ਬੱਸੀ ਪਠਾਣਾ, ਉਦੇ ਧੀਮਾਨ: ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਵਿਸ਼ਵਕਰਮਾ ਜੀ ਦਾ 81ਵਾਂ ਜਨਮ ਦਿਵਸ ਸ਼ਹਿਰ ਵਾਸੀ ਤੇ ਸਾਰੇ ਮਿਸਤਰੀ ਭਾਈਚਾਰੇ ਦੇ ਸਹਿਯੋਗ ਨਾਲ ਧੀਮਾਨ ਬ੍ਰਾਹਮਣ ਸਭਾ ਬੱਸੀ ਪਠਾਣਾਂ ਵੱਲੋ ਸਭਾ ਦੇ ਪ੍ਰਧਾਨ ਅਸ਼ੋਕ ਧੀਮਾਨ ਦੀ ਅਗਵਾਈ ਹੇਠ ਸ਼੍ਰੀ ਵਿਸ਼ਵਕਰਮਾ ਮੰਦਰ ਨੇੜੇ ਬੋਲੀਆ ਦਾ ਬਾਜ਼ਾਰ ਵਿਖੇ ਮਨਾਇਆ ਗਿਆ। ਸਮਾਗਮ ਦੌਰਾਨ ਸੰਤ ਬਾਬਾ ਬਲਵਿੰਦਰ ਦਾਸ ਡੇਰਾ ਬਾਬਾ ਪੁਸ਼ਪਾਨੰਦ ਉਦਾਸੀਨ ਪਿੰਡ ਮੁੱਲਾਂਪੁਰ ਵੱਲੋਂ ਬਾਬਾ ਵਿਸ਼ਵਕਰਮਾ ਦੇ ਇਤਿਹਾਸ ਬਾਰੇ ਜਾਣਕਾਰੀ ਦਿੰਦਿਆਂ ਸੰਗਤਾਂ ਨੂੰ ਕੀਰਤਨ ਰਾਹੀਂ ਨਿਹਾਲ ਕੀਤਾ। ਇਸ ਮੌਕੇ ਆਮ ਆਦਮੀ ਪਾਰਟੀ ਲੋਕ ਸਭਾ ਹਲਕਾ ਫ਼ਤਹਿਗੜ ਸਾਹਿਬ ਦੇ ਇੰਚਾਰਜ ਗੁਰਪ੍ਰੀਤ ਸਿੰਘ ਜੀ.ਪੀ, ਹਲਕਾ ਬੱਸੀ ਪਠਾਣਾਂ ਦੇ ਸੀਨੀਅਰ ਕਾਗਰਸੀ ਆਗੂ ਤੇ ਸਮਾਜ ਸੇਵੀ ਡਾ.ਮਨੋਹਰ ਸਿੰਘ, ਸੀਨੀਅਰ ਭਾਜਪਾ ਆਗੂ ਗੇਜਾ ਰਾਮ ਵਾਲਮੀਕਿ,ਹਲਕਾ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ ਤੇ ਬਾਬਾ ਵਿਸ਼ਵਕਰਮਾ ਜੀ ਦੇ ਜਨਮ ਦਿਵਸ ਤੇ ਹਲਕਾ ਵਾਸੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਜਿਹੜੀਆਂ ਕੌਮਾਂ ਆਪਣੇ ਗੁਰੂਆਂ ਵੱਲੋਂ ਦਰਸਾਏ ਰਸਤੇ ਅਤੇ ਆਪਣੇ ਵਿਰਸੇ ਦਾ ਸਤਿਕਾਰ ਕਰਦੀਆਂ ਹਨ। ਉਹ ਹਮੇਸ਼ਾ ਜਿਊਂਦੀਆਂ-ਜਾਗਦੀਆਂ ਰਹਿੰਦੀਆਂ ਹਨ। ਉਨ੍ਹਾਂ ਕਿਹਾ ਕਿ ਬਾਬਾ ਜੀ ਵੱਲੋਂ ਬਖਸ਼ੇ ਕਿੱਤੇ ਜਿਵੇਂ ਮਸ਼ੀਨਰੀ, ਵਰਕਸ਼ਾਪਾਂ ਅਤੇ ਉਸਾਰੀ ਦੇ ਕਿਰਤੀਆਂ ਨੇ ਆਪਣੇ ਕਾਰੋਬਾਰ ਛੱਡ ਕੇ ਬਾਬਾ ਜੀ ਦਾ ਜਨਮ ਦਿਵਸ ਹਰ ਸਾਲ ਮਨਾਉਣਾ ਉਹਨਾਂ ਲਈ ਖੁਸ਼ੀ ਦਾ ਸਮਾਂ ਹੈ। ਉੱਥੇ ਆਪਸੀ ਭਾਈਚਾਰੇ ਨਾਲ ਸਾਂਝ ਵੀ ਵੱਧਦੀ ਹੈ ਅਤੇ ਪਿਛਲੇ ਗੁੱਸੇ-ਗਿਲੇ ਵੀ ਦੂਰ ਹੁੰਦੇ ਹਨ। ਸਭਾ ਦੇ ਪ੍ਰਧਾਨ ਅਸ਼ੋਕ ਧੀਮਾਨ ਵੱਲੋ ਗੁਰਪ੍ਰੀਤ ਸਿੰਘ ਜੀ ਪੀ, ਡਾ.ਮਨੋਹਰ ਸਿੰਘ, ਰੁਪਿੰਦਰ ਸਿੰਘ ਹੈਪੀ ਦਾ ਸਮਾਗਮ ਦੌਰਾਨ ਹਾਜ਼ਰੀ ਲਗਵਾਉਣ ਉਪਰੰਤ ਬਾਬਾ ਜੀ ਦਾ ਯਾਦਗਾਰੀ ਚਿੰਨ੍ਹ ਤੇ ਸਿਰਪਾਓ ਪਾਕੇ ਵਿਸ਼ੇਸ਼ ਸਨਮਾਨ ਕੀਤਾ ਤੇ ਉਨ੍ਹਾਂ ਦੇ ਨਾਲ ਆਏ ਸਾਥੀਆ ਦਾ ਵੀ ਸਨਮਾਨ ਕੀਤਾ।ਅਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਸਭਾ ਦੇ ਵਾਈਸ ਪ੍ਰਧਾਨ ਰਣਧੀਰ ਧੀਮਾਨ, ਜਨਰਲ ਸੈਕਟਰੀ ਮਦਨ ਮੋਹਨ ਧੀਮਾਨ, ਸੈਕਟਰੀ ਜੀਵਨ ਪ੍ਰਕਾਸ਼ ਗੋਗੀ, ਸਟੋਰ ਕੀਪਰ ਗੁਰਚਰਨ ਧੀਮਾਨ,ਦੀਪਕ ਧੀਮਾਨ, ਭਾਰਤ ਭੂਸ਼ਨ,ਸੁਸ਼ੀਲ ਮੁੰਡੇ,ਨਰਿੰਦਰ ਮੁੰਡੇ,ਜਗਦੀਸ਼ ਧੀਮਾਨ,ਵਰਿੰਦਰ ਧੀਮਾਨ,ਨਰਵੀਰ ਧੀਮਾਨ ਜੋਨੀ, ਨਰਿੰਦਰ ਧੀਮਾਨ,ਸ਼ਾਦੀ ਰਾਮ ਰੁਪਾਲ,ਸੁਰੇਸ਼ ਧੀਮਾਨ, ਰੋਬਿਨ ਧੀਮਾਨ, ਓਮ ਪ੍ਰਕਾਸ਼ ਤਾਂਗੜੀ, ਸਮਾਜ ਸੇਵੀ ਕਰਮਜੀਤ ਸਿੰਘ ਢੀਂਡਸਾ,ਕਿਸ਼ੋਰੀ ਲਾਲ ਚੁੱਘ, ਸਤਵੀਰ ਸਿੰਘ ਨੋਗਾਵਾ, ਸਮਾਜ ਸੇਵੀ ਅਸ਼ੌਕ ਟੁਲਾਨੀ, ਮਲਕੀਤ ਸਿੰਘ ਮਠਾੜੂ, ਕੌਂਸਲਰ ਮਨਪ੍ਰੀਤ ਸਿੰਘ ਹੈਪੀ, ਜਸਵੀਰ ਸਿੰਘ ਭਾਦਲਾ,ਰਜਿੰਦਰ ਭਨੋਟ, ਰਾਮ ਕ੍ਰਿਸ਼ਨ ਚੁੱਘ,ਮਾਰੂਤ ਮਲਹੌਤਰਾ,ਡਾ.ਦੀਵਾਨ ਧੀਰ,ਰਮੇਸ਼ ਕੁਮਾਰ ਸੀ.ਆਰ,ਪਵਨ ਸ਼ਰਮਾ, ਰਾਜ ਕੁਮਾਰ ਵਧਵਾ, ਸ਼ਾਇਨਾ ਧੀਮਾਨ ਅਸ਼ੀਸ਼ ਧੀਮਾਨ, ਗੋਰਵ ਧੀਮਾਨ ਜਿੰਮੀ, ਜਸ਼ਿਤ ਧੀਮਾਨ, ਵਿਨੋਦ ਰੁਪਾਲ, ਅਕਸ਼ੈ ਧੀਮਾਨ,ਅਨੂਪ ਸਿੰਗਲਾ,ਅਮਨ ਪਨੇਸ਼ਰ, ਗਗਨ ਬਾਜਵਾ, ਭੋਲੂ ਕੁਮਾਰ, ਦੀਪਕ ਪਨੇਸ਼ਰ, ਕਰਨ ਧੀਮਾਨ, ਹਿਮਾਂਸ਼ੂ ਧੀਮਾਨ, ਹਰਮੀਤ ਸਿੰਘ ਲੋਟੇ, ਉਮੰਗ ਧੀਮਾਨ,ਅੰਕੁਰ ਧੀਮਾਨ, ਕਰਨ ਪਨੇਸ਼ਰ, ਪ੍ਰਦੀਪ ਸਿੰਘ ਪਿੰਕੁ ਆਦਿ ਹਾਜ਼ਰ ਸਨ|
ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਵਸ ਧੂਮ-ਧਾਮ ਨਾਲ ਮਨਾਇਆ ਗਿਆ

‘ਨਿਊਜ਼ ਟਾਊਨ’ ਦੇ ਪੱਤਰਕਾਰ ਬਣਨ ਲਈ ਸੰਪਰਕ ਕਰੋ।
ਅਸੀਂ ਤੁਹਾਨੂੰ ਆਪਣੀ ਖ਼ਬਰ ਆਪ ਇਸ ਵੈਬਸਾਈਟ ’ਤੇ ਪਾਉਣ ਦੀ ਸਹੂਲਤ ਦੇਵਾਂਗੇ।
ਰੂਪ ਨਰੇਸ਼ (ਮੁੱਖ ਸੰਪਾਦਕ)
+91-80545-08200
ਅਸੀਂ ਤੁਹਾਨੂੰ ਆਪਣੀ ਖ਼ਬਰ ਆਪ ਇਸ ਵੈਬਸਾਈਟ ’ਤੇ ਪਾਉਣ ਦੀ ਸਹੂਲਤ ਦੇਵਾਂਗੇ।
ਰੂਪ ਨਰੇਸ਼ (ਮੁੱਖ ਸੰਪਾਦਕ)
+91-80545-08200

ਤਾਜ਼ਾ ਤਾਰੀਨ
- ਹੋਲੀ ਦੀਆਂ ਲੱਖ ਲੱਖ ਮੁਬਾਰਕਾਂ
- ਨਰਾਇਣਗੜ੍ਹ ਬਰਾਸ ਸਕੂਲ ਵਿਖੇ ਵਾਲੀਵਾਲ ਦੇ ਮੈਚ ਯੁੱਧ ਨਸ਼ਿਆਂ ਵਿਰੁੱਧ ਮੁਹਿਮ ਤਹਿਤ ਕਰਵਾਏ ਗਏ
- ਅੰਤਿਮ ਸਹਾਰਾ ਵੈਲਫ਼ੇਅਰ ਸੁਸਾਇਟੀ ਰਜਿ: ਫ਼ਤਿਹਗੜ੍ਹ ਸਾਹਿਬ ਨੇ ਕੀਤਾ 275 ਵੀਂ ਲਾਵਾਰਿਸ ਡੈਡ ਬੋਡੀ ਦਾ ਸੰਸਕਾਰ
- ਸ੍ਰੀ ਸ੍ਰੀ 1008 ਮਹੰਤ ਬਾਬਾ ਗੋਪਾਲ ਪੂਰੀ ਜੀ ਦੀ ਯਾਦ ਵਿੱਚ ਨਿਊ ਸ਼ਿਵ ਸ਼ਕਤੀ ਸਵੀਟਸ ਵੱਲੋਂ ਭੰਡਾਰਾ ਕਰਵਾਇਆ ਗਿਆ
- ਚੋਰੀ ਹੋਇਆ ਸਾਈਕਲ ਵਿਅਕਤੀ ਨੂੰ ਵਾਪਿਸ ਦਿਲਵਾਇਆ
- ਸੰਤ ਨਿਰੰਕਾਰੀ ਮਿਸ਼ਨ ਦੁਆਰਾ ਸਿਲਾਈ ਕਢਾਈ ਵਿੱਚੋਂ ਪਾਸ ਹੋਣ ਵਾਲੀਆਂ 8 ਵਿਦਿਆਰਥਣਾਂ ਨੂੰ ਦਿੱਤੇ ਸਰਟੀਫਿਕੇਟ
- ਲਹਿਰ ਕ੍ਰਾਂਤੀ ਹਿਊਮਨ ਬੀੰਗ ਵੈਲਫੇਅਰ ਸੁਸਾਇਟੀ ਪੰਜਾਬ ਰਜਿ: ਵੱਲੋਂ ਅੰਤਰ ਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ
- Happy Marriage Anniversary to Viney Gupta and Rajni Gupta
- ਸਰਦਾਰਨੀ ਬਲਜੀਤ ਕੋਰ ਦੇ ਭੋਗ ਤੇ ਵਿਸ਼ੇਸ਼
- ਅੰਤਿਮ ਸਹਾਰਾ ਵੈਲਫ਼ੇਅਰ ਸੁਸਾਇਟੀ ਰਜਿ: ਫ਼ਤਿਹਗੜ੍ਹ ਸਾਹਿਬ ਨੇ ਕੀਤਾ 273 ਵੀਂ ਲਾਵਾਰੀਸ ਡੈਡ ਬੋਡੀ ਦਾ ਸੰਸਕਾਰ
- ਆੜਤੀ ਐਸੋਸੀਏਸ਼ਨ ਨੇ ਨਵੇਂ ਐਸ.ਐਸ.ਪੀ. ਨਾਲ ਕੀਤੀ ਮੁਲਾਕਾਤ
- ਘਰ ਪਰਿਵਾਰ ਅਤੇ ਸਮਾਜ ’ਚ ਰਹਿੰਦੇ ਹੋਏ ਭਗਤੀ ਕਰੀਏ: ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ
- ਯੁੱਧ ਨਸ਼ੇ ਵਿਰੁੱਧ ਮੁਹਿੰਮ ਦਾ ਪਿੰਡ ਹਿੰਦੂਪੁਰ ਵਿਖੇ ਕੀਤਾ ਗਿਆ ਆਗਾਜ਼- ਡੀਐਸਪੀ ਰਾਜ ਕੁਮਾਰ
- ਕੰਪਿਊਟਰ ਅਧਿਆਪਕਾਂ ਨੇ ਪੰਜਾਬ ਸਰਕਾਰ ਦੀ ਵਾਅਦਾ ਖਿਲਾਫੀ ਦੇ ਖਿਲਾਫ ਕਾਲੀਆਂ ਪੱਟੀਆਂ ਬੰਨ੍ਹ ਕੇ ਪ੍ਰਗਟਾਇਆ ਰੋਸ
- ਮਹਾਂ ਸ਼ਿਵਰਾਤਰੀ ਮੌਕੇ ਸ਼ਰਹਿੰਦ ਸ਼ਹਿਰ ਵਿਖੇ ਕਰਵਾਇਆ ਦੋ ਰੋਜ਼ਾ ਸਮਾਗਮ
- ਮਹਾਂਸ਼ਿਵਰਾਤਰੀ ਦੇ ਪਵਿੱਤਰ ਤਿਉਹਾਰ ਮੌਕੇ ਮਹੰਤ ਡਾ. ਸਿਕੰਦਰ ਸਿੰਘ ਨੇ ਜਲ ਅਭਿਸ਼ੇਕ ਕੀਤਾ
- ਮਹਾਂ ਸ਼ਿਵਰਾਤਰੀ ਮੌਕੇ ਸੇਵਾ ਕਰਦੇ ਹੋਏ
- ਫਤਹਿਗੜ੍ਹ ਸਾਹਿਬ ਦੇ ਵਿਧਾਇਕ ਲਖਵੀਰ ਸਿੰਘ ਰਾਏ ਮਹਾਂ ਸ਼ਿਵਰਾਤਰੀ ਮੌਕੇ ਤ੍ਰਿਵੈਣੀ ਮੰਦਰ ਵਿਖੇ ਨਤਮਸਤਕ ਹੁੰਦੇ ਹੋਏ
- ਨੌਜਵਾਨਾਂ ਦੀ ਮਰਿਆਦਾ, ਅਨੁਸ਼ਾਸਨ ਅਤੇ ਸਦਭਾਵਨਾ ਦਾ ਪ੍ਰਤੀਕ – ਨਿਰੰਕਾਰੀ ਕ੍ਰਿਕਟ ਟੂਰਨਾਮੈਂਟ
- ਕੰਪਿਊਟਰ ਅਧਿਆਪਕਾਂ ਨੇ ਪੰਜਾਬ ਸਰਕਾਰ ਦੀ ਵਾਅਦਾ ਖਿਲਾਫੀ ਦੇ ਖਿਲਾਫ ਕਾਲੀਆਂ ਪੱਟੀਆਂ ਬੰਨ੍ਹ ਕੇ ਪ੍ਰਗਟਾਇਆ ਰੋਸ, 2 ਨੂੰ ਕਰਨਗੇ ਮੁੱਖ ਮੰਤਰੀ ਰਿਹਾਇਸ਼ ਦਾ ਘਿਰਾਓ
- ਪੰਜਾਬ ਸਰਕਾਰ ਦਾ ਨੋਟੀਫਿਕੇਸ਼ਨ
- ਕੰਪਿਊਟਰ ਅਧਿਆਪਕਾਂ ਦਾ ਗੁੱਸਾ ਸੱਤਵੇਂ ਆਸਮਾਨ ‘ਤੇ, 2 ਮਾਰਚ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਦੇ ਅੱਗੇ ਹੋਵੇਗੀ ‘ਹੱਕ ਬਚਾਓ ਰੈਲੀ’
- ਪਾਣੀ ਕੁਦਰਤ ਦਾ ਇੱਕ ਅਣਮੁੱਲਾ ਤੋਹਫ਼ਾ ਹੈ, ਜਿਸ ਦੀ ਸਾਂਭ ਸੰਭਾਲ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ- ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ
- ਅੱਖਾਂ ਦੇ ਚੈੱਕਅੱਪ ਅਤੇ ਅਪ੍ਰੇਸ਼ਨ ਕੈਂਪ ਦੌਰਾਨ 400 ਮਰੀਜਾਂ ਦਾ ਚੈੱਕਅੱਪ ਕੀਤਾ
- ਨਿਰੰਕਾਰੀ ਮਿਸ਼ਨ ਦੇ ‘ਪ੍ਰੋਜੈਕਟ ਅੰਮ੍ਰਿਤ’ ਦਾ ਤੀਜਾ ਪੜਾਅ