Home ਫ਼ਤਹਿਗੜ੍ਹ ਸਾਹਿਬ ਵਿਸ਼ਵ ਜਾਗ੍ਰਿਤੀ ਮਿਸ਼ਨ ਸਰਹਿੰਦ ਮੰਡਲ ਵੱਲੋਂ 3 ਤੋਂ 6 ਅਕਤੂਬਰ ਤੱਕ ਵਿਰਾਟ...

ਵਿਸ਼ਵ ਜਾਗ੍ਰਿਤੀ ਮਿਸ਼ਨ ਸਰਹਿੰਦ ਮੰਡਲ ਵੱਲੋਂ 3 ਤੋਂ 6 ਅਕਤੂਬਰ ਤੱਕ ਵਿਰਾਟ ਭਗਤੀ ਸਤਿਸੰਗ

ਪਰਮ ਸਤਿਕਾਰਯੋਗ ਗੁਰੂਦੇਵ ਸ਼੍ਰੀ ਸੁਧਾਂਸ਼ੂ ਜੀ ਮਹਾਰਾਜ ਧਿਆਨ ਦੇ ਬਾਰੇ ਵਿੱਚ ਪ੍ਰਚਾਰ ਕਰਨਗੇ ਅਤੇ ਜਾਣਕਾਰੀ ਦੇਣਗੇ

ਫਤਿਹਗੜ੍ਹ ਸਾਹਿਬ, ਰੂਪ ਨਰੇਸ਼: ਵਿਸ਼ਵ ਜਾਗ੍ਰਿਤੀ ਮਿਸ਼ਨ ਸਰਹਿੰਦ ਮੰਡਲ ਵੱਲੋਂ 3 ਅਕਤੂਬਰ ਤੋਂ 6 ਅਕਤੂਬਰ ਤੱਕ ਵਿਸ਼ਾਲ ਭਗਤੀ ਸਤਿਸੰਗ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਪਰਮ ਪੂਜਨੀਕ ਗੁਰੂਦੇਵ ਸ਼੍ਰੀ ਸੁਧਾਂਸ਼ੂ ਜੀ ਮਹਾਰਾਜ ਆਪਣੇ ਪ੍ਰਵਚਨਾਂ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ। ਪ੍ਰੋਗਰਾਮ ਬਾਰੇ ਵਿਸ਼ਵ ਜਾਗ੍ਰਿਤੀ ਮਿਸ਼ਨ ਸਰਹਿੰਦ ਮੰਡਲ ਦੀ ਤਰਫੋਂ ਅਸ਼ਵਨੀ ਗਰਗ ਅਤੇ ਡਾ: ਹਿਤੇਂਦਰ ਸੂਰੀ ਨੇ ਦੱਸਿਆ ਕਿ ਇਹ ਸਤਿਸੰਗ ਸਰਹਿੰਦ ਦੇ ਰਾਣਾ ਹੈਰੀਟੇਜ ਵਿਖੇ ਹੋਵੇਗਾ | ਜਿਸ ਵਿੱਚ ਪਹਿਲਾਂ ਸਤਸੰਗ 3 ਅਕਤੂਬਰ ਨੂੰ ਸ਼ਾਮ 4-30 ਵਜੇ ਤੋਂ 7 ਵਜੇ ਤੱਕ ਹੋਵੇਗੀ। ਜਿਸ ਤੋਂ ਬਾਅਦ 4 ਤੋਂ 6 ਅਕਤੂਬਰ ਨੂੰ ਸਵੇਰੇ 8-30 ਤੋਂ 11 ਵਜੇ ਤੱਕ ਅਤੇ ਸ਼ਾਮ 4-30 ਤੋਂ 7 ਵਜੇ ਤੱਕ ਸਤਸੰਗ ਕੀਤਾ ਜਾਵੇਗਾ। ਇਸ ਤੋਂ ਇਲਾਵਾ 6 ਅਕਤੂਬਰ ਨੂੰ ਸਵੇਰੇ 12.00 ਵਜੇ ਮੰਤਰ ਦੀਕਸ਼ਾ ਵੀ ਦਿੱਤੀ ਜਾਵੇਗੀ। ਦੱਸਿਆ ਕਿ ਮੌਜੂਦਾ ਸਮੇਂ ਵਿਚ ਚੱਲ ਰਹੇ ਭਾਰੀ ਤਣਾਅ ਤੋਂ ਲੋਕਾਂ ਨੂੰ ਰਾਹਤ, ਖੁਸ਼ਹਾਲੀ ਅਤੇ ਮਾਨਸਿਕ ਸ਼ਾਂਤੀ ਪ੍ਰਦਾਨ ਕਰਨ ਲਈ ਸ਼੍ਰੀ ਸੁਧਾਂਸ਼ੂ ਜੀ ਮਹਾਰਾਜ 4 ਅਤੇ 5 ਅਕਤੂਬਰ ਨੂੰ ਸਵੇਰ ਦੀ ਸਭਾ ਵਿਚ ਵਰਦਾਨ ਸਿੱਧੀ ਸਾਧਨਾ (ਧਿਆਨ) ਬਾਰੇ ਜਾਣਕਾਰੀ ਦੇਣਗੇ। ਉਨ੍ਹਾਂ ਦੱਸਿਆ ਕਿ ਮਿੱਥੇ ਗਏ ਪ੍ਰੋਗਰਾਮ ਅਨੁਸਾਰ 29 ਸਤੰਬਰ ਨੂੰ ਸਵੇਰੇ ਭੂਮੀ ਪੂਜਨ ਕੀਤਾ ਜਾਵੇਗਾ, ਜਿਸ ਤੋਂ ਬਾਅਦ ਮਿਸ਼ਨ ਦੇ ਸਮੂਹ ਮੈਂਬਰਾਂ ਨਾਲ ਮੀਟਿੰਗ ਕੀਤੀ ਜਾਵੇਗੀ ਤਾਂ ਜੋ ਕਿਸੇ ਵੀ ਸੰਭਾਵੀ ਕਮੀ ਨੂੰ ਦੂਰ ਕੀਤਾ ਜਾ ਸਕੇ। ਨੇ ਦੱਸਿਆ ਕਿ ਇਸ ਵਿਸ਼ਾਲ ਭਗਤੀ ਸਤਿਸੰਗ ਵਿੱਚ ਸ਼ਹਿਰ ਦੀਆਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਤੋਂ ਇਲਾਵਾ ਰਾਜਪੁਰਾ, ਲੁਧਿਆਣਾ, ਪਟਿਆਲਾ, ਨਾਭਾ, ਸੰਗਰੂਰ, ਜਲੰਧਰ, ਮੰਡੀ ਗੋਬਿੰਦਗੜ੍ਹ ਸਮੇਤ ਆਸ-ਪਾਸ ਦੀਆਂ ਸ਼ਾਖਾਵਾਂ ਵਿਸ਼ਵ ਜਾਗ੍ਰਿਤੀ ਮਿਸ਼ਰਾ ਅਤੇ ਹੋਰ ਸ਼ਾਖਾਵਾਂ ਨੇ ਵੀ ਭਰਪੂਰ ਸਹਿਯੋਗ ਦਿੱਤਾ।

LEAVE A REPLY

Please enter your comment!
Please enter your name here