ਸਾਡੇ ਬਜ਼ੁਰਗ ਸਾਡਾ ਮਾਣ ਮੁਹਿੰਮ ਤਹਿਤ ਬਜ਼ੁਰਗਾਂ ਲਈ ਆਮ ਖਾਸ ਬਾਗ ਵਿਖੇ ਇਕ ਰੋਜ਼ਾ ਯੋਗਾ ਸ਼ੈਸਨ ਕਰਵਾਇਆ

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਫਤਹਿਗੜ੍ਹ ਸਾਹਿਬ

ਸਾਡੇ ਬਜ਼ੁਰਗ ਸਾਡਾ ਮਾਣ ਮੁਹਿੰਮ ਤਹਿਤ ਬਜ਼ੁਰਗਾਂ ਲਈ ਆਮ ਖਾਸ ਬਾਗ ਵਿਖੇ ਇਕ ਰੋਜ਼ਾ ਯੋਗਾ ਸ਼ੈਸਨ ਕਰਵਾਇਆ ਬਜ਼ੁਰਗਾਂ ਨੂੰ ਮੁਫ਼ਤ ਯੋਗ ਮੈਟ ਵੰਡੇ ਅਤੇ ਰਿਫਰੈਂਸ਼ਮੈਂਟ ਮੁਹੱਈਆ ਕਰਵਾਈ

ਫ਼ਤਹਿਗੜ੍ਹ ਸਾਹਿਬ, 25 ਫਰਵਰੀ:

ਪੰਜਾਬ ਸਰਕਾਰ ਵੱਲੋਂ ਬਜ਼ੁਰਗਾਂ ਦੀ ਭਲਾਈ ਲਈ ਸਟੇਟ ਐਕਸ਼ਨ ਪਲਾਨ 2025-26 ਅਧੀਨ ਸਾਡੇ ਬਜ਼ੁਰਗ ਸਾਡਾ ਮਾਣ ਮੁਹਿੰਮ ਤਹਿਤ ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਦੇ ਦਿਸ਼ਾ ਨਿਰਦੇਸ਼ਾਂ ਹੇਠ ਆਮ ਖਾਸ ਬਾਗ ਸਰਹਿੰਦ ਫਤਿਹਗੜ੍ਹ ਸਾਹਿਬ ਵਿਖੇ ਇੱਕ ਰੋਜ਼ਾ ਯੋਗਾ ਸੈਸ਼ਨ ਸੀ.ਐਮ ਦੀ ਯੋਗਸ਼ਾਲਾ ਦੇ ਸਹਿਯੋਗ ਨਾਲ ਕਰਵਾਇਆ ਗਿਆ।

ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸ੍ਰੀਮਤੀ ਜਸਵੀਰ ਕੌਰ ਨੇ ਦੱਸਿਆ ਕਿ ਯੋਗ ਸੈਸ਼ਨ ਮੌਕੇ ਬਜ਼ੁਰਗਾਂ ਵੱਲੋਂ ਭਾਗ ਲੈਂਦਿਆ ਕਈਂ ਯੋਗਾ ਗਤਿਵਿਧੀਆਂ ਕੀਤੀਆਂ ਗਈਆਂ। ਇਸ ਮੌਕੇ ਜਿਲ੍ਹੇ ਅੰਦਰ ਬਜ਼ੁਰਗਾਂ ਲਈ ਕਰਵਾਏ ਜਾ ਰਹੇ ਵੱਖ-ਵੱਖ ਭਲਾਈ ਪ੍ਰੋਗਰਾਮਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ।

ਜਿਲ੍ਹਾ ਕੋਅਡੀਨੇਟਰ ਸੀ.ਐਮ. ਦੀ ਯੋਗਸ਼ਾਲਾ ਸ਼੍ਰੀਮਤੀ ਰਮਨਜੀਤ ਕੌਰ ਵੱਲੋਂ ਬਜ਼ੁਰਗਾਂ ਲਈ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਵੱਖ-ਵੱਖ ਯੋਗ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੰਦੇ ਹੋਏ ਵੱਧ ਤੋਂ ਵੱਧ ਲਾਭ ਲੈਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਸਰਹਿੰਦ ਇਲਾਕੇ ਦੇ ਕਈ ਸੀਨੀਅਰ ਸਿਟੀਜ਼ਨਾਂ ਨੇ ਵੀ ਆਪਣੇ ਵਿਚਾਰ ਯੋਗਾ ਸੈਸ਼ਨ ਉੱਪਰ ਪੁੱਜੇ ਸੱਜਣਾਂ ਨਾਲ ਸਾਂਝੇ ਕੀਤੇ। ਇਹ ਉਪਰਾਲਾ ਬਜ਼ੁਰਗਾਂ ਦੀ ਸਿਹਤ ਅਤੇ ਸੁਖ-ਸਮ੍ਰਿੱਧੀ ਲਈ ਇੱਕ ਸਰਾਹਣਯੋਗ ਕਦਮ ਹੈ।

ਇਸ ਮੌਕੇ ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਸ਼੍ਰੀਮਤੀ ਜਸਵੀਰ ਕੌਰ ਵੱਲੋਂ ਅਤੇ ਸੀ.ਐਮ. ਦੀ ਯੋਗਸ਼ਾਲਾ ਦੀ ਜ਼ਿਲ੍ਹਾ ਕੋਆਰਡੀਨੇਟਰ ਰਮਨਜੀਤ ਕੌਰ ਦੀ ਅਗਵਾਈ ਹੇਠ ਬਜ਼ੁਰਗ ਮੈਂਬਰਾਂ ਨੂੰ ਮੁਫ਼ਤ ਯੋਗ ਮੈਟ ਵੀ ਵੰਡੇ ਗਏ ਅਤੇ ਇਸ ਤੋਂ ਇਲਾਵਾ ਰਿਫਰੈਂਸ਼ਮੈਂਟ ਵੀ ਦਿੱਤੀ ਗਈ।

1 ਤੋਂ 3

ਸਾਡੇ ਬਜ਼ੁਰਗ ਸਾਡਾ ਮਾਣ ਮੁਹਿੰਮ ਤਹਿਤ ਆਮ ਖਾਸ ਬਾਗ ਵਿਖੇ ਲਗਾਏ ਇਕ ਰੋਜ਼ਾ ਯੋਗ ਸੈਸ਼ਨ ਦੀਆਂ ਤਸਵੀਰਾਂ।

——————————
This news is auto published from an agency/source and may be published as received.

Leave a Reply

Your email address will not be published. Required fields are marked *