ਸੰਗਰਾਂਦ ਮੌਕੇ ਧਾਰਮਿਕ ਸਮਾਗਮ ਕਰਵਾਇਆ ਗਿਆ

ਸਰਹਿੰਦ, ਰੂਪ ਨਰੇਸ਼/ਕਸ਼ਿਸ਼ ਥਾਪਰ:

ਕੱਤਕ ਮਹੀਨੇ ਦੀ ਸੰਗਰਾਂਦ ਮੌਕੇ ਡੇਰਾ ਬਾਬਾ ਬੁੱਧ ਦਾਸ ਜੀ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਮਹੰਤ ਡਾ. ਸਿਕੰਦਰ ਸਿੰਘ ਨੇ ਬਾਬਾ ਜੀ ਦੇ ਦਰਬਾਰ ਵਿੱਚ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਮਹੰਤ ਸਿਕੰਦਰ ਸਿੰਘ ਨੇ ਕਿਹਾ ਗੁਰੂ ਹੀ ਹੈ ਜੋ ਸਾਨੂੰ ਸਿੱਧੇ ਰਾਹ ਪਾਉਂਦਾ ਹੈ। ਉਨ੍ਹਾਂ ਦੱਸਿਆ ਬਾਬਾ ਬੁੱਧ ਦਾਸ ਜੀ ਨੇ ਵੀ ਆਪਣਾ ਸਾਰਾ ਜੀਵਨ ਮਾਨਵਤਾ ਦੀ ਸੇਵਾ ਲਈ ਲਾਇਆ ਸੀ। ਉਨ੍ਹਾਂ ਸੰਗਤ ਨੂੰ ਆਉਣ ਵਾਲੇ ਤਿਉਹਾਰਾਂ ਦੀ ਵਧਾਈ ਦਿੰਦਿਆਂ ਸਾਰੇ ਤਿਉਹਾਰਾਂ ਨੂੰ ਆਪਸੀ ਏਕਤਾ ਨਾਲ ਮਨਾਉਣ ਲਈ ਪ੍ਰੇਰਿਤ ਕੀਤਾ।ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਬੱਚਿਆਂ ਨੂੰ ਵੀ ਆਪਣੀ ਸੰਸਕ੍ਰਿਤੀ ਨਾਲ ਜੋੜਨਾ ਚਾਹੀਦਾ ਹੈ ਤਾਂ ਹੀ ਉਹ ਆਪਣੇ ਦੇਸ਼ ਦੇ ਕਲਿਆਣ ਵਿੱਚ ਆਪਣਾ ਯੋਗਦਾਨ ਪਾਉਣਗੇ ਕੰਮਾਂ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ। ਇਸ ਮੌਕੇ ਲੰਗਰ ਵੀ ਵਰਤਾਇਆ ਗਿਆ। ਇਸ ਮੌਕੇ ਡਾ. ਸਤਪ੍ਰਕਾਸ਼ ਸ਼ਰਮਾ, ਡਾ. ਆਫ਼ਤਾਬ ਸਿੰਘ, ਰੇਨੂੰ ਹੈਪੀ, ਹਰਚੰਦ ਸਿੰਘ, ਕਰਨੈਲ ਸਿੰਘ ਡੂਮਛੇੜੀ, ਦੀਦਾਰ ਸਿੰਘ, ਗੁਰਸ਼ੇਰ ਸਿੰਘ, ਅਮ੍ਰਿਤ ਬਾਜਵਾ, ਰੁਪਿੰਦਰ ਸੁਰਜਨ, ਰਿੰਕੂ ਬਾਜਵਾ, ਅਵਤਾਰ ਸਿੰਘ, ਗੁਰਨਾਮ ਕੌਰ, ਕਿੱਟੂ ਗੁਪਤਾ, ਸੁੱਖਾ ਬਾਜਵਾ, ਤ੍ਰਿਲੋਕ ਬਾਜਵਾ, ਰਾਮ ਰੱਖਾ, ਪਿਆਰਾ ਸਿੰਘ, ਕੁਲਵਿੰਦਰ ਸਿੰਘ, ਰਾਧਾ ਰਾਣੀ ਆਦਿ ਵੀ ਹਾਜ਼ਰ ਸਨ।

Leave a Reply

Your email address will not be published. Required fields are marked *