ਫ਼ਤਿਹਗੜ੍ਹ ਸਾਹਿਬ, ਰੂਪ ਨਰੇਸ਼: ਵਿਦੇਸ਼ ਵਿੱਚ ਰਹਿੰਦਿਆਂ ਵੀ ਆਪਣੀ ਮਿੱਟੀ ਅਤੇ ਆਪਣੇ ਲੋਕਾਂ ਨੂੰ ਪਿਆਰ ਕਰਨ ਵਾਲੇ ਆਲ ਇੰਡੀਆਂ ਅੰਡਰ 17 ਫ਼ੁੱਟਬਾਲ ਕੱਪ ਦੇ ਐਨ.ਆਰ.ਆਈ ਵਿੰਗ ਦੇ ਪ੍ਰਧਾਨ ਮਨਵੀਰ ਸ਼ਰਮਾ ਆਸਟੇ੍ਰਲੀਆਂ ਦਾ ਹਲਕਾ ਫਤਿਹਗੜ੍ਹ ਸਾਹਿਬ ਦੇ ਵਿਧਾਇਕ ਲਖਵੀਰ ਸਿੰਘ ਰਾਏ ਨੇ ਸਿਰੋਪਾਉ ਪਾ ਕੇ ਸਨਮਾਨ ਕਰਨ ਮੌਕੇ ਕੀਤਾ ਹੈ। । ਜਾਣਕਾਰੀ ਦਿੰਦਿਆਂ ਹਲਕਾ ਵਿਧਾਇਕ ਲਖਵੀਰ ਸਿੰਘ ਰਾਏ ਨੇ ਦੱਸਿਆ ਕਿ ਮਨਵੀਰ ਸ਼ਰਮਾ ਵੱਲੋਂ ਪਿਛਲੇ ਕਈ ਸਾਲਾਂ ਤੋਂ ਵਿਦੇਸ਼ ਦੀ ਧਰਤੀ ਤੇ ਰਹਿ ਕੇ ਵੀ ਪੰਜਾਬ ਦੇ ਜਰੂਰਤਮੰਦ ਖਿਡਾਰੀਆਂ ਦੀ ਮਦਦ ਕੀਤੀ ਜਾ ਰਹੀ ਹੈ ਜੋ ਕਿ ਇੱਕ ਬਹੁਤ ਵਧੀਆ ਅਤੇ ਨੇਕ ਉਪਰਾਲਾ ਹੈ। ਉਹਨਾਂ ਦੱਸਿਆ ਕਿ ਮਨਵੀਰ ਅਤੇ ਉਸਦੇ ਕਈ ਸਾਥੀਆਂ ਵੱਲੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਫਤਿਹਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਤੇ ਫੁੱਟਬਾਲ ਮੁਕਾਬਲੇ ਕਰਵਾ ਕੇ ਨੌਜਵਾਨਾਂ ਨੂੰ ਇੱਕ ਵਧੀਆ ਪਲੇਟਫਾਰਮ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਕਰਕੇ ਅੱਜ ਉਨਾਂ ਦਾ ਸਾਡੀ ਟੀਮ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਹੈ। ਇਸ ਮੌਕੇ ਮਨਵੀਰ ਸ਼ਰਮਾ ਅਤੇ ਉਸਦੇ ਪਰਿਵਾਰ ਨੇ ਵਿਧਾਇਕ ਰਾਏ ਸਮੇਤ ਸਮੂਹ ਸਹਿਯੋਗੀਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਤੇ ਕਿਹਾ ਕਿ ਉਹ ਖੁਦ ਫੁਟਵਾਲ ਦੀ ਟੀਮ ਵਿੱਚ ਖੇਡਦੇ ਸਨ ਜਿਸ ਕਰਕੇ ਹੁਣ ਵਿਦੇਸ਼ ਦੀ ਧਰਤੀ ਤੇ ਰਹਿ ਕੇ ਵੀ ਉਨਾਂ ਦੀ ਚਾਹਨਾ ਆਪਣੇ ਵਤਨ ਦੇ ਖਿਡਾਰੀਆਂ ਨੂੰ ਹੋਰ ਪ੍ਰਮੋਟ ਕਰਨ ਦੀ ਹੈ ਜਿਸ ਕਰਕੇ ਉਹ ਸਮੇਂ ਸਮੇਂ ਸਿਰ ਇਹ ਛੋਟੇ ਮੋਟੇ ਉਪਰਾਲੇ ਕਰਦੇ ਰਹਿੰਦੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਧਾਨ ਕਰਮਜੀਤ ਬੱਬੂ, ਮਨਵੀਰ ਆਸਟ੍ਰੇਲੀਆ, ਸਤਵੀਰ ਸਿੰਘ ਫੁੱਟਬਾਲ ਕੋਚ, ਐਡਵੋਕੇਟ ਬਿਕਰਮ ਸਿੰਘ, ਨਿਰਮਲ ਸਿੰਘ ਗੋਲਡੀ, ਰਣਜੀਤ ਸਿੰਘ ਟੀ ਟੀ ਈ, ਹਰਿੰਦਰ ਕੁਮਾਰ, ਪ੍ਰਸ਼ਾਂਤ ਕੁਮਾਰ,ਮੁਖਵਿੰਦਰ ਸਿੰਘ, ਬਿਕਰਮ ਸਿੰਘ ਸ਼ੈਰੀ, ਫੈਰੀ ਇੰਗਲੈਂਡ, ਦੀਪਕ, ਗੈਵੀ, ਜੋਨੀ ਭਾਰਦਵਾਜ, ਪ੍ਰਿਤਪਾਲ ਜੱਸੀ, ਗੌਰਵ ਪਹਿਲਵਾਨ, ਜੀਵਨ ਕੋਚ,ਮਨਿੰਦਰ ਚੀਮਾ, ਰਾਕੇਸ਼ ਕੁਮਾਰ,ਗੁਰਦੀਪ ਸਿੰਘ, ਆਸ਼ੀਸ਼ ਅੱਤਰੀ, ਰਮੇਸ਼ ਸੋਨੂ, ਮਨਪ੍ਰੀਤ ਸੋਨੀ, ਪ੍ਰੀਤਮ ਸਿੰਘ ਆਦੀ ਹਾਜ਼ਰ ਸਨ।
ਖਿਡਾਰੀਆਂ ਦੀ ਮਦਦ ਕਰਨ ਵਾਲੇ ਐਨ.ਆਰ.ਆਈ ਦਾ ਵਿਧਾਇਕ ਲਖਵੀਰ ਸਿੰਘ ਰਾਏ ਵਲੋਂ ਕੀਤਾ ਗਿਆ ਸਨਮਾਨ

‘ਨਿਊਜ਼ ਟਾਊਨ’ ਦੇ ਪੱਤਰਕਾਰ ਬਣਨ ਲਈ ਸੰਪਰਕ ਕਰੋ।
ਅਸੀਂ ਤੁਹਾਨੂੰ ਆਪਣੀ ਖ਼ਬਰ ਆਪ ਇਸ ਵੈਬਸਾਈਟ ’ਤੇ ਪਾਉਣ ਦੀ ਸਹੂਲਤ ਦੇਵਾਂਗੇ।
ਰੂਪ ਨਰੇਸ਼ (ਮੁੱਖ ਸੰਪਾਦਕ)
+91-80545-08200
ਅਸੀਂ ਤੁਹਾਨੂੰ ਆਪਣੀ ਖ਼ਬਰ ਆਪ ਇਸ ਵੈਬਸਾਈਟ ’ਤੇ ਪਾਉਣ ਦੀ ਸਹੂਲਤ ਦੇਵਾਂਗੇ।
ਰੂਪ ਨਰੇਸ਼ (ਮੁੱਖ ਸੰਪਾਦਕ)
+91-80545-08200

Live Cricket Score
ਤਾਜ਼ਾ ਤਾਰੀਨ
- ਸਿੱਖ ਜਥਿਆਂ ’ਤੇ ਪਾਬੰਦੀ ਕਿਉਂ ਜਾਇਜ਼ ਹੈ
- ਹੌਂਡਾ ਕੰਪਨੀ ਵਲੋਂ ਖੂਬੀਆਂ ਨਾਲ ਭਰਪੂਰ ਸ਼ਾਇਨ ਡੀਲਕਸ ਮੋਟਰ ਸਾਈਕਲ ਲਾਂਚ
- ਜ਼ਿਲ੍ਹਾ ਪੱਧਰੀ ਖੇਡਾਂ ਦੇ ਤੀਸਰੇ ਦਿਨ ਦਾ ਉਦਘਾਟਨ ਹੋਇਆ
- ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਦੀ ਅਗਵਾਈ ਹੇਠ ਜਖਵਾਲੀ ਵਿਖੇ ਕਾਂਗਰਸੀ ਆਗੂਆ ਦੀ ਮੀਟਿੰਗ
- ਸ਼੍ਰੀ ਬਾਂਕੇ ਬਿਹਾਰੀ ਸੇਵਾ ਸਮਿਤੀ ਵਲੋਂ ਕਰਵਾਈ ਭਾਗਵਤ ਕਥਾ ਦੌਰਾਨ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦਾ ਜਨਮ ਉਤਸਵ ਸ਼ਰਧਾ ਨਾਲ ਮਨਾਇਆ ਗਿਆ
- ਮੋਹਾਲੀ ਵਿਖੇ ਪੰਜਾਬ ਪੱਧਰੀ ਬੋਸ਼ੀਆ ਅਵੇਅਰਨੈਸ ਅਤੇ ਟੈਕਨੀਕਲ ਪ੍ਰੋਗਰਾਮ ਅੱਜ
- ਕਾਂਗਰਸ ਨੇ ਸਾਬਕਾ ਵਿਧਾਇਕ ਨਾਗਰਾ ਦੀ ਅਗਵਾਈ ‘ਚ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਦੀ ਪਹਿਲੀ ਖੇਪ ਰਵਾਨਾ ਕੀਤੀ
- ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਵਲੋਂ ਅੱਜ ਜਿਲ੍ਹੇ ਦੇ ਨੋਡਲ ਇੰਚਾਰਜ ਬਲਾਕ ਰਿਸੋਰਸ ਕੋਆਰਡੀਨੇਟਰ ਦੀ ਮੀਟਿੰਗ ਕੀਤੀ ਗਈ
- ਮੈਂ ਉਮੀਦ ਕਰਦਾ ਹਾਂ ਕਿ ਪ੍ਰਧਾਨ ਮੰਤਰੀ ਜੀ ਪੰਜਾਬ ਨੂੰ ਕੁਦਰਤੀ ਆਫਤ ਤੋਂ ਹੋਏ ਨੁਕਸਾਨ ਨੂੰ ਰਾਹਤ ਦੇਣ ਲਈ ਕੁੱਝ ਨਾ ਕੁੱਝ ਵਧੀਆ ਪੈਕੇਜ ਦੇ ਕੇ ਜਾਣਗੇ- ਮੁੱਖ ਮੰਤਰੀ ਪੰਜਾਬ
- ਡੀ.ਈ.ਓ (ਸੈ) ਰਵਿੰਦਰ ਕੌਰ ਵਲੋਂ ਜ਼ਿਲੇ ਦੇ ਵੱਖ ਵੱਖ ਸਕੂਲਾਂ ਵਿੱਚ ਜਾ ਕੇ ਸਫਾਈ ਸੰਬੰਧੀ ਕੀਤੀ ਗਈ ਚੈਕਿੰਗ
- ਡੀ ਈ ਓ ਸੈਕੰਡਰੀ ਨੇ ਆਪਣੇ ਸਟਾਫ਼ ਨਾਲ ਅਧਿਆਪਕ ਦਿਵਸ ਮਨਾਇਆ
- ਦਿਲ ਦੀ ਧੜਕਣ ਘੱਟ ਹੋਣ ਕਾਰਨ ਮੁੱਖ ਮੰਤਰੀ ਭਗਵੰਤ ਮਾਨ ਨੂੰ ਫੋਰਟੀਸ ਹਸਪਤਾਲ ਵਿੱਚ ਡਾਕਟਰਾਂ ਦੀ ਦੇਖਰੇਖ ਵਿੱਚ ਕਰਵਾਇਆ ਗਿਆ ਸੀ ਦਾਖਲ
- ਸਤਲੁਜ ਦਰਿਆ ‘ਤੇ ਬਣੇ ਬੰਨ ਉੱਤੇ ਬਗੈਰ ਜਰੂਰਤ ਨਾ ਜਾਣ ਦੀ ਅਪੀਲ
- ਧਾਰਮਿਕ ਸਮਾਗਮ ਸਾਨੂੰ ਏਕਤਾ ਅਤੇ ਚੰਗਿਆਈ ਦਾ ਪਾਠ ਪੜ੍ਹਾਉਂਦੇ ਹਨ – ਕੁਲਜੀਤ ਸਿੰਘ ਨਾਗਰਾ
- ਪੰਜਾਬ ਸਰਕਾਰ ਦਾ ਸੇਵਿੰਗ ਅਕਾਊਂਟ ਖੁੱਲ੍ਹ ਗਿਆ ਹੈ। ਹੜ੍ਹ ਪ੍ਰਵਾਵਿਤਾਂ ਦੀ ਮਦਦ ਕਰਨ ਲਈ ਕਿਹਾ ਜਾ ਹੈ
- ਲੁਧਿਆਣਾ ਵਿੱਚ ਡਾਈਇੰਗ ਇੰਡਟਰੀਜ਼ ਬੰਦ ਕਰਨ ਦੇ ਹੁਕਮ ਜਾਰੀ
- ਸੂਬੇ ਭਰ ਵਿੱਚ ਹੜ੍ਹ ਕੰਟਰੋਲ ਰੂਮ ਤੇ ਐਮਰਜੈਂਸੀ ਸਥਿਤੀ ਵਿੱਚ ਇਨ੍ਹਾਂ ਨੰਬਰਾਂ ‘ਤੇ ਤੁਰੰਤ ਸੰਪਰਕ ਕਰ ਸਕਦੇ ਹੋ
- ਪੰਜਾਬ ਦੇ ਸਕੂਲ 3 ਸਤੰਬਰ ਤੱਕ ਬੰਦ
- ਹਾੜੀ ਫਸਲਾਂ ਦੇ ਵਧੀਆ ਪ੍ਰਬੰਧਾ ਲਈ ਡੀ.ਐਮ.ਓ ਅਸਲਮ ਮੁਹੰਮਦ ਦਾ ਕੀਤਾ ਸਨਮਾਨ
- ਸੰਤ ਨਿੰਰਕਾਰੀ ਮੰਡਲ ਬ੍ਰਾਂਚ ਬੱਸੀ ਪਠਾਣਾਂ ਨੇ ਲਗਾਏ ਬੂਟੇ
- ਪਿਆਰ, ਸੇਵਾ ਅਤੇ ਭਾਈਚਾਰਾ ਫੈਲਾਉਣ ਲਈ ਖੂਨਦਾਨ ਮੁਹਿੰਮ
- ਬੀ ਵਨ ਮਾਰਟ ਸਰਹਿੰਦ ਨੇ ਕੀਤਾ ਆਪਣੇ ਨਵੇਂ ਸ਼ੋਅ ਰੂਮ ਦਾ ਉਦਘਾਟਨ
- ਅਗਰਵਾਲ ਸਭਾ ਸਰਹਿੰਦ ਨੇ ਖੂਨਦਾਨ ਕੈਂਪ ਲਗਾਇਆ
- ਪੁਲਿਸ ਸੇਵਾਵਾਂ ਵਿੱਚ ਵਧੀਆ ਕਾਰਗੁਜ਼ਾਰੀ ਬਦਲੇ ਸਨਮਾਨ
- ਕਾਂਗਰਸ ਦਾ ਵਰਕਰ ਜਾਗਰੂਕ ਰਹੇ- ਡਾ. ਅਮਰ ਸਿੰਘ