ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਫਤਹਿਗੜ੍ਹ ਸਾਹਿਬ
ਖੇਡ ਵਿਭਾਗ ਵੱਲੋਂ ਸਪੋਰਟਸ ਵਿੰਗਾਂ ਵਿੱਚ ਦਾਖਲੇ ਲਈ ਟ੍ਰਾਇਲ 4 ਤੋਂ 6 ਅਪ੍ਰੈਲ ਤੱਕ- ਜ਼ਿਲ੍ਹਾ ਖੇਡ ਅਫਸਰ
ਚੁਣੇ ਹੋਏ ਖਿਡਾਰੀਆਂ ਨੂੰ ਦਿੱਤੀ ਜਾਵੇਗੀ ਮੁਫਤ ਕੋਚਿੰਗ ਖੁਰਾਕ/ਰਿਫਰੈਸ਼ਮੈਂਟ
ਫਤਹਿਗੜ੍ਹ ਸਾਹਿਬ, 30 ਮਾਰਚ
ਜ਼ਿਲ੍ਹਾ ਖੇਡ ਅਫਸਰ ਸ਼੍ਰੀ ਮਨਦੀਪ ਕੌਸ਼ਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੇਡ ਵਿਭਾਗ ਪੰਜਾਬ ਵੱਲੋਂ ਸਾਲ 2026-27 ਦੇ ਸ਼ੈਸ਼ਨ ਦੇ ਦੌਰਾਨ ਸਪੋਟਸ ਵਿੰਗ (ਸਕੂਲਾਂ) ਵਿੱਚ ਖਿਡਾਰੀ/ਖਿਡਾਰਨਾਂ ਨੂੰ ਦਾਖਲ ਕਰਨ ਲਈ ਉਮਰ ਵਰਗ ਅੰਡਰ-14,17,19 ਸਾਲ ਦੇ ਐਥਲੈਟਿਕਸ, ਬਾਸਕਿਟਬਾਲ,ਫੁੱਟਬਾਲ, ਹੈਂਡਬਾਲ,ਹਾਕੀ, ਕੁਸ਼ਤੀ, ਵਾਲੀਬਾਲ, ਕਬੱਡੀ ਨੈਸ਼ਨਲ ਸਟਾਇਲ, ਫੈਨਸਿੰਗ, ਜਿਮਨਾਸਟਿਕਸ ਅਤੇ ਨੈੱਟਬਾਲ ਦੇ ਟ੍ਰਾਇਲ 04 ਅਪ੍ਰੈਲ ਤੋਂ 06 ਅਪ੍ਰੈਲ ਤੱਕ ਕਰਵਾਏ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਟ੍ਰਾਇਲਾਂ ਲਈ ਖਿਡਾਰੀਆਂ ਦਾ ਜਨਮ ਅੰਡਰ-14 ਲਈ 01.01.2013, ਅੰਡਰ-17 ਲਈ 01.01.2010 ਅਤੇ ਅੰਡਰ-19 ਲਈ 01.01.2008 ਜਾਂ ਇਸ ਤੋਂ ਬਾਅਦ ਦਾ ਹੋਣਾ ਚਾਹੀਦਾ ਹੈ। ਖਿਡਾਰੀ ਫਿਜ਼ੀਕਲੀ ਅਤੇ ਮੈਡੀਕਲੀ ਫਿੱਟ ਹੋਵੇ, ਟਰਾਇਲ ਦੇਣ ਵਾਲੇ ਖਿਡਾਰੀਆਂ ਕੋਲ ਜਨਮ ਮਿਤੀ ਸਰਟੀਫਿਕੇਟ, ਆਧਾਰ ਕਾਰਡ ਅਤੇ 2 ਤਾਜ਼ਾ ਪਾਸਪੋਰਟ ਸਾਈਜ਼ ਫੋਟੋਆਂ ਅਤੇ ਖੇਡ ਪ੍ਰਾਪਤੀਆਂ ਦੇ ਅਸਲ ਸਰਟੀਫਿਕੇਟਾਂ ਅਤੇ ਉਨ੍ਹਾਂ ਦੀਆਂ ਕਾਪੀਆਂ ਦਾ ਹੋਣਾ ਲਾਜ਼ਮੀ ਹੈ।
ਉਨ੍ਹਾਂ ਕਿਹਾ ਕਿ ਖਿਡਾਰੀ ਵੱਲੋਂ ਜ਼ਿਲ੍ਹਾ ਪੱਧਰ ਕੰਪੀਟੀਸ਼ਨਾਂ ਵਿੱਚ ਪਹਿਲੀਆਂ ਤਿੰਨ ਪੁਜੀਸ਼ਨਾਂ ਵਿੱਚੋਂ ਕੋਈ ਇੱਕ ਪੁਜੀਸ਼ਨ ਪ੍ਰਾਪਤ ਕੀਤੀ ਹੋਵੇ ਜਾਂ ਉਸ ਵੱਲੋਂ ਸਟੇਟ ਪੱਧਰ ਕੰਪੀਟੀਸ਼ਨ ਵਿੱਚ ਹਿੱਸਾ ਲਿਆ ਹੋਵੇ। ਇਸ ਤੋਂ ਇਲਾਵਾ ਟਰਾਇਲ ਦੇ ਆਧਾਰ ਤੇ ਨਵੇਂ ਖਿਡਾਰੀ ਵੀ ਵਿਚਾਰੇ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਐਥਲੈਟਿਕਸ ਲਈ ਟ੍ਰਾਇਲ ਐਥਲੈਟਿਕਸ ਕੋਚਿੰਗ ਸੈਂਟਰ ਖਮਾਣੋਂ, ਬਾਸਕਿਟਬਾਲ, ਫੁੱਟਬਾਲ, ਕੁਸਤੀ, ਕਬੱਡੀ ਅਤੇ ਨੈਟਬਾਲ ਲਈ ਟ੍ਰਾਇਲ ਬਾਬਾ ਬੰਦਾ ਸਿੰਘ ਬਹਾਦਰ ਇੰਜੀ. ਕਾਲਜ ਫਤਿਹਗੜ੍ਹ ਸਾਹਿਬ, ਹਾਕੀ ਅਤੇ ਵਾਲੀਬਾਲ ਲਈ ਟ੍ਰਾਇਲ ਸਕੂਲ ਆਫ ਐਮੀਨੈਂਸ ਅਮਲੋਹ, ਹੈਂਡਬਾਲ ਲਈ ਟ੍ਰਾਇਲ ਹੈਂਡਬਾਲ ਕੋਚਿੰਗ ਸੈਂਟਰ ਸ.ਸੀਨੀ.ਸੈਕੰਡਰੀ ਸਮਾਰਟ ਸਕੂਲ, ਪੰਜੋਲੀ ਕਲਾਂ , ਜਿਮਨਾਸਟਿਸ ਲਈ ਇੰਡੋਰ ਜ਼ਿਮਨੇਜ਼ੀਅਮ ਹਾਲ, ਬਾਬਾ ਬੰਦਾ ਸਿੰਘ ਬਹਾਦੁਰ ਇੰਜੀ. ਕਾਲਜ ਫਤਿਹਗੜ੍ਹ ਸਾਹਿਬ ਅਤੇ ਫੈਂਨਸਿੰਗ ਲਈ ਟ੍ਰਾਇਲ ਸਰਕਾਰੀ ਸੀਨੀ .ਸੈਕੰ. ਸਕੂਲ ਸਿੱਧੂਪੁਰ ਕਲਾਂ ਅਤੇ ਸਕੂਲ ਆਫ ਐਂਮੀਨੈਂਸ, ਖਮਾਣੋਂ ਕਲਾਂ ਵਿਖੇ ਹੋਣਗੇ।
ਉਨ੍ਹਾਂ ਦੱਸਿਆ ਕਿ ਖਿਡਾਰੀ ਸਬੰਧਿਤ ਟਰਾਇਲ ਸਥਾਨ ਉੱਤੇ ਸਵੇਰੇ 8 ਵਜੇ ਪੁਹੰਚਣਗੇ ਅਤੇ ਰਜਿਸਟਰੇਸ਼ਨ ਲਈ ਸਬੰਧਿਤ ਕੋਚ ਨੂੰ ਰਿਪੋਰਟ ਕਰਨਗੇ। ਚੁਣੇ ਹੋਏ ਖਿਡਾਰੀਆਂ ਨੂੰ 125 ਰੁਪਏ ਪ੍ਰਤੀ ਦਿਨ, ਪ੍ਰਤੀ ਖਿਡਾਰੀ ਦੀ ਦਰ ਨਾਲ ਖੁਰਾਕ/ਰਿਫਰੈਸ਼ਮੈਂਟ ਸਮੇਤ ਮੁਫਤ ਕੋਚਿੰਗ ਮੁਹੱਈਆ ਕਰਵਾਈ ਜਾਵੇਗੀ। ਟਰਾਇਲਾਂ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ/ਖਿਡਾਰਨਾਂ ਨੂੰ ਵਿਭਾਗ ਵੱਲੋਂ ਕੋਈ ਟੀ.ਏ/ਡੀ.ਏ ਨਹੀਂ ਦਿੱਤਾ ਜਾਵੇਗਾ।
——————————
This news is auto published from an agency/source and may be published as received.
