ਸ਼ਹਿਰ ਵਾਸੀਆਂ ਨੇ ਰੇਲਵੇ ਫਾਟਕ ਤੋਂ ਮਾਤਾ ਰਾਣੀ ਮੰਦਿਰ ਨੂੰ ਜਾਂਦੀ ਸੜਕ’ ਤੇ ਟਾਈਲਾਂ ਲਗਵਾਉਣ ਦੀ ਕੀਤੀ ਮੰਗ

ਸਰਹਿੰਦ, ਥਾਪਰ:

ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਦੇ ਪ੍ਰਧਾਨ ਜਸਮੇਰ ਸਿੰਘ, ਮਾਤਾ ਸ਼ੀਤਲਾ ਦੇਵੀ ਕਮੇਟੀ, ਸੰਜੂ ਨੰਬਰਦਾਰ ਅਤੇ ਨਿਰਮਲ ਸਿੰਘ ਨਿੰਮਾ ਨੇ ਨਗਰ ਕੌਂਸਲ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਬ੍ਰਾਹਮਣ ਮਾਜਰਾ ਰੇਲਵੇ ਫਾਟਕ ਤੋਂ ਮਾਤਾ ਰਾਣੀ ਮੰਦਿਰ ਨੂੰ ਜਾਂਦੀ ਸੜਕ' ਤੇ ਟਾਈਲਾਂ ਲਗਵਾਈਆਂ ਜਾਣ। ਇਹ ਸੜਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਅਤੇ ਨਵੇਂ ਓਵਰਬ੍ਰਿਜ ਨੂੰ ਆਪਸ ਵਿੱਚ ਮਿਲਾਉਂਦੀ ਹੈ। ਇਸ ਸੰਬੰਧੀ ਪ੍ਰਸ਼ਾਸਨ ਨੂੰ ਪਹਿਲਾਂ ਵੀ ਮੰਗ ਕੀਤੀ ਜਾ ਚੁੱਕੀ ਹੈ ਪ੍ਰੰਤੂ ਇਸ ਸਬੰਧੀ ਕਾਰਵਾਈ ਨਾ ਹੋਣ ਕਾਰਨ ਲੋਕਾਂ ਵਿੱਚ ਰੋਸ ਹੈ। ਇਸ ਸੜਕ ਤੇ ਟਾਇਲਾਂ ਦੇ ਨਾਲ਼ ਨਾਲ਼ ਸਫਾਈ ਦਾ ਵੀ ਉਚਿਤ ਪ੍ਰਬੰਧ ਕਰਨ ਲਈ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਜਾ ਚੁੱਕਾ ਹੈ। ਉਹਨਾਂ ਕਿਹਾ ਕਿ ਮਾਰਚ ਮਹੀਨੇ ਵਿੱਚ ਮਾਤਾ ਸ਼ੀਤਲਾ ਦਾ ਸਾਲਾਨਾ ਮੇਲਾ ਲੱਗਦਾ ਹੈ ਜਿਸ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂ ਆਉੁਂਦੇ ਹਨ। ਇਸ ਮੌਕੇ ਬਾਵਾ ਸਿੰਘ, ਦਿਲਜੀਤ ਸਿਆਨ, ਧਨੀ ਰਾਮ, ਮੇਜਰ ਸਿੰਘ ਆਦਿ ਹਾਜਰ ਸਨ।

——————————
This news is auto published from an agency/source and may be published as received.

Leave a Reply

Your email address will not be published. Required fields are marked *