ਸੀ-ਪਾਇਟ ਕੇਂਦਰ ਵਿਖੇ ਅਗਨੀਵੀਰ, ਪੰਜਾਬ ਪੁਲਿਸ ਸਿਪਾਹੀ ਤੇ ਬੀ.ਐਸ.ਐਫ. ਦੀ ਫਿਜੀਕਲ ਤੇ ਲਿਖਤੀ ਪ੍ਰੀਖਿਆ ਦੀ ਤਿਆਰੀ ਲਈ ਕਲਾਸਾਂ ਸ਼ੁਰੂ

ਸੀ-ਪਾਇਟ ਕੇਂਦਰ ਵਿਖੇ ਅਗਨੀਵੀਰ, ਪੰਜਾਬ ਪੁਲਿਸ ਸਿਪਾਹੀ ਤੇ ਬੀ.ਐਸ.ਐਫ. ਦੀ ਫਿਜੀਕਲ ਤੇ ਲਿਖਤੀ ਪ੍ਰੀਖਿਆ ਦੀ ਤਿਆਰੀ ਲਈ ਕਲਾਸਾਂ ਸ਼ੁਰੂ

ਫ਼ਤਹਿਗੜ੍ਹ ਸਾਹਿਬ, 06 ਫਰਵਰੀ:-

ਪੰਜਾਬ ਦੇ ਯੁਵਕਾਂ ਦਾ ਸਿਖਲਾਈ ਤੇ ਰੋਜ਼ਗਾਰ ਕੇਂਦਰ (ਸੀ-ਪਾਇਟ) ਕੈਂਪ ਸ਼ਹੀਦਗੜ੍ਹ ਦੇ ਟਰੇਨਿੰਗ ਅਫਸਰ ਕੈਪਟਨ ਨਰੇਂਦਰ ਕੁਮਾਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੀ-ਪਾਇਟ ਕੈਂਪ ਸ਼ਹੀਦਗੜ੍ਹ ਵਿਖੇ ਅਗਨੀਵੀਰ (ਏ.ਆਰ.ਓ. ਲੁਧਿਆਣਾ), ਪੰਜਾਬ ਪੁਲਿਸ ਸਿਪਾਹੀ (ਲੜਕੇ ਤੇ ਲੜਕੀਆਂ) ਅਤੇ ਬੀ.ਐਸ.ਐਫ. ਦੀ ਫਿਜੀਕਲ ਅਤੇ ਲਿਖਤੀ ਪੇਪਰ ਦੀ ਤਿਆਰੀ ਲਈ ਕਲਾਸਾਂ ਸ਼ੁਰੂ ਹੋ ਗਈਆਂ ਹਨ। ਚਾਹਵਾਨ ਯੁਵਕ ਜਲਦੀ ਤੋਂ ਜਲਦੀ ਆਪਣੇ ਸਰਟੀਫਿਕੇਟ ਦੀਆਂ ਫੋਟੋ ਕਾਪੀਆਂ ਅਤੇ ਦੋ ਪਾਸਪੋਰਟ ਫੋਟੋਆਂ ਨਾਲ ਲੈ ਕੇ ਸੀ.ਪਾਇਟ ਕੈਂਪ ਸਹੀਦਗੜ੍ਹ ਨੇੜੇ ਬਸੀ ਪਠਾਣਾ ਵਿਖੇ ਰਿਪੋਰਟ ਕਰ ਸਕਦੇ ਹਨ। ਕੈਪਟਨ ਨਰੇਂਦਰ ਕੁਮਾਰ ਸਿੰਘ ਨੇ ਦੱਸਿਆ ਕਿ ਸਿਖਿਆਰਥੀਆਂ ਨੂੰ ਟਰੇਨਿੰਗ ਦੌਰਾਨ ਖਾਣਾ ਤੇ ਰਿਹਾਇਸ ਪੰਜਾਬ ਸਰਕਾਰ ਵੱਲੋਂ ਮੁਫਤ ਦਿੱਤੀ ਜਾਵੇਗੀ। ਇਸ ਸਬੰਧੀ ਵਧੇਰੇ ਜਾਣਕਾਰੀ ਹਾਸਲ ਕਰਨ ਲਈ ਟਰੇਨਿੰਗ ਅਫਸਰ ਕੈਪਟਨ ਨਰੇਂਦਰ ਸਿੰਘ ਦੇ ਮੋਬਾਇਲ ਨੰਬਰ 70843-48491 ਅਤੇ ਮਾਸਟਰ ਪ੍ਰਿਅੰਕਾ ਦੇ ਮੋਬਾਇਲ ਨੰਬਰ 98776-78994 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

——————————
This news is auto published from an agency/source and may be published as received.

Leave a Reply

Your email address will not be published. Required fields are marked *