ਚੈੱਕ ਬਾਉਂਸ ਦੇ 10 ਮਾਮਲਿਆਂ ਵਿੱਚ ਭਗੌੜਾ ਵਿਅਕਤੀ ਗ੍ਰਿਫਤਾਰ

ਗ੍ਰਿਫਤਾਰ ਵਿਅਕਤੀ ਪੁਲਿਸ ਪਾਰਟੀ ਨਾਲ

ਫਤਿਹਗੜ੍ਹ ਸਾਹਿਬ, 13 ਨਵੰਬਰ (ਰੂਪ ਨਰੇਸ਼)– ਪੀ ਓ ਸਟਾਫ ਫਤਿਹਗੜ੍ਹ ਸਾਹਿਬ ਦੀ ਪੁਲਿਸ ਨੇ ਚੈੱਕ ਬਾਉਂਸ ਦੇ 10 ਮਾਮਲਿਆਂ ਵਿੱਚ ਭਗੋੜੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ l ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀ ਓ ਸਟਾਫ ਫਤਿਹਗੜ੍ਹ ਸਾਹਿਬ ਦੇ ਐਸ ਐਚ ਓ ਕੁਲਵੰਤ ਸਿੰਘ ਨੇ ਦੱਸਿਆ ਕਿ ਜਿਲ੍ਹਾ ਪੁਲਿਸ ਮੁਖੀ ਸ਼ੁਭਮ ਅਗਰਵਾਲ ਅਤੇ ਐਸਪੀਡੀ ਰਕੇਸ਼ ਯਾਦਵ ਦੀਆਂ ਹਦਾਇਤਾਂ ਅਨੁਸਾਰ ਮਾਨਯੋਗ ਅਦਾਲਤ ਫਤਿਹਗੜ੍ਹ ਸਾਹਿਬ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਜੰਗ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ l ਉਹਨਾਂ ਦੱਸਿਆ ਕਿ ਜੰਗ ਸਿੰਘ ਪੁੱਤਰ ਜੋਗਿੰਦਰ ਸਿੰਘ ਅਤੇ ਉਸ ਦਾ ਭਰਾ ਬਲਵਿੰਦਰ ਸਿੰਘ ਦੋਨੋਂ ਹੀ ਡੱਡਹੇੜੀ ਪਿੰਡ ਵਿਖੇ ਇੱਕ ਸੈਲਰ ਚਲਾਉਂਦੇ ਸੀ, ਜਿਸ ਤੇ ਮਾਰਕਫੈਡ ਵੱਲੋਂ ਕਰਜਾ ਲਿਆ ਹੋਇਆ ਸੀl ਜੰਗ ਸਿੰਘ ਅਤੇ ਉਸਦੇ ਭਰਾ ਬਲਵਿੰਦਰ ਸਿੰਘ ਦੇ ਖਿਲਾਫ ਲਗਭਗ 10 ਕੰਪਲੇਂਟ ਕੇਸ ਮਾਨਯੋਗ ਅਦਾਲਤ ਵਿੱਚ ਚੱਲ ਰਹੇ ਹਨ l ਜੰਗ ਸਿੰਘ ਕੰਪਲੇਂਟ ਕੇਸ ਵਿੱਚ ਮਾਨਯੋਗ ਅਦਾਲਤ ਵਿੱਚ ਪੇਸ਼ ਹੋਣ ਤੋਂ ਬਾਅਦ ਦੁਬਾਰਾ ਪੇਸ਼ ਨਹੀਂ ਹੋਇਆ, ਜਿਸ ਤੇ ਮਾਨਯੋਗ ਅਦਾਲਤ ਫਤਿਹਗੜ੍ਹ ਸਾਹਿਬ ਨੇ ਜੰਗ ਸਿੰਘ ਦੇ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ, ਜਿਸ ਤੇ ਪੀ ਓ ਸਟਾਫ ਫਤਿਹਗੜ੍ਹ ਸਾਹਿਬ ਦੇ ਸਹਾਇਕ ਥਾਣੇਦਾਰ ਸੱਜਣ ਸਿੰਘ ਅਤੇ ਮਹਿਲਾ ਸਿਪਾਹੀ ਜਸਬੀਰ ਕੌਰ ਨੇ ਪੁਲਿਸ ਪਾਰਟੀ ਸਮੇਤ ਕਾਰਵਾਈ ਕਰਦੇ ਹੋਏ ਜੰਗ ਸਿੰਘ ਨੂੰ ਗ੍ਰਿਫਤਾਰ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਿੱਥੋਂ ਉਸ ਨੂੰ ਜੇਲ ਭੇਜ ਦਿੱਤਾ ਗਿਆ l ਉਹਨਾਂ ਦੱਸਿਆ ਕਿ ਜੰਗ ਸਿੰਘ ਦਾ ਭਰਾ ਬਲਵਿੰਦਰ ਸਿੰਘ ਵੀ ਲਗਭਗ ਇੱਕ ਸਾਲ ਪਹਿਲਾਂ ਇਹਨਾਂ ਕੰਪਲੇਂਟ ਕੇਸਾਂ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਜੋ ਕਿ ਜੇਲ ਵਿੱਚ ਬੰਦ ਹੈ।

Leave a Reply

Your email address will not be published. Required fields are marked *