
ਬੱਸੀ ਪਠਾਣਾ, ਉਦੇ ਧੀਮਾਨ: ਪੰਜਾਬ ਪ੍ਰਦੇਸ਼ ਵਾਲਮੀਕਿ ਸਭਾ ਬੱਸੀ ਪਠਾਣਾਂ ਵਲੋਂ ਭਗਵਾਨ ਸ਼੍ਰੀ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਨੂੰ ਮੁੱਖ ਰੱਖਦੇ ਹੋਏ ਪ੍ਰਭਾਤ ਫੇਰੀ ਕੱਢੀ ਗਈ। ਮੀਡਿਆ ਨਾਲ ਗੱਲਬਾਤ ਕਰਦੇ ਹੋਏ ਰਾਜੀਵ ਵਾਲਮੀਕਿ ਨੇ ਦਸਿਆ ਕਿ ਇਹ ਪ੍ਰਭਾਤ ਫੇਰੀ ਲਗਾਤਾਰ ਮਿਤੀ 17 ਅਕਤੂਬਰ ਤੱਕ ਕੱਢੀ ਜਾਵੇਗੀ ਅਤੇ 16 ਅਕਤੂਬਰ ਨੂੰ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਵੇਗੀ। ਉਨਾਂ ਕਿਹਾ ਕਿ 17 ਅਕਤੂਬਰ ਨੂੰ ਰਾਮਾਯਣ ਦਾ ਭੋਗ ਅਤੇ ਹਵਨ੍ ਯੱਗ ਹੋਵੇਗਾ ਉਪਰੰਤ ਵਿਸ਼ਾਲ ਭੰਡਾਰੇ ਦਾ ਆਯੋਜਨ ਅਤੇ ਰਾਤ ਠੀਕ 8 ਵਜੇ ਵੱਖ ਵੱਖ ਭਜਨ ਮੰਡਲੀਆਂ ਵਲੋਂ ਭਗਵਾਨ ਸ਼੍ਰੀ ਵਾਲਮੀਕਿ ਜੀ ਦਾ ਗੁਣਗਾਨ ਕੀਤਾ ਜਾਵੇਗਾ। ਇਸ ਮੌਕੇ ਸੁਰਿੰਦਰ ਕੁਮਾਰ,ਸਾਜਨ ਕੁਮਾਰ,ਰਿਕੀ,ਕਿਰਨ ਕੁਮਾਰ,ਰਾਣਾ ਜੀ,ਦੀਪਕ ਧਾਲੀਵਾਲ,ਰਾਕੇਸ਼ ਕੁਮਾਰ,ਸੋਰਵ ਕੁਮਾਰ,ਰਮੇਸ਼ ਕੁਮਾਰ ਰੋਕੀ,ਅਕਸ਼ੇ ਕੁਮਾਰ,ਗੋਲੂ,ਨਿਨਾ,ਆਰ੍ਤੀ,ਨੇਹਾ ,ਮਾਹੀ ਆਦਿ ਹਾਜ਼ਰ ਸਨ।
