
ਸਾਡੇ ਬਜੁਰਗ ਸਾਡਾ ਮਾਣ ਮੁਹਿੰਮ ਤਹਿਤ ਬਜੁਰਗਾਂ ਦੀ ਸਿਹਤ ਸੰਭਾਲ
ਲਈ ਲਗਾਏ ਜਾ ਰਹੇ ਹਨ ਵਿਸੇਸ਼ ਕੈਂਪ- ਲਖਬੀਰ ਰਾਏ
ਫ਼ਤਹਿਗੜ੍ਹ ਸਾਹਿਬ, 27 ਫਰਵਰੀ
ਬਜ਼ੁਰਗਾਂ ਦੀ ਭਲਾਈ ਲਈ ਸਾਡੇ ਬਜ਼ੁਰਗ ਸਾਡਾ ਮਾਣ ਮੁਹਿੰਮ ਤਹਿਤ ਵਿਸ਼ਕਰਮਾ ਮੰਦਿਰ ਹਾਲ,ਪ੍ਰੋਫੈਸਰ ਕਲੌਨੀ, ਸਰਹਿੰਦ ਵਿਖੇ ਵਿਸ਼ੇਸ਼ ਕੈਂਪ ਲਗਾਇਆ ਗਿਆ। ਕੈਂਪ ਵਿਚ ਮੁੱਖ ਮਹਿਮਾਨ ਵਜੋਂ ਹਲਕਾ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।
ਵਿਧਾਇਕ ਲਖਵੀਰ ਸਿੰਘ ਰਾਏ ਨੇ ਕੈਂਪ ਵਿੱਚ ਸੰਬੋਧਨ ਕਰਦਿਆਂ ਕਿਹਾ ਕਿ ਬਜੁਰਗ ਸਾਡੇ ਸਮਾਜ ਦੀ ਸ਼ਾਨ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਜੁਰਗਾਂ ਨੂੰ ਵਿੱਤੀ ਸਹਾਇਤਾ ਦੇ ਤੌਰ ਤੇ ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ ਦਿੱਤੀ ਜਾ ਰਹੀ ਹੈ, ਇਸੇ ਲੜੀ ਤਹਿਤ ਬਜੁਰਗਾਂ ਦੀ ਸਿਹਤ ਸੰਭਾਲ ਲਈ ਸਾਡੇ ਬਜੁਰਗ ਸਾਡਾ ਮਾਣ ਮੁਹਿੰਮ ਤਹਿਤ ਵਿਸੇਸ਼ ਕੈਂਪ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਸਰਕਾਰੀ ਦਫਤਰਾਂ ਕੰਮ ਕਰਾਉਣ ਲਈ ਆਉਣ ਵਾਲੇ ਸੀਨੀਅਰ ਸਿਟੀਜਨਾਂ ਨੂੰ ਪਹਿਲ ਦਿੱਤੀ ਜਾਂਦੀ ਹੈ।
ਇਸ ਕੈਂਪ ਦੌਰਾਨ ਮਾਲਵਾ ਆਰਟਸ ਐਂਡ ਕਲਚਰ ਸੋਸਾਇਟੀ, ਮੋਹਾਲੀ ਵੱਲੋਂ ਮਲਵਈ ਗਿੱਧਾ, ਸੀਨੀਅਰ ਸਿਟੀਜਨਾਂ (ਮਹਿਲਾਵਾਂ) ਵੱਲੋਂ ਗਿੱਧਾ, ਸੀ.ਐਮ.ਯੋਗਸ਼ਾਲਾ ਦੇ ਟ੍ਰੇਨਰਾਂ ਵੱਲੋਂ ਭੰਗੜਾ, ਸਕੂਲੀ ਬੱਚਿਆਂ ਭੰਗੜਾ ਅਤੇ ਡਰਾਇੰਗ ਮੁਕਾਬਲੇ ਆਦਿ ਵੱਖ-ਵੱਖ ਤਰ੍ਹਾਂ ਦੀਆਂ ਪੇਸ਼ਕਾਰੀਆਂ ਪੇਸ਼ ਕੀਤੀਆਂ ਗਈਆਂ।

ਇਸ ਮੌਕੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਜਸਬੀਰ ਕੌਰ ਨੇ ਦੱਸਿਆ ਕਿ ਸਾਡੇ ਬਜ਼ੁਰਗ ਸਾਡਾ ਮਾਣ ਮੁਹਿੰਮ ਤਹਿਤ ਵਿਸ਼ੇਸ ਮੈਡੀਕਲ ਕੈਂਪ ਲਗਾਏ ਜਾ ਰਹੇ ਹਨ। ਜਿਸ ਤਹਿਤ ਪਹਿਲਾਂ ਮੈਡੀਕਲ ਕੈਂਪ ਸੀ.ਐਚ.ਸੀ. ਚਨਾਰਥਲ ਕਲ੍ਹਾਂ ਵਿਖੇ ਮਿਤੀ 02 ਮਾਰਚ ਨੂੰ, ਦੂਜਾ ਕੈਂਪ 03 ਮਾਰਚ ਨੂੰ ਐਸ.ਡੀ.ਐਚ, ਮੰਡੀ ਗੋਬਿੰਦਗੜ੍ਹ ਵਿਖੇ ਤੀਜਾ ਮੈਡੀਕਲ ਕੈਂਪ ਸੀ.ਐਚ.ਸੀ ਅਮਲੋਹ ਵਿਖੇ ਮਿਤੀ 05 ਮਾਰਚ ਨੂੰ, ਚੌਥਾ ਮੈਡੀਕਲ ਕੈਂਪ ਸੀ.ਐਚ.ਸੀ. ਬਸੀ ਪਠਾਣਾ ਵਿਖੇ 06 ਮਾਰਚ ਨੂੰ, ਪੰਜਵਾਂ ਮੈਡੀਕਲ ਕੈਂਪ ਸੀ.ਐਚ.ਸੀ ਖਮਾਣੋਂ ਵਿਖੇ 07 ਮਾਰਚ ਨੂੰ, ਛੇਵਾਂ ਮੈਡੀਕਲ ਕੈਂਪ ਸੀ.ਐਚ.ਸੀ. ਖੇੜਾ ਵਿਖੇ ਮਿਤੀ 09 ਮਾਰਚ ਨੂੰ ਅਤੇ ਆਖਰੀ ਮੈਡੀਕਲ ਕੈਂਪ 10 ਮਾਰਚ ਨੂੰ ਜਿਲ੍ਹਾ ਹਸਪਤਾਲ ਫਤਹਿਗੜ੍ਹ ਸਾਹਿਬ ਵਿਖੇ ਲੱਗੇਗਾ। ਓਹਨਾ ਬਜ਼ੁਰਗ ਨਾਗਰਿਕਾਂ ਨੂੰ ਅਪੀਲ ਕੀਤੀ ਇਹਨਾਂ ਕੈਂਪਾ ਦਾ ਵੱਧ ਤੋਂ ਵੱਧ ਲਾਹਾ ਲਿਆ ਜਾਵੇ।
——————————
This news is auto published from an agency/source and may be published as received.
