ਆਈ.ਟੀ.ਆਈ ਬੱਸੀ ਪਠਾਣਾ ਵਿੱਖੇ ਸੀ ਐਸ ਆਰ ਪ੍ਰੋਜੈਕਟ ਦੇ ਅਧੀਨ ‘ਅਸੈਂਬਲੀ ਲਾਈਨ ਆਪਰੇਟਰ ਡੈਕਸਟਰਿਟੀ ਲੈਬ’ ਦਾ ਉਦਘਾਟਨ ਕੀਤਾ ਗਿਆ

ਸਰਹਿੰਦ, ਥਾਪਰ: ਸਰਕਾਰੀ ਆਈ.ਟੀ.ਆਈ ਬੱਸੀ ਪਠਾਣਾ ਵਿੱਖੇ ਅੱਜ ਮਹਿੰਦਰਾ ਸਵਰਾਜ ਨੇ ਸੈਂਟਮ ਫਾਊਂਡੇਸ਼ਨ ਦੇ ਸਹਿਯੋਗ ਨਾਲ ਸੀ ਐਸ ਆਰ ਪ੍ਰੋਜੈਕਟ ਦੇ ਅਧੀਨ ‘ਅਸੈਂਬਲੀ ਲਾਈਨ ਆਪਰੇਟਰ ਡੈਕਸਟਰਿਟੀ ਲੈਬ’ ਦਾ ਉਦਘਾਟਨ ਕੀਤਾ ਗਿਆ। ਇਸ ਵਿਸ਼ੇਸ਼ ਲੈਬ ਦੀ ਸ਼ੁਰੂਆਤ ਸ਼੍ਰੀ ਜਰਮਨਜੀਤ (ਡੀ ਜੀ ਐਮ ਐਡਮਿਨ ਸੀ ਐਸ ਆਰ, ਮਹਿੰਦਰਾ ਸਵਰਾਜ) ਅਤੇ ਆਈ ਐਮ ਸੀ ਚੇਅਰਮੈਨ ਸ਼੍ਰੀ ਯਗੇਸ਼ ਬਿੰਬਰਾਂ ਨੇ ਸਾਂਝੇ ਤੌਰ ‘ਤੇ ਕੀਤੀ। ਇਸ ਮੌਕੇ ਸਵਰਾਜ ਦੇ ਅਧਿਕਾਰੀ ਸ਼੍ਰੀ ਵਿਮਲ ਸ਼੍ਰੀਵਾਸਤ, ਸੰਸਥਾ ਦੇ ਪ੍ਰਿੰਸੀਪਲ ਸ਼੍ਰੀ ਜਤਿੰਦਰ ਕੁਮਾਰ ਸ਼ਰਮਾ,ਆਈ ਐੱਮ ਸੀ ਮੈਂਬਰ ਸ਼੍ਰੀ ਅਨਿਲ ਸੂਦ,ਸੈਂਟਮ ਫਾਉਂਡੇਸ਼ਨ ਦੇ ਪ੍ਰੋਜੈਕਟ ਕੋਆਰਡੀਨੇਟਰ ਸ਼੍ਰੀ ਗੋਵਿੰਦ ਸੇਠ, ਸ਼੍ਰੀ ਬਲਜੀਤ ਸਿੰਘ ਐਕਟਿੰਗ ਟ੍ਰੇਨਿੰਗ ਅਫਸਰ, ਸ਼੍ਰੀ ਦਿਨੇਸ਼ ਕੁਮਾਰ ਸੈਣੀ ਟ੍ਰੇਨਿੰਗ ਅਫਸਰ, ਸ਼੍ਰੀ ਗੁਰਮੁੱਖ ਸਿੰਘ ਟ੍ਰੇਨਿੰਗ ਅਫਸਰ, ਸ਼੍ਰੀ ਰਣਜੀਤ ਸਿੰਘ ਸਟੋਰ ਕੀਪਰ ਅਤੇ ਸ਼੍ਰੀ ਗੁਰਭੇਜ ਸਿੰਘ ਇੰਸ. ਹਾਜਰ ਸਨ। ਮਹਿਮਾਨਾਂ ਨੇ ਲੈਬ ਦੇ ਆਧੁਨਿਕ ਉਪਕਰਨਾਂ ਦਾ ਬਾਰੀਕੀ ਨਾਲ ਨਿਰੀਖਣ ਕੀਤਾ ਅਤੇ ਸਿਖਲਾਈ ਲੈ ਰਹੇ ਸਿਖਿਆਰਥੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੇ ਤਜ਼ਰਬੇ ਸਾਂਝੇ ਕੀਤੇ ਗਏ। ਪ੍ਰੋਗਰਾਮ ਦੌਰਾਨ ਸਿਖਿਆਰਥੀਆਂ ਨੂੰ ਉਨ੍ਹਾਂ ਦੀ ਵਧੀਆ ਕਾਰਗੁਜਾਰੀ ਲਈ ਸਰਟੀਫਿਕੇਟ ਵੀ ਵੰਡੇ ਗਏ।ਪ੍ਰਿੰਸੀਪਲ ਸ਼੍ਰੀ ਜਤਿੰਦਰ ਕੁਮਾਰ ਸ਼ਰਮਾ ਜੀ ਨੇ ਡੈਕਸਟੇਰਿਟੀ ਲੈਬ ਬਣਾਉਣ ਲਈ ਮਹਿੰਦਰਾ ਸਵਰਾਜ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਲੈਬ ਦੇ ਆਉਣ ਨਾਲ ਸੰਸਥਾ ਵਿੱਚ ਪ੍ਰੈਕਟੀਕਲ ਟ੍ਰੇਨਿੰਗ ਦਾ ਪੱਧਰ ਹੋਰ ਵੀ ਉਂਚਾ ਹੋਵੇਗਾਂ, ਜੋ ਬੱਚਿਆਂ ਨੂੰ ਆਤਮ-ਨਿਰਭਰ ਬਣਾਉਣ ਵਿੱਚ ਸਹਾਇਕ ਸਿੱਧ ਹੋਵੇਗਾ।

——————————
This news is auto published from an agency/source and may be published as received.

Leave a Reply

Your email address will not be published. Required fields are marked *