਮੰਡੋਫਲ ਚੌਕ ਤੋਂ ਵਾਇਆਂ ਅੱਤੇਵਾਲੀ ਨੇੜੇ ਸੁਰਾਪੁਰੀਆ ਡੇਰਾ ਪਾਰਕਿੰਗ ਵਿਸ਼ਵ ਯੂਨੀਵਰਸਿਟੀ ਤੋਂ ਨਿਕਾਸੀ ਗੇਟ ਰਾਹੀਂ ਵਾਪਸ ਅੱਤੇਵਾਲੀ ਮੰਡੋਫਲ ਚੌਂਕ ਤੋਂ ਵਾਪਸ ਵਿਕਟੋਰੀਆਂ ਸਟਰੀਟ ਪਾਰਕਿੰਗ ਜਾਵੇਗੀ।
ਜੀ.ਟੀ.ਰੋਡ ਨਵਾਂ ਬੱਸ ਸਟੈਂਡ ਸਰਹਿੰਦ ਤੋਂ ਦਾਣਾ ਮੰਡੀ ਪਾਰਕਿੰਗ ਵਿੱਚ ਜਾਣ ਵਾਲੀ ਟ੍ਰੈਫਿਕ ਵਾਪਸ ਪਟਿਆਲਾ-ਨਾਭਾ-ਖੰਨਾ ਜਾਣ ਲਈ ਦਾਣਾ ਮੰਡੀ ਤੋਂ ਭੱਟੀ ਰੋਡ ਰਾਹੀ ਬਾਈਪਾਸ ਓਵਰ ਬ੍ਰਿਜ਼ ਤੋਂ ਜੀ.ਟੀ.ਰੋਡ ਚਾਵਲਾ ਚੌਕ ਜਾਵੇਗੀ। ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਨਵੀਂ ਦਾਣਾ ਮੰਡੀ ਪਾਰਕਿੰਗ ਸਰਹਿੰਦ ਤੋਂ ਮਿੰਨੀ ਬੱਸ ਸੇਵਾ ਵਿਸਕਰਮਾ ਚੌਕ ਭੱਟੀ ਰੋਡ ਤੋਂ ਅੰਦਰਲੇ ਓਅਰ ਬ੍ਰਿਜ਼ ਰਾਹੀ ਚੂੰਗੀ ਨੰਬਰ-04 ਸਰਹਿੰਦ ਮੰਡੀ ਆਵੇਗੀ ਅਤੇ ਚੂੰਗੀ ਨੰਬਰ-04 ਤੋਂ ਬਾਈਪਾਸ ਓਵਰਬ੍ਰਿਜ਼ ਰਾਹੀ ਚਾਵਲਾ ਚੌਕ ਜੀ.ਟੀ.ਰੋਡ ਹੁੰਦੇ ਹੋਏ ਨਵਾਂ ਬੱਸ ਸਟੈਂਡ ਜੀ.ਟੀ.ਰੋਡ ਤੋਂ ਨਵੀਂ ਦਾਣਾ ਮੰਡੀ ਪਾਰਕਿੰਗ ਵਿੱਚ ਵਾਪਸ ਆਵੇਗੀ।
ਜੀ.ਟੀ.ਰੋਡ ਚਾਵਲਾ ਚੌਕ ਤੋਂ ਕਿਸੇ ਵੀ ਟ੍ਰੈਫਿਕ ਦੀ ਫਤਹਿਗੜ੍ਹ ਸਾਹਿਬ/ ਸਰਹਿੰਦ ਆਉਣ ਲਈ ਐਂਟਰੀ ਨਹੀਂ ਹੋਵੇਗੀ।
ਸ੍ਰੀ ਅਗਰਵਾਲ ਨੇ ਦੱਸਿਆ ਕਿ ਮਾਡਰਨ ਰਿਜ਼ੋਰਟ ਬਹਾਦਰਗੜ੍ਹ ਬੱਸੀ ਪਠਾਣਾ ਰੋਡ ਤੋਂ ਫਤਹਿਗੜ੍ਹ ਸਾਹਿਬ ਆਉਣ ਵਾਲੀ ਟ੍ਰੈਫਿਕ ਟੀ-ਪੁਆਇੰਟ ਤਲਾਣੀਆਂ ਤੋਂ ਪਿੰਡ ਤਲਾਣੀਆਂ ਵੱਲ ਨੂੰ ਵਾਪਸ ਬੱਸੀ ਪਠਾਣਾ ਸਾਈਡ ਜਾਵੇਗੀ (ਯੂ-ਟਰਨ ਨਹੀਂ ਕਰੇਗੀ)।
——————————
This news is auto published from an agency/source and may be published as received.
