ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਤੇ ਜੌੜੇ ਪੁਲ ਈਸਰਹੇਲ ਵਿਖੇ ਲਗਾਇਆ ਗਿਆ ਗੁਰੂ ਦਾ ਲੰਗਰ

ਫ਼ਤਿਹਗੜ੍ਹ ਸਾਹਿਬ, ਰੂਪ ਨਰੇਸ਼: ਧੰਨ ਧੰਨ ਸਾਹਿਬ ਏ ਕਮਾਲ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਜੌੜੇ ਪੁਲ ਈਸਰਹੇਲ ਵਿਖੇ ਗੁਰੂ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਤੇ ਸਟੇਟ ਐਵਾਰਡੀ ਨੌਰੰਗ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਾਰਾ ਪਰਿਵਾਰ ਸਿੱਖ ਕੌਮ ਦੇ ਲੇਖੇ ਲਾਇਆ। ਉਹਨਾਂ ਨੂੰ ਰਹਿੰਦੀ ਦੁਨੀਆਂ ਤੱਕ ਹਮੇਸ਼ਾ ਹੀ ਯਾਦ ਰੱਖਿਆ ਜਾਵੇਗਾ ਕਿਉਕਿ ਉਹਨਾ ਨੇ ਆਪਣਾ ਸਾਰਾ ਵੰਸ ਹੀ ਵਾਰਾ ਦਿੱਤਾ ਇਸ ਕਰਕੇ ਉਹਨਾ ਨੂੰ ਸਰਵੰਸ ਦਾਨੀ ਕਿਹਾ ਜਾਂਦਾ ਹੈ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸੁਰਮੁੱਖ ਸਿੰਘ ਬਲਾੜੀ, ਸਤਨਾਮ ਸਿੰਘ ਬੀਬੀਪੁਰ, ਕਰਨੈਲ ਸਿੰਘ ਬਲਾੜੀ, ਚਰਨਜੀਤ ਸਿੰਘ ਈਸਰਹੇਲ, ਨਰਦੀਪ ਸਿੰਘ ਨੀਪਾ, ਸੋਨੂ ਬਲਾੜਾ, ਹਰਪ੍ਰੀਤ ਸਿੰਘ ਲਾਲੀ, ਜਗਤਾਰ ਸਿੰਘ,ਦਲਵੀਰ ਸਿੰਘ ਦੱਲੀ, ਗੁਲਜਾਰ ਸਿੰਘ, ਅਤੇ ਸਮੂਹ ਸੰਗਤ ਮੌਜੂਦ ਸੀ।

Leave a Reply

Your email address will not be published. Required fields are marked *