
ਫਤਿਹਗੜ੍ਹ ਸਾਹਿਬ, 3 ਫਰਵਰੀ (ਰੁਪ ਨਰੇਸ਼):
ਪੱਤਰਕਾਰ ਮਧੂ ਥਾਪਰ ਦੇ ਪੁੱਤਰ ਕਸ਼ਿਸ਼ ਥਾਪਰ ਨੂੰ ਬੀਤੀ ਰਾਤ ਤੇਜ਼ ਰਫਤਾਰ ਕਾਰ ਚਾਲਕ ਵਲੋਂ ਟੱਕਰ ਮਾਰ ਕੇ ਗੰਭੀਰ ਹਾਲਤ ਵਿਚ ਜ਼ਖਮੀ ਕਰ ਦਿੱਤਾ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਅਸਿਤ ਗਾਜਰੀ ਨੇ ਦੱਸਿਆ ਕਿ ਇੰਡੀਅਨ ਆਇਲ ਪੈਟਰੋਲ ਪੰਪ (ਨੇੜੇ ਸੋਹਣ ਫਾਰਮ) ਐਕਟਿਵਾ 'ਤੇ ਜਾ ਰਹੇ ਕਸ਼ਿਸ਼ ਥਾਪਰ ਨੂੰ ਪਿੱਛੋਂ ਗ਼ਲਤ ਸਾਇਡ ਤੋਂ ਟੱਕਰ ਮਾਰ ਕੇ ਗੰਭੀਰ ਰੂਪ ਵਿਚ ਜ਼ਖ਼ਮੀ ਕਰਕੇ ਫਰਾਰ ਹੋ ਗਿਆ। ਕਾਰ ਤੇਜ਼ ਰਫਤਾਰ ਵਿੱਚ ਸੀ। ਕਸ਼ਿਸ਼ ਥਾਪਰ ਨੂੰ ਐਮਰਜੈਂਸੀ ਵਿੱਚ ਸਿਵਿਲ ਹਸਪਤਾਲ ਫਤਿਹਗੜ੍ਹ ਸਾਹਿਬ ਵਿਖੇ ਇਲਾਜ ਲਈ ਲਿਆਂਦਾ ਗਿਆ।ਪੁਲਸ ਚੌਂਕੀ ਸਰਹਿੰਦ ਵਿਖੇ ਰਿਪੋਰਟ ਦਰਜ ਕਰਵਾ ਦਿੱਤੀ ਗਈ ਹੈ ਤੇ ਪੁਲਸ ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
——————————
This news is auto published from an agency/source and may be published as received.
