38ਵੀਂ ਵਾਰ ਅਸ਼ੌਕ ਧੀਮਾਨ ਬਣੇ ਧੀਮਾਨ ਬ੍ਰਾਹਮਣ ਸਭਾ ਦੇ ਪ੍ਰਧਾਨ

ਬੱਸੀ ਪਠਾਣਾਂ,ਉਦੇ ਧੀਮਾਨ: ਧੀਮਾਨ ਬ੍ਰਾਹਮਣ ਸਭਾ ਬੱਸੀ ਪਠਾਣਾਂ ਦੀ ਅਹਿਮ ਮੀਟਿੰਗ ਪ੍ਰਧਾਨ ਅਸ਼ੌਕ ਧੀਮਾਨ ਦੀ ਅਗਵਾਈ ਹੇਠ ਸਥਾਨਕ ਵਿਸ਼ਵਕਰਮਾਂ ਮੰਦਰ ਵਿਖੇ ਹੋਈ। ਮੀਟਿੰਗ ਦੌਰਾਨ ਬ੍ਰਾਹਮਣ ਸਭਾ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ। ਇਸ ਮੌਕੇ ਸਰਬਸੰਮਤੀ ਨਾਲ ਅਸ਼ੌਕ ਧੀਮਾਨ ਨੂੰ ਧੀਮਾਨ ਬ੍ਰਾਹਮਣ ਸਭਾ ਦਾ ਪ੍ਰਧਾਨ ਚੁਣਿਆ ਤੇ ਬਾਕੀ ਅਹੁਦੇਦਾਰਾਂ ਦੀ ਚੋਣ ਕਰਦਿਆਂ ਰਣਧੀਰ ਧੀਮਾਨ ਨੂੰ ਮੀਤ ਪ੍ਰਧਾਨ, ਜੀਵਨ ਪ੍ਰਕਾਸ਼ ਨੂੰ ਸੈਕਟਰੀ, ਬਲਜਿੰਦਰ ਪਾਲ ਨੂੰ ਕੈਸ਼ੀਅਰ, ਗੁਰਚਰਨ ਵਿਰਦੀ ਨੂੰ ਸਟੋਰ ਕੀਪਰ ਚੁਣਿਆ ਗਿਆ ਅਤੇ 3 ਨਵੰਬਰ ਦਿਨ ਐਤਵਾਰ ਨੂੰ ਬਾਬਾ ਵਿਸ਼ਵਕਰਮਾਂ ਜੀ ਦਾ 81ਵਾਂ ਜਨਮ ਦਿਵਸ ਮੌਕੇ ਧਾਰਮਿਕ ਸਮਾਗਮ ਕਰਵਾਉਣ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।ਇਸ ਮੌਕੇ ਗੁਰਬਚਨ ਸਿੰਘ ਰੁਪਾਲ, ਸੋਹਣ ਜੀਤ,ਜਗਦੀਸ਼ ਧੀਮਾਨ, ਭਾਰਤ ਭੂਸ਼ਨ,ਗੋਪਾਲ ਪਨੇਸਰ, ਸਾਦੀ ਰਾਮ, ਨਰਿੰਦਰ ਮੁੰਡੇ, ਸੁਸ਼ੀਲ ਮੁੰਡੇ, ਸੁਰਿੰਦਰ ਪਨੇਸਰ, ਰਵਿੰਦਰ ਸੁਰਜਨ, ਨਰਿੰਦਰ ਧੀਮਾਨ, ਸ਼ੈਨਲ ਧੀਮਾਨ, ਹਰਸ਼ ਧੀਮਾਨ, ਸੰਜੀਵ ਧੀਮਾਨ, ਦੀਪੂ ਧੀਮਾਨ ਆਦਿ ਹਾਜ਼ਰ ਸਨ|

Leave a Reply

Your email address will not be published. Required fields are marked *