ਮੋਹਾਲੀ ਵਿਖੇ ਪੰਜਾਬ ਪੱਧਰੀ ਬੋਸ਼ੀਆ ਅਵੇਅਰਨੈਸ ਅਤੇ ਟੈਕਨੀਕਲ ਪ੍ਰੋਗਰਾਮ ਅੱਜ

ਫੋਟੋ: ਜੈਤੋ ਵਿਖੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਬੋਸ਼ੀਆ ਇੰਡੀਆ ਦੇ ਜਨਰਲ ਸਕੱਤਰ ਸ਼ਮਿੰਦਰ ਸਿੰਘ ਢਿੱਲੋਂ ਅਤੇ ਹੋਰ ਕੋਚ ਸਾਹਿਬਾਨ।

ਜੈਤੋ 11 ਸਤੰਬਰ ( ਅਸ਼ੋਕ ਧੀਰ): ਬੋਸ਼ੀਆ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਜਸਪ੍ਰੀਤ ਸਿੰਘ ਧਾਲੀਵਾਲ, ਪੰਜਾਬ ਪ੍ਰਧਾਨ ਦਵਿੰਦਰ ਸਿੰਘ ਟਫੀ ਬਰਾੜ, ਜਨਰਲ ਸੈਕਟਰੀ ਸ਼ਮਿੰਦਰ ਸਿੰਘ ਢਿੱਲੋਂ ਅਤੇ ਮੀਡੀਆ ਇੰਚਾਰਜ ਪ੍ਰਮੋਦ ਧੀਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵ੍ਹੀਲ ਚੇਅਰ ਤੇ ਖੇਡਣ ਵਾਲੇ ਪੈਰਾ ਬੋਸ਼ੀਆ ਖਿਡਾਰੀਆਂ ਲਈ

ਪੰਜਾਬ ਪੱਧਰੀ ਬੋਸ਼ੀਆ ਅਵੇਅਰਨੈਸ ਅਤੇ ਟੈਕਨੀਕਲ ਪ੍ਰੋਗਰਾਮ, ਪੰਜਾਬ ਜੋ ਕਿ ਮੋਹਾਲੀ ਕਲੱਬ, ਐੱਸ. ਏ ਐੱਸ ਨਗਰ, ਮੋਹਾਲੀ ਵਿਖੇ ਅੱਜ ਮਿਤੀ 12.09.2025 ਨੂੰ ਕਰਵਾਇਆ ਜਾ ਰਿਹਾ ਹੈ।ਜਿਸ ਵਿੱਚ ਮੁੱਖ ਮਹਿਮਾਨ ਸੰਜੇ ਪ੍ਰਕਾਸ ਐੱਮ.ਡੀ. ਐੱਸ. ਬੀ. ਆਈ ਫਾਊਡੇਸ਼ਨ, ਵਿਸ਼ੇਸ ਮਹਿਮਾਨ ਵਜੋਂ ਹਰਦੀਪ ਸਿੰਘ ਡਿੰਪੀ ਢਿੱਲੋਂ ਐੱਮ.ਐੱਲ. ਏ ਹਲਕਾ ਗਿੱਦੜਬਾਹਾ, ਵਿਜੈ ਸਾਂਪਲਾ ਸਾਬਕਾ ਕੈਬਨਿਟ ਮੰਤਰੀ ਭਾਰਤ ਸਰਕਾਰ , ਨੌਨਿਹਾਲ ਸਿੰਘ, ਆਈ.ਪੀ.ਐੱਸ ਐਡੀਸ਼ਨਲ ਡੀ.ਜੀ.ਪੀ ਪੰਜਾਬ ਪੁਲਿਸ, ਸ. ਅਮਰਜੀਤ ਸਿੰਘ ਮਹਿਤਾ ਪ੍ਰਧਾਨ ਪੰਜਾਬ ਕ੍ਰਿਕੇਟ ਐਸੋਸੀਏਸ਼ਨ ਪਾਹੁੰਚ ਰਹੇ ਹਨ।

ਇਸ ਕੈਂਪ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋ ਚੋਣਵੇਂ 30 ਬੋਸ਼ੀਆ ਖਿਡਾਰੀ ਹਿੱਸਾ ਲੈ ਰਹੇ ਹਨ। ਇਹਨਾਂ ਖਿਡਾਰੀਆਂ ਨੂੰ ਇਸ ਕੈਂਪ ਦੌਰਾਨ ਬੋਸ਼ੀਆ ਖੇਡ ਬਾਰੇ ਟੈਕਨੀਕਲ ਜਾਣਕਾਰੀ ਦਿੱਤੀ ਜਾਵੇਗੀ ਅਤੇ ਵਰਗੀਕਰਨ ਕੀਤਾ ਜਾਵੇਗਾ। ਬੋਸੀਆ ਇੰਡੀਆ ਵੱਲੋਂ ਪਿਛਲੇ ਮਹੀਨੇ ਕਜਾਕੀਸਤਾਨ ਵਿਖੇ ਕਰਵਾਈ ਗਈ ਵਰਲਡ ਬੋਸ਼ੀਆ ਚੈਂਪੀਅਨਸ਼ਿਪ ਵਿੱਚ ਭਾਰਤ ਦੇ ਤਿੰਨ ਖਿਡਾਰੀਆਂ ਨੇ ਮੈਡਲ ਜਿੱਤ ਕੇ ਭਾਰਤ ਦਾ ਨਾਮ ਰੋਸ਼ਨ ਕੀਤਾ ਹੈ। ਉਮੀਦ ਕਰਦੇ ਹਾਂ ਕਿ ਪੰਜਾਬ ਦੇ ਇੰਨਾ ਖਿਡਾਰੀਆਂ ਵਿੱਚੋਂ ਵੀ ਕਈ ਖਿਡਾਰੀ ਅੰਤਰਰਾਸ਼ਟਰੀ ਪੱਧਰ ਤੇ ਮੈਡਲ ਜਿੱਤ ਕੇ ਪੰਜਾਬ ਦਾ ਨਾਮ ਰੌਸ਼ਨ ਕਰਨਗੇ। ਇਸ ਮੌਕੇ ਕੋਚ ਗੁਰਪ੍ਰੀਤ ਸਿੰਘ ਧਾਲੀਵਾਲ, ਕੋਚ ਅਮਨਦੀਪ ਸਿੰਘ, ਜਗਰੂਪ ਸਿੰਘ ਸੂਬਾ ਬਰਾੜ, ਜਸਿੰਦਰ ਸਿੰਘ ਢਿੱਲੋ, ਕੁਲਦੀਪ ਸਿੰਘ, ਸੁਖਜਿੰਦਰ ਸਿੰਘ ਆਦਿ ਆਪਣੀਆਂ ਸੇਵਾਵਾਂ ਦੇਣਗੇ।

Leave a Reply

Your email address will not be published. Required fields are marked *