ਉਦੇ ਧੀਮਾਨ , ਬੱਸੀ ਪਠਾਣਾਂ: ਭਾਰਤੀਯ ਜਨਤਾ ਪਾਰਟੀ ਦੇ ਜਿਲ੍ਹਾ ਪ੍ਰਧਾਨ ਦੀਦਾਰ ਸਿੰਘ ਭੱਟੀ ਦੀ ਅਗਵਾਈ ਹੇਠ ਤੇ ਭਾਜਪਾ ਮੈਡੀਕਲ ਸੈੱਲ ਪੰਜਾਬ ਦੇ ਪ੍ਰਧਾਨ ਡਾ.ਨਰੇਸ਼ ਚੌਹਾਨ ਦੇ ਯਤਨਾਂ ਸਦਕਾ ਡਾ: ਮਹਿੰਦਰ ਕੁਮਾਰ ਸਿੰਗਲ ਭਾਜਪਾ ਵਿੱਚ ਸ਼ਾਮਲ ਹੋਏ।ਇਸ ਮੌਕੇ ਡਾ.ਨਰੇਸ਼ ਚੌਹਾਨ ਵੱਲੋ ਡਾ. ਮਹਿੰਦਰ ਕੁਮਾਰ ਸਿੰਗਲ ਨੂੰ ਮੈਡੀਕਲ ਸੈੱਲ ਬੀਜੇਪੀ ਜਿਲ੍ਹਾ ਫਤਿਹਗੜ੍ਹ ਸਾਹਿਬ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਦੀਦਾਰ ਸਿੰਘ ਭੱਟੀ ਤੇ ਡਾ. ਨਰੇਸ਼ ਚੌਹਾਨ ਨੇ ਸਾਂਝੇ ਤੌਰ ਤੇ ਕਿਹਾ ਕਿ ਡਾ.ਮਹਿੰਦਰ ਕੁਮਾਰ ਸਿੰਗਲ ਜਿਲ੍ਹਾ ਫਤਿਹਗੜ੍ਹ ਸਾਹਿਬ ਦੀ ਨਾਮਵਰ ਸ਼ਖਸੀਅਤ ਹਨ ਜੋ ਪਿਛਲੇ 50 ਸਾਲਾਂ ਤੋਂ ਬੱਸੀ ਪਠਾਣਾ ਵਿਖੇ ਡਾਕਟਰ ਵਜੋਂ ਪ੍ਰੈਕਟਿਸ ਕਰ ਰਹੇ ਹਨ ਅਤੇ ਜਿਲ੍ਹਾ ਫਤਹਿਗੜ੍ਹ ਸਾਹਿਬ ਦੀਆਂ ਕਈ ਸਮਾਜ ਸੇਵੀ ਸੰਸਥਾਵਾਂ ਦੀ ਅਗਵਾਈ ਕਰ ਰਹੇ ਹਨ ਜੋ ਮਨੁੱਖਤਾ ਲਈ ਸਮਾਜ ਸੇਵੀ ਕਾਰਜ ਕਰ ਰਹੇ ਹਨ।ਡਾ.ਦੀਦਾਰ ਸਿੰਘ ਭੱਟੀ ਤੇ ਡਾ.ਨਰੇਸ਼ ਚੌਹਾਨ ਨੇ ਡਾ.ਮਹਿੰਦਰ ਕੁਮਾਰ ਸਿੰਗਲ ਦਾ ਪਾਰਟੀ ਵਿੱਚ ਸ਼ਾਮਲ ਹੋਣ ਲਈ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਸਿਰੋਪਾ ਦੇ ਕੇ ਸਨਮਾਨਿਤ ਕੀਤਾ।ਡਾ: ਨਰੇਸ਼ ਚੌਹਾਨ ਕਨਵੀਨਰ ਮੈਡੀਕਲ ਸੈੱਲ ਪੰਜਾਬ ਨੇ ਕਿਹਾ ਕਿ ਉਹ ਪੰਜਾਬ ਵਿੱਚ ਮੈਡੀਕਲ ਸੈੱਲ ਬੀਜੇਪੀ ਨੂੰ ਮਜ਼ਬੂਤ ਕਰਨ ਲਈ ਆਪਣੀ ਪੂਰੀ ਕੋਸ਼ਿਸ਼ ਕਰਨਗੇ। ਉਨ੍ਹਾਂ ਕਿਹਾ ਕਿ ਜਿਲ੍ਹਾ ਫਤਿਹਗੜ੍ਹ ਸਾਹਿਬ ਵਿੱਚ ਬਹੁਤ ਜਲਦ ਵੱਡੀ ਗਿਣਤੀ ਵਿੱਚ ਮੈਡੀਕਲ ਲੋਕ ਭਾਜਪਾ ਵਿੱਚ ਸ਼ਾਮਲ ਹੋਣਗੇ। ਡਾ: ਮਹਿੰਦਰ ਕੁਮਾਰ ਸਿੰਗਲ ਨੇ ਕਿਹਾ ਕਿ ਉਹ ਪਾਰਟੀ ਨੂੰ ਮਜ਼ਬੂਤ ਕਰਨ ਲਈ ਹਰ ਸੰਭਵ ਯਤਨ ਕਰਨਗੇ।ਇਸ ਮੌਕੇ ਭਾਜਪਾ ਜਿਲ੍ਹਾ ਜਨਰਲ ਸਕੱਤਰ ਹਰੀਸ਼ ਅਗਰਵਾਲ, ਡਾ: ਕੰਵਲ ਪ੍ਰੀਤ ਸਿੰਘ ਸੰਧੂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਭਾਜਪਾ ਆਗੂ ਤੇ ਵਰਕਰ ਹਾਜ਼ਰ ਸਨ।