ਗਊ ਮਾਤਾ ਦੀ ਸੇਵਾ ਸਭ ਤੋਂ ਉੱਤਮ ਸੇਵਾ ਹੈ- ਨਿਰਮਲ ਰਿਸ਼ੀ

ਸਰਹਿੰਦ, ਰੂਪ ਨਰੇਸ਼: ਗਊ ਮਾਤਾ ਦੀ ਸੇਵਾ ਸਭ ਤੋਂ ਉੱਤਮ ਸੇਵਾ ਹੈ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਰਾਸਟਰਪਤੀ ਅਵਾਰਡੀ ਉੱਘੀ ਅਦਾਕਾਰਾ ਨਿਰਮਲ ਰਿਸ਼ੀ ਨੇ ਕ੍ਰਿਸ਼ਨਾ ਗਊ ਸ਼ਾਲਾ ਸਰਹੰਦ ਵਿਖੇ ਗਊਆਂ ਦੀ ਸੇਵਾ ਕਰਨ ਸਮੇਂ ਕੀਤਾ।

ਇਸ ਮੌਕੇ ਤੇ ਉਹਨਾਂ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਸਾਨੂੰ ਪਸੂਆਂ ਅਤੇ ਜਾਨਵਰਾਂ ਦੀ ਪੂਰੀ ਸੇਵਾ ਕਰਨੀ ਚਾਹੀਦੀ ਹੈ ਕਿਉਂਕਿ ਇਹ ਬੇਜਬਾਨ ਜਾਨਵਰ ਹਨ। ਇਸ ਮੌਕੇ ਤੇ ਕਸ਼ਿਸ਼ ਥਾਪਰ ਨੇ ਕਿਹਾ ਕਿ ਉਹ ਨਿਰਮਲਾ ਰਿਸ਼ੀ ਨੂੰ ਮਿਲ ਕੇ ਬਹੁਤ ਖੁਸ਼ ਹੋਏ ਹਨ ਜੋ ਕਿ ਪੰਜਾਬੀ ਸਭਿਆਚਾਰ ਨੂੰ ਪ੍ਰਫੂਲਿਤ ਕਰਨ ਲਈ ਬਹੁਤ ਹੀ ਵਧੀਆ ਕੰਮ ਕਰ ਰਹੇ ਹਨ। ਇਸ ਮੌਕੇ ਤੇ ਸਟੇਟ ਐਵਾਰਡੀ ਨੌਰੰਗ ਸਿੰਘ ਨੇ ਕਿਹਾ ਕਿ ਸਾਨੂੰ ਗਊ ਮਾਤਾ ਦੀ ਸੇਵਾ ਵਿੱਚ ਵੱਧ ਤੋਂ ਵੱਧ ਮਦਦ ਕਰਨੀ ਚਾਹੀਦੀ ਹੈ, ਸਾਨੂੰ ਸੜਕਾਂ ਤੇ ਅਵਾਰਾ ਪਸ਼ੂ ਨਹੀਂ ਛੱਡਣੇ ਚਾਹੀਦੇ ਕਿਉਂਕਿ ਇਸ ਨਾਲ ਬਹੁਤ ਸਾਰੀਆ ਦੁਰਘਟਨਾਵਾਂ ਹੁੰਦੀਆ ਹਨ ਅਤੇ ਬਹੁਤ ਸਾਰੀਆਂ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਹਨ।

Leave a Reply

Your email address will not be published. Required fields are marked *