ਸੀ ਪਾਇਟ ਕੈਂਪ ਸ਼ਹੀਦਗੜ੍ਹ ਵਿਖੇ;ਅਗਨੀਵੀਰ ਜਨਰਲ ਡਿਊਟੀ ,ਟਰੇਡਮੈਨ ਤੇ ਕਲਰਕ ਦੀ ਭਰਤੀ ਲਈ ਲਿਖਤੀ ਤੇ ਫਿਜੀਕਲ ਤਿਆਰੀ ਲਈ ਕਲਾਸਾਂ ਸ਼ੁਰੂ

ਸੀ ਪਾਇਟ ਕੈਂਪ ਸ਼ਹੀਦਗੜ੍ਹ ਵਿਖੇ;ਅਗਨੀਵੀਰ ਜਨਰਲ ਡਿਊਟੀ ,ਟਰੇਡਮੈਨ ਤੇ ਕਲਰਕ ਦੀ ਭਰਤੀ ਲਈ ਲਿਖਤੀ ਤੇ ਫਿਜੀਕਲ ਤਿਆਰੀ ਲਈ ਕਲਾਸਾਂ ਸ਼ੁਰੂ

ਫ਼ਤਹਿਗੜ੍ਹ ਸਾਹਿਬ, 06 ਫਰਵਰੀ:-

ਪੰਜਾਬ ਦੇ ਯੁਵਕਾਂ ਦਾ ਸਿਖਲਾਈ ਤੇ ਰੋਜ਼ਗਾਰ ਕੇਂਦਰ (ਸੀ-ਪਾਈਟ) ਕੈਂਪ ਸ਼ਹੀਦਗੜ੍ਹ, ਬਸੀ ਪਠਾਣਾ ਦੇ ਟਰੇਨਿੰਗ ਅਫਸਰ ਕੈਪਟਨ ਇੰਦਰਜੀਤ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਲ 2026-27 ਦੌਰਾਨ ਆਰਮੀ ਅਗਨੀਵੀਰ ਜੀ.ਡੀ. ,ਟਰੇਡਮੈਨ ਅਤੇ ਕਲਰਕ ਦੀ ਭਰਤੀ ਸਬੰਧੀ ਨੋਟੀਫਿਕੇਸ਼ਨ ਜਾਰੀ ਹੋ ਚੁੱਕਾ ਹੈ। ਚਾਹਵਾਨ ਨੌਜਵਾਨਾਂ ਨੂੰ ਇਸ ਸਬੰਧੀ ਲਿਖਤੀ ਪੇਪਰ ਤੇ ਫਿਜੀਕਲ ਟੈਸਟ ਦੀ ਤਿਆਰੀ ਦਾ ਬੈਚ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਚਾਹਵਾਨ ਯੁਵਕ ਤੇ ਯੁਵਤੀਆਂ ਆਪਣੇ ਸਰਟੀਫਿਕੇਟਾਂ ਦੀ ਫੋਟੋ ਕਾਪੀਆਂ ਅਤੇ ਦੋ ਪਾਸਪੋਰਟ ਸਾਇਜ ਫੋਟੋਆਂ ਨਾਲ ਲੈ ਕੇ ਤੁਰੰਤ ਸੀ ਪਾਈਟ ਕੈਂਪ ਸ਼ਹੀਦਗੜ੍ਹ ਵਿਖੇ ਰਿਪੋਰਟ ਕਰਨ।

ਕੈਪਟਨ ਇੰਦਰਜੀਤ ਕੁਮਾਰ ਨੇ ਦੱਸਿਆ ਕਿ ਇਸ ਟਰੇਨਿੰਗ ਦੌਰਾਨ ਸਿਖਿਆਰਥੀਆਂ ਨੂੰ ਪੰਜਾਬ ਸਰਕਾਰ ਵੱਲੋਂ ਖਾਣਾ ਤੇ ਰਿਹਾਇਸ਼ ਮੁਫਤ ਦਿੱਤੀ ਜਾਵੇਗੀ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਜਸਵੰਤ ਸਿੰਘ ਪੀ.ਟੀ.ਆਈ. ਦੇ ਮੋਬਾਇਲ ਨੰਬਰ 78885-86296 ਅਤੇ ਮਾਸਟਰ ਪ੍ਰਿਅੰਕਾ ਦੇ ਮੋਬਾਇਲ ਨੰਬਰ -98776-78994 ਤੇ ਸੰਪਰਕ ਕੀਤਾ ਜਾ ਸਕਦਾ ਹੈ।

——————————
This news is auto published from an agency/source and may be published as received.

Leave a Reply

Your email address will not be published. Required fields are marked *