ਲੈਂਡ ਪੂਲਿੰਗ ਅਤੇ ਮਾਸਟਰ ਪਲਾਨ ਵਿਰੁੱਧ ਐਸਡੀਐਮ ਫਤਿਹਗੜ ਸਾਹਿਬ ਨੂੰ ਦਿੱਤਾ ਮੰਗ ਪੱਤਰ

ਸਰਹਿੰਦ (ਥਾਪਰ)- ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਅਤੇ ਮਾਸਟਰ ਪਲਾਨ ਦੇ ਵਿਰੋਧ ਵਿੱਚ ਜਿਲਾ ਫਤਿਹਗੜ ਸਾਹਿਬ ਦੇ ਵੱਖੋ ਵੱਖਰੇ ਪਿੰਡਾਂ ਵੱਲੋਂ ਪੰਜਾਬ ਸਰਕਾਰ ਦੇ ਵਿਰੁੱਧ ਰੋਸ ਜਤਾਇਆ ਜਾ ਰਿਹਾ ਹੈ ਜਿਸ ਦੇ ਤਹਿਤ ਵੱਖੋ ਵੱਖਰੇ ਪਿੰਡਾਂ ਵੱਲੋਂ ਉੱਚ ਅਧਿਕਾਰੀਆਂ ਨੂੰ ਰੋਸ ਵਜੋਂ ਮੰਗ ਪੱਤਰ ਦਿੱਤੇ ਜਾ ਰਹੇ ਹਨ ਜਿਸਦੇ ਤਹਿਤ ਗ੍ਰਾਮ ਪੰਚਾਇਤ ਅਤੇ ਗ੍ਰਾਮ ਸਭਾ ਇਸਰਹੇਲ ਵੱਲੋਂ ਐਸਡੀਐਮ ਸ੍ਰੀ ਅਰਵਿੰਦ ਕੁਮਾਰ ਨੂੰ ਮੰਗ ਪੱਤਰ ਦਿੱਤਾ ਗਿਆ ਜਿਸ ਵਿੱਚ ਕਿਸਾਨ ਆਗੂ ਸਰਪੰਚ ਸੁਖਬੀਰ ਸਿੰਘ,ਜਥੇਦਾਰ ਦਰਬਾਰਾ ਸਿੰਘ ,ਨੰਬਰਦਾਰ ਹਰਬੰਸ ਸਿੰਘ , ਮੇਵਾ ਸਿੰਘ ਨੰਬਰਦਾਰ ਨੇ ਕਿਹਾ ਕਿ ਲੈਂਡ ਪੂਲਿੰਗ ਤੇ ਮਾਸਟਰ ਪਲਾਨ ਕਿਸਾਨ ਵਿਰੋਧੀ ਹੈ ਜਿਸਦੇ ਤਹਿਤ ਕਿਸਾਨਾਂ ਦੀਆਂ ਜਮੀਨਾਂ ਜਬਰੀ ਖੋਹਣ ਦਾ ਇਕ ਉਪਰਾਲਾ ਹੈ |ਇਸ ਮੌਕੇ ਤੇ ਵੱਖੋ ਵੱਖਰੇ ਕਿਸਾਨਾਂ ਵੱਲੋਂ ਕਿਹਾ ਗਿਆ ਕਿ ਫਤਿਹਗੜ੍ਹ ਸਾਹਿਬ ਦੀ ਧਰਤੀ ਬਹੁਤ ਹੀ ਉਪਜਾਊ ਹੈ ਜਿਹੜੀ ਕਿ ਦੇਸ ਦੇ ਅਨਾਜ ਭੰਡਾਰ ਵਿੱਚ ਬਹੁਤ ਵੱਡਾ ਯੋਗਦਾਨ ਪਾਉਂਦੀ ਹੈ ਜੇਕਰ ਕਿਸਾਨਾਂ ਦੀਆਂ ਜਮੀਨਾਂ ਜਬਰੀ ਖੋਹਣ ਦੀ ਕੋਸ਼ਿਸ਼ ਕੀਤੀ ਗਈ ਤਾਂ ਪੰਜਾਬ ਵਿੱਚ ਹਾਲਾਤ ਖਰਾਬ ਹੋ ਸਕਦੇ ਹਨ ਤੇ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸਰਕਾਰ ਨੂੰ ਇਸ ਦਾ ਖਮਿਆਜਾ ਭੁਗਤਣਾ ਪੈ ਸਕਦਾ ਹੈ ਐਸਡੀਐਮ ਵੱਲੋਂ ਵਫਦ ਨੂੰ ਭਰੋਸਾ ਦਵਾਇਆ ਗਿਆ ਕਿ ਉਹ ਇਸ ਮੰਗ ਪੱਤਰ ਨੂੰ ਗਮਾਡਾ ਦੇ ਉੱਚ ਅਧਿਕਾਰੀਆਂ ਕੋਲ ਭੇਜ ਦੇਣਗੇ ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸਤਵਿੰਦਰ ਸਿੰਘ ਪੰਚ ,ਜਗਦੇਵ ਸਿੰਘ ਕਾਲਾ , ਗੁਰਜੀਤ ਸਿੰਘ,ਹਰਜਿੰਦਰ ਸਿੰਘ, ਕੁਲਜਿੰਦਰ ਸਿੰਘ, ਗੁਰਜੰਟ ਸਿੰਘ ,ਪਾਲ ਸਿੰਘ, ਸਪਿੰਦਰ ਸਿੰਘ ,ਦੀਪ ਸਿੰਘ , ਜਸਪ੍ਰੀਤ ਸਿੰਘ, ਸੰਤੋਖ ਸਿੰਘ ,ਲਾਲੂ ਅਤੇ ਹੋਰ ਕਿਸਾਨ ਆਗੂ ਹਾਜ਼ਰ ਸਨ।

Leave a Reply

Your email address will not be published. Required fields are marked *