
ਤੇਜਿੰਦਰਪਾਲ ਸਿੰਘ ਸੰਧੂ ਅਤੇ ਉਨ੍ਹਾਂ ਦੇ ਪਤਨੀ ਦੀ ਅਕਾਲੀ ਦਲ 'ਚ ਸ਼ਾਮਲ
ਪਟਿਆਲਾ, 8 ਜਨਵਰੀ (ਨਿਊਜ਼ ਟਾਊਨ ਨੈਟਵਰਕ) : ਐਸ.ਐਸ.ਬੋਰਡ ਦੇ ਸਾਬਕਾ ਚੇਅਰਮੈਨ ਸ. ਤੇਜਿੰਦਰਪਾਲ ਸਿੰਘ ਸੰਧੂ ਅਤੇ ਉਨ੍ਹਾਂ ਦੇ ਧਰਮ ਪਤਨੀ ਬੀਬੀ ਅਨੂਪ ਇੰਦਰ ਕੌਰ ਸੰਧੂ ਨੇ ਪਾਰਟੀ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿੱਚ ਸ਼੍ਰੋਮਣੀ ਅਕਾਲੀ ਦਲ ਵਿੱਚ ਘਰ ਵਾਪਸੀ ਕਰ ਲਈ। ਇਸ ਮੌਕੇ ਸੀਨੀਅਰ ਆਗੂ ਸ.ਬਲਵਿੰਦਰ ਸਿੰਘ ਭੂੰਦੜ ਅਤੇ ਸ.ਤਜਿੰਦਰ ਸਿੰਘ ਮਿੱਡੂਖੇੜਾ ਵੀ ਮੌਜੂਦ ਰਹੇ। ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਤੇਜਿੰਦਰਪਾਲ ਸਿੰਘ ਸੰਧੂ ਦੇ ਪਾਰਟੀ ਨਾਲ ਮੁੜ ਜੁੜਨਾ, ਪਾਰਟੀ ਦੇ ਵਰਕਰਾਂ ਦਾ ਵਿਸ਼ਵਾਸ਼ ਕਈ ਗੁਣਾ ਵਧਾਉਣ ਦਾ ਕੰਮ ਕਰ ਦਿਤਾ ਹੈ। ਉਨ੍ਹਾਂ ਉਮੀਦ ਪ੍ਰਗਟਾਈ ਤੇਜਿੰਦਰਪਾਲ ਸਿੰਘ ਸੰਧੂ ਤੇ ਉਨ੍ਹਾਂ ਦੇ ਪਤਨੀ ਬੀਬੀ ਅਨੂਪ ਇੰਦਰ ਕੌਰ ਅਕਾਲੀ ਦਲ ਨੂੰ ਆਉਣ ਵਾਲੀਆਂ ਚੋਣਾਂ ਵਿਚ ਹੋਰ ਤਕੜਾ ਕਰਣਗੇ।
——————————
This news is auto published from an agency/source and may be published as received.
