ਭਾਰਤ ਰਤਨ ਡਾ. ਭੀਮ ਰਾੳ ਅੰਬੇਡਕਰ ਦਾ ਜਨਮ ਦਿਹਾੜਾ ਮਨਾਇਆ

ਸਰਹਿੰਦ, ਰੂਪ ਨਰੇਸ਼:

ਭਾਰਤ ਰਤਨ ਡਾ. ਭੀਮ ਰਾੳ ਅੰਬੇਡਕਰ ਦਾ ਜਨਮ ਦਿਹਾੜਾ ਬੜੀ ਸ਼ਰਧਾ ਨਾਲ਼ ਮਨਾਇਆ ਗਿਆ। ਇਸ ਮੌਕੇ ਡਾ. ਸਿਕੰਦਰ ਸਿੰਘ ਤੇ ਹੋਰ ਆਗੂਆਂ ਨੇ ਭਾਰਤ ਦੇ ਸੰਵਿਧਾਨ ਦੇ ਰਚਇਤਾ ਬਾਬਾ ਸਾਹਿਬ ਦੀ ਫੋਟੋ ਤੇ ਫੁੱਲ ਅ੍ਰਪਿਤ ਕਰਦੇ ਹੋਏ ਉਨ੍ਹਾਂ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਡਾ. ਸਿਕੰਦਰ ਸਿੰਘ ਨੇ ਕਿਹਾ ਕਿ ਬਾਬਾ ਸਾਹਿਬ ਦੇ ਅਣਥੱਕ ਯਤਨਾਂ ਸਦਕਾ ਸਾਨੂੰ ਆਪਣਾ ਸੰਵਿਧਾਨ ਮਿਲਿਆ ਜੋ ਹਰੇਕ ਭਾਰਤੀ ਨੂੰ ਸਮਾਜਿਕ ਨਿਆਂ, ਸਮਾਨਤਾ, ਭਾਈਚਾਰਾ ਅਤੇ ਮਨੁੱਖੀ ਅਧਿਕਾਰਾਂ ਦੀ ਗਰੰਟੀ ਦਿੰਦਾ ਹੈ। ਬਾਬਾ ਸਾਹਿਬ ਇੱਕ ਨੇਤਾ, ਇਤਿਹਾਸਕਾਰ, ਦੂਰਦਰਸ਼ੀ ਸੋਚ ਦੇ ਮਾਲਕ ਸਨ। ਸਾਡਾ ਸੰਵਿਧਾਨ ਹਰ ਭਾਰਤੀ ਦੀ ਸੁਰੱਖਿਆ ਢਾਲ ਹੈ ਅਤੇ ਅੱਜ ਇਸ ਸੁਰੱਖਿਆ ਢਾਲ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਸੱਤਾ ਦੀ ਵਰਤੋਂ ਕਰਕੇ ਸੰਵਿਧਾਨ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ। ਉਹਨਾਂ ਆਪਣਾ ਸਾਰਾ ਜੀਵਨ ਨਿਆਂ ਦੀ ਸਥਾਪਨਾ ਲਈ ਸਮਰਪਿਤ ਕਰ ਦਿੱਤਾ। ਇਸ ਮੌਕੇ ਪੰਜਾਬ ਮਹਿਲਾ ਕਾਂਗਰਸ ਦੇ ਮੀਤ ਪ੍ਰਧਾਨ ਡਾ. ਅਮਨਦੀਪ ਕੌਰ ਢੋਲੇਵਾਲ, ਬਲਾਕ ਪ੍ਰਧਾਨ ਅਮੀਚੰਦ ਭਟੇੜੀ, ਡਾ. ਨਰੇਸ਼ ਚੌਹਾਨ, ਬਲਵੀਰ ਸਿੰਘ ਚੇਅਰਮੈਨ ਐੱਸ ਸੀ ਸੈੱਲ, ਕੁਲਵੰਤ ਸਿੰਘ ਢਿਲੋਂ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ, ਯੂਥ ਆਗੂ ਅਮਰਜੀਤ ਸਿੰਘ, ਨਿਰਮਲ ਸਿੰਘ ਨੇਤਾ, ਅਸ਼ੋਕ ਗੌਤਮ, ਬਲਵਿੰਦਰ ਸਿੰਘ ਗੁਣੀਆ ਮਾਜਰੀ, ਪ੍ਰੇਮ ਸਿੰਘ ਖਾਬੜਾ, ਜਸਵਿੰਦਰ ਸਿੰਘ ਸਰਪੰਚ, ਜਗਤਾਰ ਸਿੰਘ ਸੈਦਪੁਰਾ, ਗੁਰਪਾਲ ਸਿੰਘ, ਰਾਮ ਮੂਰਤੀ, ਸੰਤ ਰਾਮ, ਮਹਿੰਦਰ ਸਿੰਘ, ਗੋਬਿੰਦ ਰਾਮ ਭਟੇੜੀ ਆਦਿ ਨੇ ਵੀ ਸ਼ਰਧਾਂਜਲੀ ਭੇਟ ਕੀਤੀ।

Leave a Reply

Your email address will not be published. Required fields are marked *