
—‐–ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਵਿਸ਼ੇਸ਼ ਤੌਰ ' ਤੇ ਕੀਤੀ ਸ਼ਿਰਕਤ:
ਫਤਿਹਗੜ੍ਹ ਸਾਹਿਬ, ਰੂਪ ਨਰੇਸ਼:
ਇਤਿਹਾਸਕ ਸ਼ਹਿਰ ਸਰਹਿੰਦ ਦੇ ਹਿਮਾਯੂਪੁਰ ਇਲਾਕੇ ਵਿੱਚ ਸਥਿਤ ਇਸਤਰੀ ਸਭਾ ਸ਼ਿਵ ਮੰਦਿਰ ਵੱਲੋਂ ਰੰਗਾਂ ਦਾ ਤਿਉਹਾਰ 'ਹੋਲੀ' ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਕਰਵਾਏ ਗਏ ਵਿਸ਼ੇਸ਼ ਸਮਾਗਮ ਵਿੱਚ ਇਲਾਕੇ ਦੀਆਂ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਅਤੇ ਰੰਗਾਂ ਦੇ ਇਸ ਤਿਉਹਾਰ ਦਾ ਅਨੰਦ ਮਾਣਿਆ।
ਸਮਾਗਮ ਵਿੱਚ ਵਿਸ਼ੇਸ਼ ਤੌਰ 'ਤੇ ਨੰਗਲੀ ਵਾਲੇ ਸੰਤ ਅਰਾਧਨਾ ਨੰਦ ਤੇ ਸੰਤ ਸਾਧਨਾ ਨੰਦ ਪਹੁੰਚੇ, ਜਿਨ੍ਹਾਂ ਨੇ ਸੰਗਤਾਂ ਨੂੰ ਅਸ਼ੀਰਵਾਦ ਦਿੱਤਾ। ਉਨ੍ਹਾਂ ਦੇ ਨਾਲ ਹੀ ਹਲਕੇ ਦੇ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਸ਼ਿਰਕਤ ਕੀਤੀ ਅਤੇ ਮੰਦਰ ਕਮੇਟੀ ਵੱਲੋਂ ਕੀਤੇ ਗਏ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਮੰਦਰ ਕੰਪਲੈਕਸ ਵਿੱਚ ਭਗਵਾਨ ਦੀਆਂ ਸੁੰਦਰ ਅਤੇ ਮਨਮੋਹਕ ਝਾਕੀਆਂ ਪੇਸ਼ ਕੀਤੀਆਂ ਗਈਆਂ, ਜੋ ਖਿੱਚ ਦਾ ਕੇਂਦਰ ਰਹੀਆਂ। ਰੀਤੀ-ਰਿਵਾਜਾਂ ਅਨੁਸਾਰ 'ਹੋਲੀ ਦਹਿਨ' ਦੀ ਰਸਮ ਵੀ ਅਦਾ ਕੀਤੀ ਗਈ, ਜੋ ਕਿ ਬੁਰਾਈ 'ਤੇ ਸੱਚਾਈ ਦੀ ਜਿੱਤ ਦਾ ਪ੍ਰਤੀਕ ਹੈ। ਇਸਤਰੀ ਸਭਾ ਦੀਆਂ ਮੈਂਬਰਾਂ ਵੱਲੋਂ ਭਜਨ ਗਾਇਨ ਕੀਤੇ ਗਏ ਅਤੇ ਫੁੱਲਾਂ ਤੇ ਗੁਲਾਲ ਨਾਲ ਹੋਲੀ ਖੇਡੀ ਗਈ। ਆਗੂਆਂ ਦੇ ਵਿਚਾਰ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਹੋਲੀ ਦਾ ਤਿਉਹਾਰ ਸਾਡੇ ਦੇਸ਼ ਦੀ ਅਮੀਰ ਵਿਰਾਸਤ ਅਤੇ ਆਪਸੀ ਪਿਆਰ ਦਾ ਪ੍ਰਤੀਕ ਹੈ। ਜਿਸ ਤਰ੍ਹਾਂ ਅੱਜ ਦੇਸ਼ ਭਰ ਵਿੱਚ ਇਹ ਤਿਉਹਾਰ ਮਨਾਇਆ ਜਾ ਰਿਹਾ ਹੈ, ਉਸੇ ਤਰ੍ਹਾਂ ਸ਼ਿਵ ਮੰਦਿਰ ਹਿਮਾਯੂਪੁਰ ਵਿਖੇ ਵੀ ਸਾਂਝੀਵਾਲਤਾ ਦੇ ਰੰਗ ਦੇਖਣ ਨੂੰ ਮਿਲੇ ਹਨ। ਸਾਨੂੰ ਸਾਰੇ ਤਿਉਹਾਰ ਜਾਤ-ਪਾਤ ਅਤੇ ਭੇਦਭਾਵ ਤੋਂ ਉੱਪਰ ਉੱਠ ਕੇ ਮਿਲ-ਜੁਲ ਕੇ ਮਨਾਉਣੇ ਚਾਹੀਦੇ ਹਨ ਤਾਂ ਜੋ ਸਮਾਜ ਵਿੱਚ ਭਾਈਚਾਰਕ ਸਾਂਝ ਬਣੀ ਰਹੇ। ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਮੰਦਰ ਦੇ ਪ੍ਰਧਾਨ ਗੁਲਸ਼ਨ ਰਾਏ ਬੋਬੀ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਹੋਲਿਕਾ ਦਹਨ ਕੀਤਾ ਗਿਆ, ਉਸ ਤੋਂ ਬਾਅਦ ਭਜਨ ਸੰਧਿਆ ਦਾ ਆਰੰਭ ਆਏ ਹੋਏ ਮੁੱਖ ਮਹਿਮਾਨਾਂ ਦੇ ਨਾਲ ਵਾਰਡ ਕੌਂਸਲਰ ਪ੍ਰਵੀਣ ਕੁਮਾਰੀ ਅਤੇ ਸੰਸਥਾ ਦੇ ਜਨਰਲ ਸਕੱਤਰ ਅਰੁਣ ਸ਼੍ਰੀ ਅਤੇ ਵਾਈਸ ਪ੍ਰਧਾਨ ਹਿਮਾਂਸ਼ੂ ਪਾਠਕ ਵੱਲੋਂ ਕੀਤਾ ਗਿਆ। ਪ੍ਰੋਗਰਾਮ ਦੇ ਵਿਸ਼ਰਾਮ ਉਪਰੰਤ ਮੰਦਰ ਮੈਨੇਜਮੈਂਟ ਵੱਲੋਂ ਭੰਡਾਰੇ ਦਾ ਵੀ ਆਯੋਜਨ ਕੀਤਾ ਗਿਆ।
ਇਸ ਵਿਸ਼ੇਸ਼ ਮੌਕੇ ‘ਤੇ ਆਰਤੀ ਪਾਠਕ, ਸ਼ਾਰਦਾ ਪਾਠਕ, ਸੁਸ਼ਮਾ ਬੇਦੀ, ਸੁਮਨ ਪਾਠਕ, ਸੋਨੀਆ ਪਾਠਕ, ਗੀਤੂ ਢੀਂਗਰਾ, ਰੇਖਾ ਰਾਣੀ, ਸੀਤਾ ਰਾਣੀ, ਉਸ਼ਾ ਰਾਣੀ, ਬੇਅੰਤ ਵਰਮਾ, ਸੁਰੇਂਦਰ ਧੀਮਾਨ, ਵਿਕੀ ਸੌਰੀ, ਸੰਦੀਪ ਕੁਮਾਰ, ਗੁਰਵਿੰਦਰ ਸਿੰਘ, ਪ੍ਰਤਿਭਾ ਬੰਸਲ, ਓ.ਬੀ.ਸੀ ਸੈੱਲ ਦੇ ਬਲਾਕ ਪ੍ਰਧਾਨ ਸੁਰਿੰਦਰ ਸਿੰਘ ਧੀਮਾਨ, ਸੁਚੇਤ ਸੇਖੜੀ ਅਤੇ ਮੰਦਰ ਕਮੇਟੀ ਅਤੇ ਇਸਤਰੀ ਸਭਾ ਦੇ ਹੋਰ ਵੀ ਅਹੁਦੇਦਾਰ ਤੇ ਪਤਵੰਤੇ ਸੱਜਣ ਹਾਜ਼ਰ ਸਨ, ਜਿਨ੍ਹਾਂ ਨੇ ਆਈਆਂ ਹੋਈਆਂ ਸਖ਼ਸ਼ੀਅਤਾਂ ਦਾ ਸਨਮਾਨ ਵੀ ਕੀਤਾ।
——————————
This news is auto published from an agency/source and may be published as received.
