ਬੱਸੀ ਪਠਾਣਾਂ, ਰੂਪ ਨਰੇਸ਼:
ਸੰਤ ਸ਼੍ਰੀ ਨਾਮਦੇਵ ਮੰਦਰ ਬੱਸੀ ਪਠਾਣਾਂ ਵਿੱਖੇ ਕਰਵਾਏ ਗਏ 100ਵੇਂ ਸਲਾਨਾ ਸਮਾਗਮ ਦੌਰਾਨ ਸੰਤ ਸ਼੍ਰੀ ਨਾਮਦੇਵ ਮੰਦਰ ਸਭਾ ਦੇ ਪ੍ਰਧਾਨ ਕ੍ਰਿਸ਼ਨ ਚੰਦ ਤੇ ਫੈਡਰੇਸ਼ਨ ਆਫ ਆੜਤੀ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਰਾਜੇਸ਼ ਸਿੰਗਲਾ ਵੱਲੋ ਬਸੰਤ ਸਮਾਚਾਰ ਨਿਊਜ਼ ਪੇਪਰ ਦੀ ਕਾਪੀ ਰਿਲੀਜ਼ ਕੀਤੀ ਗਈ। ਇਸ ਮੌਕੇ ਕ੍ਰਿਸ਼ਨ ਚੰਦ ਤੇ ਰਾਜੇਸ਼ ਸਿੰਗਲਾ ਨੇ ਦੱਸਿਆ ਕਿ ਬਸੰਤ ਸਮਾਚਾਰ ਨਿਊਜ਼ ਪੇਪਰ ਸਵਰਨ ਸਿੰਘ ਨਿਰਦੋਸ਼ੀ ਵੱਲੋ ਚਲਾਇਆ ਜਾ ਰਿਹਾ ਹੈ। ਉਨ੍ਹਾਂ ਵੱਲੋ ਇਸ ਨੂੰ 1984 ਤੋਂ ਸ਼ੁਰੂ ਕੀਤਾ ਗਿਆ ਸੀ। ਜਿਸ ਦਾ ਅੱਜ 42ਵੇਂ ਸਾਲ ਚ ਪਰਵੇਸ਼ ਹੋਣ ਤੇ ਮੰਦਰ ਦੇ 100ਵੇਂ ਸਲਾਨਾ ਸਮਾਗਮ ਮੌਕੇ ਅਖ਼ਬਾਰ ਕਾਪੀ ਰਿਲੀਜ਼ ਕੀਤੀ ਗਈ ਹੈ। ਉਨ੍ਹਾਂ ਵੱਲੋ ਸਵਰਨ ਸਿੰਘ ਨਿਰਦੋਸੀ ਨੂੰ ਬਸੰਤ ਸਮਾਚਾਰ ਨਿਊਜ਼ ਪੇਪਰ 42ਵੇਂ ਸਾਲ ਚ ਪ੍ਰਵੇਸ਼ ਹੋਣ ਤੇ ਵਧਾਈ ਦਿੱਤੀ ਅਤੇ ਸਵਰਨ ਸਿੰਘ ਨਿਰਦੌਸ਼ੀ ਵੱਲੋ ਸਮਾਜ ਪ੍ਰਤੀ ਨਿਭਾਈ ਜਾਂ ਰਹੀ ਸੇਵਾਵਾਂ ਦੀ ਸ਼ਲਾਘਾ ਵੀ ਕੀਤੀ। ਇਸ ਮੌਕੇ ਪੰਡਿਤ ਨੀਲਮ ਸ਼ਰਮਾ, ਕੁਲਦੀਪ ਮੋਹਨ ਸਕੱਤਰ, ਮੇਲਾ ਰਾਮ ਮੀਤ ਪ੍ਰਧਾਨ, ਕ੍ਰਿਸ਼ਨ ਵਰਮਾ ਜੁਆਇੰਟ ਸਕੱਤਰ, ਪ੍ਰੇਮ ਸ਼ਰਮਾ, ਮਦਨ ਗੋਪਾਲ , ਜਸਵਿੰਦਰ ਸਿੰਘ, ਬਲਵਿੰਦਰ ਕੌਰ, ਗੁਰਨਾਮ ਕੌਰ, ਲਵਪ੍ਰੀਤ ਸਿੰਘ ਆਦਿ ਹਾਜ਼ਰ ਸਨ।